Punjab

12 ਨੌਜਵਾਨ ਲੀਬਿਆ ‘ਚ ਫਸੇ ! ਛੱਡਣ ਲਈ ਲੱਖਾਂ ਰੁਪਏ ਦੀ ਸ਼ਰਤ !

12 indian Youth stuck in libya need help

ਬਿਉਰੋ ਰਿਪੋਰਟ : 12 ਨੌਜਵਾਨਾਂ ਦੇ ਲੀਬਿਆ ਵਿੱਚ ਫਸਨ ਦਾ ਵੀਡੀਓ ਸਾਹਮਣੇ ਆਇਆ ਹੈ । ਇਨ੍ਹਾਂ ਵਿੱਚੋ ਜ਼ਿਆਦਾਤਰ ਨੌਜਵਾਨ ਪੰਜਾਬ ਦੇ ਹਨ ਜਦਕਿ ਕੁਝ ਹਿਮਾਚਲ ਅਤੇ ਬਿਹਾਰ ਤੋਂ ਹਨ । ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟਰ ਕਰਕੇ ਮਦਦ ਦੀ ਅਪੀਲ ਕੀਤੀ ਹੈ । ਨੌਜਵਾਨਾਂ ਦਾ ਕਹਿਣਾ ਹੈ ਕੀ ਜੇਕਰ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ ਤਾਂ ਉਹ ਭੁੱਖ ਅਤੇ ਪਿਆਸ ਨਾਲ ਮਰ ਜਾਣਗੇ । ਅਗਵਾ ਕੀਤੇ ਗਏ 12 ਨੌਜਵਾਨਾਂ ਵਿੱਚੋ 9 ਪੰਜਾਬ ਦੇ ਰਹਿਣ ਵਾਲੇ ਹਨ ਜਦਕਿ 1 ਬਿਹਾਰ ਅਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਹੈ । ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਨੌਜਵਾਨਾਂ ਦੇ ਲਈ ਮਦਦ ਮੰਗੀ ਹੈ ।

ਛੱਡਣ ਦੇ ਲਈ 3 ਹਜ਼ਾਰ ਡਾਲਰ ਮੰਗੇ

ਨੌਜਵਾਨਾਂ ਨੇ ਵੀਡੀਓ ਵਿੱਚ ਕਿਹਾ ਕੀ ਉਨ੍ਹਾਂ ਨੂੰ ਛੱਡਣ ਦੇ ਲਈ 3 ਹਜ਼ਾਰ ਡਾਲਰ ਦੀ ਸ਼ਰਤ ਰੱਖੀ ਗਈ ਹੈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਆਉਣ ਦਿੱਤਾ ਜਾਵੇਗਾ । ਉਨ੍ਹਾਂ ਨੂੰ ਏਜੰਟ ਨੇ ਲੀਬਿਆ ਦੇ ਬੇਂਗਾਜੀ ਵਿੱਚ LCC ਸੀਮੰਟ ਫੈਕਟਰੀ ਵਿੱਚ ਕੰਮ ਕਰਨ ਦੇ ਲਈ ਛੱਡ ਦਿੱਤਾ ਸੀ । ਲੀਬਿਆ ਵਿੱਚ ਅਗਵਾ ਕੀਤੇ ਗਏ 9 ਪੰਜਾਬੀ ਨੌਜਵਾਨਾਂ ਵਿੱਚੋ 7 ਰੋਪੜ, 1-1 ਮੋਗਾ ਅਤੇ ਕਪੂਰਥਲਾ ਤੋਂ ਹੈ ।

ਬੈਂਸ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

ਨੌਜਵਾਨ ਨੇ ਆਪਣੇ ਵੀਡੀਓ ਵਿੱਚ ਕਿਹਾ ਖਾਣਾ ਅਤੇ ਪਾਣੀ ਨਾ ਮਿਲਣ ਦੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ । ਲੀਬਿਆ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਨੇ ਫੌਰਨ ਇਸ ਦਾ ਨੋਟਿਸ ਲਿਆ ਅਤੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿੱਖੀ । ਉਨ੍ਹਾਂ ਨੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਅਤੇ ਫੌਰਨ ਆਜ਼ਾਦ ਕਰਵਾਉਣ ਦੀ ਮੰਗ ਕੀਤੀ ।

ਬੈਂਸ ਨੇ ਇਹ ਟਵੀਟ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੂੰ ਕੀਤਾ । ਉਨ੍ਹਾਂ ਨੇ ਨੌਜਵਾਨਾਂ ਦੇ ਵੀਡੀਓ ਦੇ ਨਾਲ ਵਿਦੇਸ਼ ਮੰਤਰੀ ਨੂੰ ਟੈਗ ਕਰਦੇ ਹੋਏ ਲਿਖਿਆ ਕੀ ‘ਜਲਦ ਮਦਦ ਦੀ ਜ਼ਰੂਰਤ ਹੈ’ । ਇਸੇ ਵਿਚਾਲੇ ਖ਼ਬਰ ਆਈ ਹੈ ਕੀ ਵਿਦੇਸ਼ ਮੰਤਰਾਲੇ ਵੱਲੋਂ ਨੌਜਵਾਨਾਂ ਨੂੰ ਛਡਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਧਰ ਦੁਬਈ ਤੋਂ ਪੰਜਾਬ ਦੀ ਇੱਕ ਪੀੜਤ ਕੁੜੀ ਨੂੰ ਬੜੀ ਮੁਸ਼ਕਿਲ ਦੇ ਨਾਲ ਛਡਾਇਆ ਗਇਆ ਹੈ। ਜਿਸ ਨੇ ਦੱਸਿਆ 25 ਤੋਂ 30 ਪੰਜਾਬ ਦੀਆਂ ਕੁੜੀਆਂ ਦਾ ਦੁਬਈ ਵਿੱਚ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਦੁਬਈ ਤੋਂ ਪਰਤੀ ਪੀੜਤ ਕੁੜੀ

ਟਰੈਵਲ ਏਜੰਟ ਦੇ ਚੱਕਰ ਵਿੱਚ ਦੁਬਈ ਗਈ ਕੁੜੀ ਨੂੰ ਛਡਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕੀ ਉੱਥੇ ਉਸ ਦੇ ਨਾਲ ਕੁੱਟਮਾਰ ਹੁੰਦੀ ਸੀ ਅਤੇ ਸ਼ਰੀਰਕ ਸੋਸ਼ਣ ਵੀ ਕਰਦੇ ਸਨ । ਉਸ ਨੇ ਦੱਸਿਆ ਕੀ ਉੱਥੇ ਕੁੜੀਆਂ ਦੀ ਹਾਲਤ ਕਾਫੀ ਖਰਾਬ ਹੈ । ਉਸ ਨੇ ਦੱਸਿਆ ਕੀ 4 ਮਹੀਨੇ ਤੱਕ ਉਸ ਨੂੰ ਬੰਦਕ ਬਣਾਇਆ ਗਿਆ ਹੈ। ਰਾਜਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਾ ਨੇ ਨੌਜਵਾਨ ਕੁੜੀ ਨੂੰ ਵਾਪਸ ਭਾਰਤ ਲਿਆਉਣ ਵਿੱਚ ਕਾਫੀ ਮਦਦ ਕੀਤੀ । ਸੀਚੇਵਾਲ ਦੇ ਵਕੀਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਜਿਸ ਤੋਂ ਬਾਅਦ ਵਿਭਾਗ ਹਰਕਤ ਵਿੱਚ ਆਇਆ ਅਤੇ ਪੀੜਤ ਦੀ ਸ਼ਿਨਾਖਤ ਕਰਕੇ ਉਸ ਨੂੰ ਵਾਪਸ ਲਿਆਇਆ ਗਿਆ । ਪੀੜਤ ਨੇ ਦੱਸਿਆ ਕੀ ਦੁਬਾਈ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 25 ਤੋਂ 30 ਕੁੜੀਆਂ ਹੁਣ ਵੀ ਬੰਦਕ ਬਣੀਆਂ ਹੋਈਆਂ ਹਨ ਜੋ ਪੰਜਾਬ ਨਾਲ ਸਬੰਧਤ ਹਨ ।

ਪੀੜਤ ਮਹਿਲਾ ਨੇ ਦੱਸਿਆ ਕੀ ਉਸ ਨੂੰ ਨੋਇਡਾ ਦੀ ਇੱਕ ਕੰਪਨੀ ਨੇ ਟਰੈਵਲ ਏਜੰਟ ਦੇ ਜ਼ਰੀਏ ਟੂਰਿਸਟ ਵੀਜ਼ਾ ‘ਤੇ ਦੁਬਈ ਭੇਜਿਆ ਸੀ । ਉੱਥੋਂ ਉਸ ਨੂੰ ਮਸਕਟ ਭੇਜ ਦਿੱਤਾ ਗਿਆ । ਪੀੜਤ ਨੇ ਦੱਸਿਆ ਗਰੀਬੀ ਅਤੇ ਕਰਜ਼ੇ ਦੀ ਵਜ੍ਹਾ ਕਰਕੇ ਉਹ ਵਿਦੇਸ਼ ਗਈ ਸੀ । ਉਸ ਨੂੰ ਭਰੋਸ ਦਵਾਇਆ ਗਿਆ ਸੀ ਕੀ ਦੁਬਈ ਵਿੱਚ ਘਰੇਲੂ ਕੰਮ ਮਿਲੇਗਾ ਪਰ ਜਦੋਂ ਉਹ ਪਹੁੰਚੀ ਤਾਂ ਉਸ ਦਾ ਮੋਬਾਈਲ ਖੋਲ ਲਿਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਕੱਪੜੇ ਫਾੜ ਦਿੱਤੇ ਗਏ

ਸੀਚੇਵਾਲ ਦੇ ਵਕੀਲ ਨੇ ਦੱਸਿਆ ਕੀ ਇਸ ਮਾਮਲੇ ਵਿੱਚ ਪੰਜਾਬ ਦੇ 2 ਟਰੈਵਲ ਏਜੰਟ ਸ਼ਾਮਲ ਸਨ। ਜਿੰਨਾਂ ਵਿੱਚੋਂ ਇੱਕ ਮਹਿਲਾ ਟਰੈਵਲ ਏਜੰਟ ਕਮਲਜੀਤ ਕੌਰ ਅਤੇ ਰੇਸ਼ਮ ਸਿੰਘ ਸੀ । ਪੁਲਿਸ ਨੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਇੱਕ ਦੀ ਗ੍ਰਿਫਤਾਰੀ ਹੋ ਗਈ ਹੈ । ਦੂਜਾ ਏਜੰਟ ਰੇਸ਼ਮ ਸਿੰਘ ਫਰਾਰ ਹੈ ।