Punjab

ਡਿਊਟੀ ‘ਚ ਲਾਪਰਵਾਹੀ ਵਰਤਣ ‘ਤੇ ਐਕਸ਼ਨ , ਦੋ ਪੁਲਿਸ ਅਧਿਕਾਰੀ ਸਸਪੈਂਡ

Action on negligence in duty two police officers suspended

ਲੁਧਿਆਣਾ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਕਮਿਸ਼ਨਰ ਆਫ ਪੁਲਿਸ ਮਨਦੀਪ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ 2 ਫਰਵਰੀ 2023 ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਡਵੀਜ਼ ਨੰਬਰ 5, ਲੁਧਿਆਣਾ ਦੀ ਚੌਂਕੀ ਕੋਚਰ ਮਾਰਕਟੀ ਦੇ ਏਰੀਆ ਵਿੱਚ ਪੈਂਦੇ ਕੁਝ ਹੋਟਲਾਂ ਵਿੱਚ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਡਵੀਜ਼ਨ ਨੰਬਰ 5 ਵਿੱਚ ਮੁਕੱਦਮਾ ਨੂੰਬਰ 22 ਦਰਜ ਕੀਤਾ ਗਿਆ ਸੀ।

ਤਫਤੀਸ਼ ਦੌਰਾਨ ਪੁਲਿਸ ਪਾਰਟੀ ਵੱਲੋਂ ਤਿੰਨ ਹੋਟਲਾਂ ਵਿੱਚ ਰੇਡ ਕੀਤੀ ਗਈ ਅਤੇ ਜਿਸ ਫਿਰੋਸ਼ੀ ਦਾ ਧੰਦਾ ਕਰਨ ਵਾਲੇ 18 ਦੋਸ਼ੀਆਂ, ਜਿਨ੍ਹਾਂ ਵਿੱਚ 13 ਲੜਕੀਆਂ ਅਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 3 ਹੋਟਲਾਂ ਦੇ ਮੈਨੇਜਰ ਅਤੇ 2 ਦਲਾਲ ਸ਼ਾਮਲ ਸਨ। ਇਨ੍ਹਾਂ ਹੋਟਲਾਂ ਦੇ 2 ਮਾਲਕਾਂ ਨੂੰ ਨਾਮਜ਼ਦ ਕੀਤਾ ਗਿਆ।

ਪੁਲਿਸ ਕਮਿਸ਼ਨਰ  ਨੇ ਦੱਸਿਆ ਕਿ ਕੋਚਰ ਮਾਰਕੀਟ ਅਤੇ ਬੱਸ ਸਟੈਂਡ ਦਾ ਏਰੀਆ ਸੀ.ਆਈ.ਏ.-1, ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ 543/ਬਰਨਾਲਾ ਅਤੇ ਕੋਚਰ ਮਾਰਕੀਟ ਚੌਂਕੀ ਦੇ ਇੰਚਾਰਜ ਸ.ਥ. ਭੀਸ਼ਮ ਦੇਵ 1597/ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਏਰੀਆ ਵਿੱਚ ਕਾਫੀ ਹੋਟਲ ਵਗੈਰਾ ਆਉਂਦੇ ਹਨ। ਇਨ੍ਹਾਂ ਹੋਟਲਾਂ ਵਿੱਚ ਜਿਸ ਫਿਰੋਸ਼ੀ ਦੇ ਧੰਦੇ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਦੇ ਕਈ ਵਾਰ ਪੁਲਿਸ ਕਮਿਸ਼ਨਰ ਵੱਲੋਂ ਹੁਕਮ ਦਿੱਤੇ ਗਏ ਸਨ। ਪਰ ਇਨ੍ਹਾਂ ਇੰਚਾਰਜਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਚੌਂਕੀ ਕੋਚਰ ਮਾਰਕੀਟ ਦੇ ਏਰੀਆ ਵਿਚਲੇ ਹੋਟਲਾਂ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਪਾਇਆ ਗਿਆ। ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਸੀਨੀਅਰ ਅਫਸਰਾਂ ਦੇ ਹੁਕਮਾਂ ਨੂੰ ਅਣਗੌਲਿਆਂ ਕਰਕੇ ਡਿਊਟੀ ਵਿੱਚ ਲਾਪਰਵਾਹੀ ਵਰਤੀ ਗਈ, ਜਿਸ ਕਰਕੇ ਵਿਭਾਗੀ ਕਾਰਵਾਈ ਕਰਦੇ ਹੋਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਅਤੇ ਭੀਸ਼ਮ ਦੇਵ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਈ.ਪੀ.ਐੱਸ. ਜੁਆਇੰਟ ਕਮਿਸ਼ਨਰ ਸੋਮਿਆ ਮਿਸ਼ਰਾ ਨੂੰ ਵਿਭਾਗੀ ਪੜਤਾਲ 1 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ।