Sports

ਬੱਲੇਬਾਜ਼ ਦਾ ਸ਼ਾਰਟ ਰੋਕਣ ਲਈ ਫੀਲਡਰ ਬਾਂਊਡਰੀ ਵੱਲ ਦੌੜਿਆ ! ਫਿਰ ਪਾਕਿਸਤਾਨੀ TV ਐਂਕਰ ਨਾਲ ਖਿਡਾਰੀ ਨੇ ਜੋ ਕੀਤਾ,ਵੀਡੀਓ ਵੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ !

SA20 Leage pakistani tv anchor fell down

ਬਿਊਰੋ ਰਿਪੋਰਟ : ਕਈ ਵਾਰ ਕ੍ਰਿਕਟ ਦੇ ਮੈਦਾਨ ਵਿੱਚ ਕੁਝ ਅਜਿਹੇ ਕਿਸੇ ਹੋ ਜਾਂਦੇ ਸਨ ਜੋ ਹਮੇਸ਼ਾ ਦੇ ਲਈ ਯਾਦਗਾਰ ਬਣ ਜਾਂਦੇ ਹਨ । ਅਜਿਹਾ ਹੀ ਦੱਖਣੀ ਅਫਰੀਕਾ ਦੇ ਸੈਂਚੁਰੀਅਨ ਕ੍ਰਿਕਟ ਦੇ ਮੈਦਾਨ ‘ਤੇ ਖਿਡਾਰੀ ਅਤੇ ਪਾਕਿਸਾਤਨ ਦੀ ਟੀਵੀ ਐਂਕਰ ਵਿਚਾਲੇ ਹੋਇਆ । ਸਨਰਾਇਜ਼ਰ ਈਸਟਨ ਕੈਪ ਅਤੇ MI ਕੈਪਟਾਉਨ ਦੇ ਵਿਚਾਲੇ SA20 ਲੀਗ ਦਾ ਮੈਚ ਚੱਲ ਰਿਹਾ ਸੀ । ਪਾਕਿਸਤਾਨੀ ਐਂਕਰ ਜੈਨਬ ਅਬਬਾਸ ਮੈਦਾਨ ‘ਤੇ ਡਿੱਗ ਗਈ । ਦਰਅਸਲ ਜੈਨਬ ਬਾਉਂਡੀ ਲਾਈਨ ਦੇ ਬਾਹਰ ਮੈਚ ਦੀ ਕਮੈਂਟਰੀ ਕਰ ਰਹੀ ਸੀ । 13 ਵੇਂ ਓਵਰ ਵਿੱਚ ਸਨਰਾਇਜ਼ਰਸ ਇਸਟਨ ਕੈਪ ਦੇ ਮਾਰਕੋ ਜਾਨਸਨ ਨੇ ਸੈਮ ਕਰਨ ਦੀ ਗੇਂਦ ‘ਤੇ ਮਿਡ ਵਿਕਟ ਵਿੱਚ ਸ਼ਾਨਦਾਰ ਸ਼ਾਰਟ ਖੇਡੀ । ਫੀਲਡਰ ਚੌਕਾ ਰੋਕਣ ਦੇ ਲਈ ਗੇਂਦ ਦੇ ਪਿੱਛੇ ਦੌੜਿਆ ਅਤੇ ਡਾਈ ਲਾਈ ਤਾਂ ਕਮੈਂਟੀ ਕਰ ਰਹੀ ਹੈ ਜੈਨਬ ਨਾਲ ਟਕਰਾਅ ਗਿਆ ਅਤੇ ਜੈਨਬ ਬਾਉਂਡਰੀ ਲਾਈਨ ‘ਤੇ ਡਿੱਗ ਗਈ । ਇਸ ਤੋਂ ਬਾਅਦ ਜੈਨਬ ਨੇ ਮਜ਼ੇਦਾਰ ਟਵੀਟ ਕੀਤਾ ।

ਟਵਿਟਰ ‘ਤੇ ਸੁਪਰ ਸਪੋਰਟਸ ਟੀਵੀ ਨੇ ਜੈਨਬ ਦੇ ਡਿੱਗਣ ਦਾ ਵੀਡੀਓ ਪੋਸਟ ਕੀਤਾ । ਜਿਸ ‘ਤੇ ਜੈਨਬ ਨੇ ਹੱਸ ਦੇ ਹੋਏ ਜਵਾਬ ਦਿੱਤਾ ਮੈਂ ਬਚ ਗਈ,ਪਰ ਹੁਣ ਮੈਨੂੰ ਪਤਾ ਚੱਲ ਰਿਹਾ ਹੈ ਕਿਵੇਂ ਲੱਗ ਦਾ ਹੈ । ‘ਮਰਹੱਮ ਲਿਆਉ ਬਰਫ ਕੱਢੋ’ !

ਸਨਰਾਇਜ਼ਰ ਇਸਟਨ ਨੇ ਮੈਚ ਜਿੱਤਿਆ

ਮੈਚ ਦੀ ਗੱਲ ਕਰੀਏ ਤਾਂ MI ਕੈਪਟਾਉਨ ਦੇ ਖਿਲਾਫ਼ ਸਨਰਾਇਜ਼ਰ ਇਸਟਨ ਕੈਪ ਨੇ 172 ਦੌੜਾਂ ਦਾ ਪਿੱਛਾ ਕਰਦੇ ਹੋਏ 2 ਵਿਕਟਾਂ ਹਾਸਲ ਕੀਤੀਆਂ । ਸਨਰਾਇਜ਼ਰ 100 ਦੌੜਾਂ ਬਣਾਉਣ ਤੋਂ ਪਹਿਲਾਂ ਹੀ 5 ਵਿਕਟਾਂ ਗਵਾ ਚੁੱਕਿਆ ਸੀ । ਪਰ ਮਾਰਕੋ ਜਾਨਸਨ ਨੇ ਸਿਰਫ਼ 27 ਗੇਂਦਾਂ ‘ਤੇ 66 ਦੌੜਾਂ ਦੀ ਪਾਰੀ ਖੇਡ ਕੇ ਮੈਚ ਹੀ ਪਲਟ ਦਿੱਤਾ । ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਨਸਨ ਨੇ ਆਪਣੀ ਪਾਰੀ ਵਿੱਚ 7 ਛਿੱਕੇ ਅਤੇ ਤਿੰਨ ਚੌਕੇ ਲਗਾਏ। ਉਨ੍ਹਾਂ ਦਾ ਸਟਰਾਇਕ ਰੇਟ 244.44 ਸੀ ।

ਦੱਖਣੀ ਅਫਰੀਕਾ ਲੀਗ ਮਿੰਨੀ IPL

ਦੱਖਣੀ ਅਫਰੀਕਾ ਲੀਗ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਹਨ ਜਿੰਨਾਂ ਦੇ ਵਿੱਚ 33 ਮੁਕਾਬਲੇ ਹਨ । ਇਸ ਨੂੰ ਮਿੰਨੀ IPL ਲੀਗ ਕਿਹਾ ਜਾਂਦਾ ਹੈ । ਟੂਰਨਾਮੈਂਟ ਦੀਆਂ ਸਾਰੀਆਂ ਟੀਮਾਂ ਦਾ ਮਾਲਿਕਾਨਾ ਹੱਕ ਮੁੰਬਈ ਇੰਡੀਅਨਸ,ਚੈੱਨਈ ਸੁਪਰਕਿੰਗ ਅਤੇ ਸਨਰਾਇਜ਼ਰ ਹੈਦਰਾਬਾਦ ਸਮੇਤ 6 ਫਰੈਂਚਾਇਜ਼ ਕੋਲ ਹੈ । IPL ਦੀ ਇਨਾਮੀ ਰਕਮ 46.5 ਕਰੋੜ ਹੈ ।