Punjab

ਬਠਿੰਡਾ ‘ਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਕੱਢੀ ਰੋਸ ਰੈਲੀ, ਅਜ਼ਾਦੀ ਦਿਹਾੜੇ ਨੂੰ ਗੁਲਾਮ ਦਿਵਸ ਵਜੋਂ ਮਨਾਉਣ ਐਲਾਨ

ਦ ਖ਼ਾਲਸ ਬਿਊਰੋ:- ਅੱਜ ਬਠਿੰਡਾ ਵਿੱਚ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਦੇ ਬੈਨਰ ਹੇਠ ਜਲ ਸਪਲਾਈ, ਬਿਜਲੀ ਬੋਰਡ ਅਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਇੱਕਠ ਕਰਕੇ ਅਤੇ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ‘ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਇਹਨਾਂ ਪ੍ਰਦਰਸ਼ਨਕਾਰੀ ਨੇ ਪੰਜਾਬ ਸਰਕਾਰ ਅਣਦੇਖੀ ਦਾ ਇਲਜ਼ਾਮ ਹੈ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਲੋਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਤੋਂ ਖੋਹ ਰਹੀ ਹੈ।

 

ਕਿਉਂਕਿ ਬਿਜਲੀ ਬੋਰਡ ਵਿਭਾਗ ਵੱਲੋਂ 40 ਹਜਾਰ ਅਸਾਮੀਆਂ ਖਤਮ ਕਰਨ ਨੂੰ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਜਿਸ ਕਰਕੇ ਇਹ ਪ੍ਰਦਰਸ਼ਨਕਾਰੀ ਹੱਥਾਂ ‘ਚ ਬੈਨਰ ਫੜ੍ਹ ਕੇ ਅਤੇ ਕਾਲੇ ਕੁੜਤੇ ਪਾ ਕੇ ਰੋਸ ਵਜੋਂ ਸੜਕਾਂ ‘ਤੇ  ਉੱਤਰ ਆਏ ਅਤੇ ਬਠਿੰਡਾ ਦੇ DC ਦਫਤਰ ਪਹੁੰਚਕੇ ਮੰਗ ਪੱਤਰ ਸੌਂਪਿਆ।

ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ 15 ਅਗਸਤ ਵਾਲੇ ਦਿਨ ਅਜ਼ਾਦੀ ਦਿਹਾੜੇ ਨੂੰ ਗੁਲਾਮ ਦਿਵਸ ਵਜੋ ਮਨਾਉਣਗੇ।

Comments are closed.