India

5G India Launch: ਭਾਰਤ ‘ਚ 5G ਸੇਵਾਵਾਂ ਸ਼ੁਰੂ, ਦੇਸ਼ ਦੇ ਇਨ੍ਹਾਂ ਸ਼ਹਿਰਾਂ ਦੇ ਲੋਕ ਲੈ ਸਕਣਗੇ ਆਨੰਦ…

5G India Launch:

ਦਿੱਲੀ: ਭਾਰਤ ਵਿੱਚ ਅੱਜ 5G ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi)  ਨੇ 1 ਅਕਤੂਬਰ ਯਾਨੀ ਅੱਜ ਭਾਰਤ ਵਿਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਸਵੇਰੇ 10 ਵਜੇ ਆਈ.ਐੱਮ.ਸੀ. ਪ੍ਰੋਗਰਾਮ ਵਿੱਚ ਅਧਿਕਾਰਿਕ ਤੌਰ ਤੇ 5G ਸਰਵਿਸ ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮੋਬਾਇਲ ਕਾਂਗਰਸ ਦੇ ਛੇਵੇਂ ਅੇਡੀਸ਼ਨ ਦਾ ਵੀ ਉਦਘਾਟਨ ਕੀਤਾ। ਆਈ.ਐੱਮ.ਸੀ. 2022 1 ਤੋਂ 4 ਅਕਤੂਬਰ ਤੱਕ ‘ਨਿਊ Digital ਯੂਨੀਵਰਸ ਦੀ ਥੀਮ ਦੇ ਨਾਲ ਆਯੋਜਿਤ ਹੋਣ ਵਾਲਾ ਹੈ। ਭਾਰਤ ਲਈ ਇਹ ਖਾਸ ਪਲ ਹੈ। ਭਾਰਤ ਤਕਨਾਲੋਜੀ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਟੈਲੀਕਾਮ ਆਪਰੇਟਰਾਂ ਨਾਲ ਵੀ ਗੱਲਬਾਤ ਕੀਤੀ। ਹੁਣ 4G ਤੋਂ ਅਪਗ੍ਰੇਡ ਕਰਕੇ, ਅਸੀਂ 5G ਸੇਵਾ ‘ਤੇ ਪਹੁੰਚ ਗਏ ਹਾਂ।

1 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਸਮਾਗਮ 4 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਹੋਰ ਵੀ ਕਈ ਸਮਾਗਮ ਹੋਣ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ IMC 2022 5G ਦੇ ਕਾਰਨ ਜ਼ਿਆਦਾ ਖਾਸ ਮੰਨਿਆ ਜਾ ਰਿਹਾ ਹੈ। ਭਾਰਤ ‘ਤੇ 5G ਦਾ ਕੁੱਲ ਆਰਥਿਕ ਪ੍ਰਭਾਵ 2035 ਤੱਕ 450 ਬਿਲੀਅਨ ਅਮਰੀਕੀ ਡਾਲਰ ਤੱਕ ਹੋਣ ਦਾ ਅਨੁਮਾਨ ਹੈ। 4G ਦੇ ਮੁਕਾਬਲੇ, 5G ਨੈੱਟਵਰਕ (5G ਨੈੱਟਵਰਕ) ਕਈ ਗੁਣਾ ਤੇਜ਼ ਸਪੀਡ ਦਿੰਦਾ ਹੈ ਅਤੇ ਪਰੇਸ਼ਾਨੀ-ਮੁਕਤ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ। ਇਹ ਅਰਬਾਂ ਜੁੜੀਆਂ ਡਿਵਾਈਸਾਂ ਨੂੰ ਰੀਅਲ ਟਾਈਮ ਵਿੱਚ ਡਾਟਾ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ।

ਪਹਿਲੇ ਪੜਾਅ ‘ਚ 13 ਸ਼ਹਿਰਾਂ ਨੂੰ 5ਜੀ ਇੰਟਰਨੈੱਟ ਸੇਵਾਵਾਂ ਮਿਲਣਗੀਆਂ। ਇਨ੍ਹਾਂ ਵਿੱਚ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਸ਼ਾਮਲ ਹਨ। 5G ਤੋਂ ਨਵੇਂ ਆਰਥਿਕ ਮੌਕੇ ਅਤੇ ਸਮਾਜਿਕ ਲਾਭ ਆ ਸਕਦੇ ਹਨ। ਇਹ ‘ਡਿਜੀਟਲ ਇੰਡੀਆ’ ਦੇ ਵਿਜ਼ਨ ਨੂੰ ਵੀ ਅੱਗੇ ਵਧਾਏਗਾ।”

ਇਸ ਤੋਂ ਇਲਾਵਾ ਪਰਧਾਨ ਮੰਤਰੀ ਮੋਦੀ ਨੂੰ ਰਾਜਧਾਨੀ ਦਿੱਲੀ ਦੇ ਦਵਾਰਕਾ ਸੈਕਟਰ 25 ਵਿੱਚ ਦਿੱਲੀ ਮੈਟਰੋ ਦੇ ਅਗਲੇ ਸਟੇਸ਼ਨ ਦੀ ਜ਼ਮੀਨ ਹੇਠਲੀ ਸੁਰੰਗ ਤੋਂ 5G ਸੇਵਾਵਾਂ ਦੇ ਕੰਮਕਾਰ ਦਾ ਪ੍ਰਦਰਸ਼ਨ ਕਰਵਾਇਆ ।ਜਿਸ ਵਿੱਚ 5G ਦੀ ਮਦਦ ਦੇ ਨਾਲ ਬਿਨਾ ਰੁਕਾਵਟ ਕਵਰੇਜ ,ਹਾਈ ਡੇਟਾ ਰੇਟ ਅਤੇ ਬੇਹਤਰੀਨ ਕਮਿਊਨਿਕੇਸ਼ਨ ਦੇਖਣ ਨੂੰ ਮਿਲਿਆ।

ਇਸ ਦੇ ਨਾਲ ਐਨਰਜੀ ਐਫੀਸ਼ੈਂਸੀ,ਸਪੈਕਟਰਮ ਐਫੀਸ਼ੈਂਸੀ ਅਤੇ ਨੈਟਵਰਕ ਐਫੀਸ਼ੈਂਸੀ ਨੂੰ ਲਾਭ ਮਿਲੇਗਾ ।ਪ੍ਰਧਾਨ ਮੰਤਰੀ ਭਾਰਤੀ ਮੋਬਾਇਲ ਕਾਂਗਰਸ ਦੇ ਛੇਵੇਂ ਐਡੀਸ਼ਨ ਦਾ ਵੀ ਉਦਘਾਟਨ ਕੀਤਾ। ਦਿੱਲੀ ਮੈਟਰੋ ਨੇ 5G ਪ੍ਰਦਰਸ਼ਨ ਦੇ ਲਈ ਸਾਜੋਸਮਾਨ ਮੁਹੱਈਆ ਕਰਵਾਇਆ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਕਮਰਿਸ਼ੀਅਲ 5G ਸਰਵਿਸ ਦੀ ਸ਼ੁਰੂਆਤ ਤਾਂ ਹੋਣ ਵਾਲੀ ਹੈ ਪਰ ਇਸ ਸੇਵਾ ਨੂੰ ਆਮ ਲੋਕਾਂ ਤੱਕ ਪਹੁੰਚਣ ਵਿੱਚ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ।

CNBC-ਆਵਾਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਦੌਰਾਨ ਟੈਲੀਕਾਮ ਕੰਪਨੀਆਂ ਪਰਧਾਨ ਮੰਤਰੀ ਮੋਦੀ ਦੇ ਸਾਹਮਣੇ 5G ਸਰਵਿਸ ਦਾ ਡੈਮੋ ਦੇਣਗੀਆਂ ਇਸ ਦੌਰਾਨ ਕੰਪਨੀਆਂ 5ਜੀ ਲਾਂਚ ਦਾ ਐਲਾਨ ਕਰ ਸਕਦੀਆਂ ਹਨ। ਸੰਚਾਰ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ 5G ਸੇਵਾਵਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਲ ਹੀ ਵਿੱਚ 5G ਸਪੈਕਟਰਮ ਦੀ ਨੀਲਾਮੀ ਸਫਲਤਾਪੂਰਵਕ ਆਯੌਜਿਤ ਕੀਤੀ ਗਈ ਸੀ ਅਤੇ ਦੂਰ ਸੰਚਾਰ ਸੇਵਾ ਪ੍ਰਦਾਨ ਕਰਨ ਵਾਲਿਆ ਨੰੁ 1,50,173 ਕਰੋੜ ਰੁਪਏ ਦੇ ਕੁੱਲ ਮਾਲੀਏ ਦੇ ਨਾਲ 51,236 ਮੈਗਾਹਰਟ ਅਲਾਟ ਕੀਤਾ ਗਿਆ ਸੀ।