India

ਡੇਰਾ ਮੁਖੀ ਦੀ ਪੈਰੋਲ ‘ਤੇ ਸਵਾਤੀ ਮਾਲੀਵਾਲ ਹੋ ਗਈ ਖੱਟਰ ਨੂੰ ਸਿੱਧੀ,ਦਾਗ ਦਿੱਤੇ ਵੱਡੇ ਸਵਾਲ

ਦਿੱਲੀ : ਡੇਰਾ ਸਾਧ ਰਾਮ ਰਹੀਮ ਦੇ ਫਿਰ ਤੋਂ ਪੈਰੋਲ ‘ਤੇ ਬਾਹਰ ਆ ਜਾਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੀਵਾਲ ਦਾ ਵਿਰੋਧੀ ਸੁਰ ਹੋਰ ਉੱਚਾ ਹੋ ਗਿਆ ਹੈ।ਆਪਣੇ ਕੀਤੇ ਇੱਕ ਟਵੀਟ ਵਿੱਚ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਸਿੱਧੇ ਸਵਾਲ ਦਾਗੇ ਹਨ ਕਿ ਖੱਟਰ ਜੀ ਦੇਖੋ, ਜਿਸ ਬਲਾਤਕਾਰੀ ਨੂੰ ਤੁਸੀਂ ਸਮਾਜ ਵਿੱਚ ਖੁੱਲ੍ਹਾ ਛੱਡ ਦਿੱਤਾ ਸੀ, ਉਹ ਸਿਸਟਮ ਨੂੰ ਕਿਵੇਂ ਥੱਪੜ ਮਾਰ ਰਿਹਾ ਹੈ।

ਕਿਸੇ ਸਮੇਂ ਮਹਾਨ ਸੂਰਮੇ ਤਲਵਾਰ ਨਾਲ ਕਮਜ਼ੋਰਾਂ ਦੀ ਰੱਖਿਆ ਕਰਦੇ ਸਨ, ਅੱਜ ਇਹ ਬਲਾਤਕਾਰੀ ਤਲਵਾਰ ਨਾਲ ਜਸ਼ਨ ਮਨਾ ਰਹੇ ਹਨ। ਅਜਿਹੇ ਕੰਮ ‘ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ ਪਰ ਇੱਥੇ ਤਾਂ ਪੂਰੀ ਸਰਕਾਰ ਆਪਣੇ ਪੈਰਾਂ ‘ਤੇ ਹੀ ਪਈ ਹੈ।

ਇਸ ਟਵੀਟ ਦੇ ਨਾਲ ਹੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ,ਜਿਸ ਵਿੱਚ ਡੇਰਾ ਮੁਖੀ ਇੱਕ ਤਲਵਾਰ ਨਾਲ ਕੇਕ ਕੱਟ ਰਿਹਾ ਹੈ।

ਇਸ ਤੋਂ ਪਹਿਲਾਂ ਕੀਤੇ ਇੱਕ ਹੋਰ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਹਰਿਆਣਾ ਨੂੰ ਸਿੱਧਾ ਸਵਾਲ ਦਾਗਿਆ ਹੈ ਤੇ ਕਿਹਾ ਹੈ ਕਿ ਹੁਣ ਪੱਲਾ ਝਾੜ ਕੇ ਨਹੀਂ ਸਰਨਾ,ਉਹਨਾਂ ਨੂੰ ਇਹ ਦਸਣਾ ਪਵੇਗਾ ਕਿ ਉਹ ਸਾਧ ਵੱਲ ਹਨ ਜਾਂ ਔਰਤਾਂ ਨਾਲ ?

ਇਹਨਾਂ ਸਵਾਲਾਂ ਦੇ ਨਾਲ-ਨਾਲ ਆਪਣੇ ਟਵੀਟ ਵਿੱਚ ਮਾਲੀਵਾਲ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ,ਜਿਸ ਰਾਹੀਂ ਉਸ ਨੇ ਦਾਅਵਾ ਕੀਤਾ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਦਾ OSD ਰਾਜ ਸਭਾ ਮੈਂਬਰ ਡੇਰਾ ਸਾਧ ਦੇ ਦਰਬਾਰ ‘ਚ ਹਾਜ਼ਰ ਹੋਏ ਹਨ। ਜੇਲ੍ਹ ਤੋਂ ਬਾਹਰ ਆ ਕੇ ਸਾਧ ਵੱਲੋਂ ਆਪਣੇ ਦਰਬਾਰ ਲਾਉਣ ਨੂੰ ਵੀ ਸਵਾਤੀ ਨੇ ਤਮਾਸ਼ਾ ਦੱਸਿਆ ਹੈ ਤੇ ਉਸ ਨੂੰ ਬਲਾਤਕਾਰੀ ਅਤੇ ਖੂਨੀ ਪਾਖੰਡੀ ਵੀ ਕਿਹਾ ਹੈ ।