India

ਇਸ ਏਅਰਲਾਈਨ ਨੂੰ ਲੱਗਾ ਵੱਡਾ ਜ਼ੁਰਮਾਨਾ,PILOT ‘ਤੇ ਵੀ ਹੋ ਗਈ ਕਾਰਵਾਈ,ਆਹ ਸੀ ਮਾਮਲਾ

ਦਿੱਲੀ : ਡੀਜੀਸੀਏ ਨੇ ਏਅਰ ਇੰਡੀਆ ਪੇਸ਼ਾਬ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਇਸ ਏਅਰਲਾਈਨ ਨੂੰ ਜਿੱਥੇ ਜੁਰਮਾਨਾ ਲਗਾਇਆ ਹੈ,ਉਥੇ ਇਸ ਦੇ ਪਾਇਲਟ ‘ਤੇ ਵੀ ਐਕਸ਼ਨ ਲਿਆ ਹੈ। ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ, ਘਟਨਾ ਦੇ ਸਮੇਂ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਉਧਰ ਏਅਰ ਇੰਡੀਆ ਦੇ ਸੀਈਓ ਨੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਦੱਸਿਆ ਸੀ ਕਿ ਜਾਂਚ ਪੂਰੀ ਹੋਣ ਤੱਕ ਚਾਰ ਕਰੂ ਮੈਂਬਰਾਂ ਅਤੇ ਇੱਕ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਹਾਜ਼ ਵਿੱਚ ਸ਼ਰਾਬ ਪਰੋਸੇ ਜਾਣ ਦੀ ਆਪਣੀ ਨੀਤੀ ਬਾਰੇ ਵੀ ਸਮੀਖਿਆ ਕੀਤੀ ਜਾ ਰਹੀ ਹੈ।

ਟਾਟਾ ਸੰਨਜ਼ ਦੇ ਚੇਅਰਮੈਨ ਨੇ ਵੀ ਅਫਸੋਸ ਜ਼ਾਹਿਰ ਕੀਤਾ ਹੈ ਕਿ ਇਸ ਸਥਿਤੀ ਨੂੰ ਜਿਸ ਤਰ੍ਹਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ, ਉਸ ਤਰਾਂ ਨਾਲ ਨਹੀਂ ਨਜਿੱਠਿਆ ਗਿਆ ਹੈ । ਉਹਨਾਂ ਇਹ ਵੀ ਕਿਹਾ ਸੀ ਕਿ ਏਅਰ ਇੰਡੀਆ ਦੀ ਫਲਾਈਟ ‘ਚ ਵਾਪਰੀ ਇਹ ਘਟਨਾ ਉਨ੍ਹਾਂ ਲਈ ਨਿੱਜੀ ਪਰੇਸ਼ਾਨੀ ਦਾ ਮਾਮਲਾ ਹੈ।

ਨਵੰਬਰ ਦੇ ਅਖੀਰ ਵਿੱਚ ਵਾਪਰੀ ਇਸ ਘਟਨਾ ਦੇ ਬੀਤ ਜਾਣ ਦੇ ਇੱਕ ਮਹੀਨੇ ਤੋਂ ਵੀ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੋ ਕਿ ਫਰਾਰ ਚੱਲ ਰਿਹਾ ਸੀ।