Punjab

ਸੀਵਰੇਜ ਦਾ ਢੱਕਣ ਪਿਤਾ ਲਈ ਬਣਿਆ ਸਾਰੀ ਉਮਰ ਦਾ ਰੌਣਾ, ਗਵਾਇਆ ਜਿਗਰ ਦਾ ਟੁਕੜਾ

ਮੁਹਾਲੀ : ਮੁਹਾਲੀ (Mohali) ਤੋਂ ਇੱਕ ਬਹੁਤ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਬੱਚੇ (Children) ਦੀ ਬੇਵਕਤ ਮੌਤ (Death) ਨਾਲ ਘਰ ਵਿੱਚ ਸੱਥਰ ਵਿਛ ਗਏ ਹਨ। ਮੁਹਾਲੀ ਦੇ ਪਿੰਡ ਨਵਾਂ ਗਾਓਂ ‘ਚ ਇੱਕ ਢਾਈ ਸਾਲ ਦੀ ਬੱਚੀ ਦੀ ਖੇਡਦੇ ਸਮੇਂ ਸੀਵਰੇਜ ਵਿਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਾ ਸੀ ਤੇ ਇਹ ਬੱਚੀ ਇਸ ਦੇ ਵਿੱਚ ਜਾ ਡਿੱਗੀ।

ਦਰਅਸਲ, ਪਿੰਡ ਵਿਚ ਬਣੇ ਇਕ ਘਰ ਦਾ ਸੀਵਰੇਜ ਓਵਰਫਲੋਅ ਹੋ ਗਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਕੰਚਨ ਕੁਮਾਰ ਨੇ ਠੇਕੇਦਾਰ ਨੂੰ ਬੁਲਾ ਕੇ ਇਸ ਦੀ ਮੁਰੰਮਤ ਕਰਨ ਲਈ ਕਿਹਾ। ਠੇਕੇਦਾਰ ਨੇ ਢੱਕਣ ਖੋਲ੍ਹ ਦਿੱਤਾ ਅਤੇ ਉੱਪਰ ਬੋਰੀ ਰੱਖ ਕੇ ਖਾਣਾ ਖਾਣ ਚਲਾ ਗਿਆ। ਢਾਈ ਸਾਲ ਦੀ ਲੜਕੀ ਖੇਡਦੇ ਸਮੇਂ ਇਸ ਵਿੱਚ ਡਿੱਗ ਗਈ ਸੀ। ਪਰਿਵਾਰ ਵਾਲਿਆਂ ਨੇ ਬੱਚੀ ਨੂੰ ਜਲਦੀ ਜਲਦੀ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਘਰ ਵਿੱਚ ਬੱਚੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।