International

ਜ਼ੇਲੈਂਸਕੀ ਦੀ ਪਤਨੀ ਨੇ ਯੂਕਰੇਨੀਆਂ ਲਈ ਲਿਖਿਆ ਇੱਕ “ਖੁੱਲ੍ਹੀ ਚਿੱਠੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਪਤਨੀ ਓਲੇਨਾ ਜ਼ੇਲੈਂਸਕਾ ਨੇ “ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕ ਤਲ” ਦੀ ਨਿੰਦਾ ਕਰਦੇ ਹੋਏ ਇੱਕ ਖੁੱਲਾ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਇਹ “ਵਿਸ਼ਵਾਸ ਕਰਨਾ ਅਸੰਭਵ” ਸੀ ਕਿ ਰੂਸੀ ਹਮ ਲਾ ਹੋਵੇਗਾ ਅਤੇ ਇਸ ਨੇ ਲੱਖਾਂ, ਖਾਸ ਕਰਕੇ ਬੱਚਿਆਂ ਲਈ “ਇੱਕ ਭਿ ਆਨਕ ਹਕੀਕਤ” ਪੈਦਾ ਕਰ ਦਿੱਤੀ ਹੈ। ਪਰ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਦੇ ਵਿਰੋਧ ਦੀ ਵੀ ਸ਼ਲਾਘਾ ਕੀਤੀ, “ਹਮ ਲਾਵਰ ਪੁਤਿਨ ਨੇ ਸੋਚਿਆ ਸੀ ਕਿ ਉਹ ਯੂਕਰੇਨ ‘ਤੇ ਬਲਿਟਜ਼ਕ੍ਰੇਗ ਨੂੰ ਜਾਰੀ ਕਰੇਗਾ। ਪਰ ਉਸਨੇ ਸਾਡੇ ਦੇਸ਼, ਸਾਡੇ ਲੋਕਾਂ ਅਤੇ ਉਨ੍ਹਾਂ ਦੀ ਦੇਸ਼ਭਗਤੀ ਨੂੰ ਘੱਟ ਆਂਕਿਆ ਹੈ।”

ਅੰਤਰਰਾਸ਼ਟਰੀ ਸਮਰਥਨ ਅਤੇ ਰਾਹਤ ਯਤਨਾਂ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਗਲੋਬਲ ਮੀਡੀਆ ਅਤੇ ਬਾਕੀ ਦੁਨੀਆ ਨੂੰ “ਇੱਥੇ ਜੋ ਕੁੱਝ ਹੋ ਰਿਹਾ ਹੈ, ਉਹ ਅਤੇ ਸੱਚਾਈ ਦਿਖਾਉਂਦੇ ਰਹਿਣ” ਲਈ ਕਿਹਾ। ਉਨ੍ਹਾਂ ਕਿਹਾ ਕਿ “ਜੇ ਅਸੀਂ ਪੁਤਿਨ ਨੂੰ ਨਹੀਂ ਰੋਕਦੇ, ਜੋ ਪਰਮਾਣੂ ਯੁੱ ਧ ਸ਼ੁਰੂ ਕਰਨ ਦੀ ਧਮਕੀ ਦਿੰਦੇ ਹਨ, ਤਾਂ ਸਾਡੇ ਵਿੱਚੋਂ ਕਿਸੇ ਲਈ ਵੀ ਦੁਨੀਆ ਵਿੱਚ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੋਵੇਗੀ।”