International

ਪਾਕਿਸਾਤਨ ਦੀ ਹਵਾਈ ਕੰਪਨੀ ਨੇ ਬਣਾਇਆ ਅਜੀਬੋ ਗਰੀਬ ਨਿਯਮ, ਜਾਣ ਕੇ ਹੋ ਜਾਉਗੇ ਹੈਰਾਨ

‘ਦ ਖ਼ਾਲਸ ਬਿਊਰੋ : ਪਾਕਿਸਤਾਨ (Pakistan) ਦੀ ਰਾਸ਼ਟਰੀ ਹਵਾਈ ਕੰਪਨੀ (Air Company) ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਫਲਾਈਟ (Flight) ਵਿੱਚ ਅੰਡਰਗਾਰਮੈਂਟ (Under Garment) ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਸੰਸਥਾ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪੀਆਈਏ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕੈਬਿਨ ਕਰੂ ਮੈਂਬਰ ਫਲਾਈਟ ਦੌਰਾਨ ਅੰਡਰਗਾਰਮੈਂਟਸ ਪਹਿਨਣ। ਪਾਕਿਸਤਾਨ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਨੇ ਵੀ ਕਿਹਾ ਹੈ ਕਿ ਇਸ ਨਿਯਮ ਦਾ ਗੰਭੀਰਤਾ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।

ਜੀਓ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਪੀਆਈਏ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਜਾਰੀ ਕੀਤੇ ਮੀਮੋ ਵਿੱਚ ਕਿਹਾ – “ਇਹ ਦੇਖਿਆ ਗਿਆ ਹੈ ਕਿ ਕੈਬਿਨ ਕਰੂ ਮੈਂਬਰ ਜਦੋਂ ਵੀ ਇੰਟਰਸਿਟੀ ਦੀ ਯਾਤਰਾ ਕਰਦੇ ਹਨ ਤਾਂ ਬਹੁਤ ਹੀ ਆਮ ਕੱਪੜੇ ਪਹਿਨਦੇ ਹਨ। ਜਦੋਂ ਉਹ ਹੋਟਲਾਂ ਵਿੱਚ ਹੁੰਦੇ ਹਨ ਜਾਂ ਸੈਰ ਕਰਨ ਜਾਂਦੇ ਹਨ, ਤਾਂ ਉਹ ਆਮ ਲੁੱਕ ਵਿੱਚ ਨਜ਼ਰ ਆਉਂਦੇ ਹਨ। ਇਸ ਨਾਲ ਏਅਰਲਾਈਨਜ਼ ਕੰਪਨੀ ਦਾ ਨਾਂ ਖਰਾਬ ਹੋ ਰਿਹਾ ਹੈ। ਮੈਂਬਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਸ਼ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹੋਣ। ਇਹ ਜ਼ਰੂਰੀ ਹੈ ਕਿ ਕੈਬਿਨ ਕਰੂ ਦੇ ਮੈਂਬਰਾਂ ਨੂੰ ਫਲਾਈਟ ਵਿੱਚ ਅੰਡਰਗਾਰਮੈਂਟਸ ਪਹਿਨਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਉੱਪਰ ਰਸਮੀ ਵਰਦੀ ਪਹਿਨਣੀ ਚਾਹੀਦੀ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗ੍ਰੂਮਿੰਗ ਅਧਿਕਾਰੀ ਕੈਬਿਨ ਕਰੂ ਮੈਂਬਰਾਂ ਦੇ ਕੱਪੜਿਆਂ ਦੀ ਹਰ ਸਮੇਂ ਨਿਗਰਾਨੀ ਕਰਨ ਅਤੇ ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।

ਹਾਲ ਹੀ ‘ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਉਸ ਸਮੇਂ ਸੁਰਖੀਆਂ ‘ਚ ਆਈ ਜਦੋਂ ਇਕ ਪਾਕਿਸਤਾਨੀ ਵਿਅਕਤੀ ਜਹਾਜ਼ ਦੇ ਅੰਦਰ ਖਿੜਕੀ ਦੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਦਰਅਸਲ, ਯਾਤਰੀ ਨੂੰ ਜਹਾਜ਼ ‘ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਉਹ ਗੁੱਸੇ ‘ਚ ਆ ਗਿਆ ਅਤੇ ਫਲਾਈਟ ਦੇ ਅੰਦਰ ਹੀ ਸ਼ੀਸ਼ਾ ਤੋੜਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ।