India International Punjab Sports

ਜਿਸ ਖੇਡ ਵਿੱਚ ਭਾਰਤ ਨੇ ਜਿੱਤੇ 26 ਗੋਲਡ, ਉਹ ਹੁਣ ਹੋਈ ਕਾਮਨਵੈਲਥ ਖੇਡ ‘ਚੋਂ ਬਾਹਰ, ਪੰਜਾਬ ਦੇ ਨੌਜਵਾਨਾਂ ਦੇ ਰਗ-ਰਗ ‘ਚ ਵੱਸਦੀ ਹੈ ਇਹ ਖੇਡ

‘ਦ ਖ਼ਾਲਸ ਬਿਊਰੋ : ਸਾਲ 2026 ਵਿੱਚ ਅਸਟ੍ਰੇਲੀਆ ‘ਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚੋਂ ਕੁਸ਼ਤੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸੇ ਖੇਡ ਵਿੱਚੋਂ ਭਾਰਤ ਨੇ 26 ਗੋਲਡ ਮੈਡਲ ਜਿੱਤੇ ਸਨ। ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਬੁੱਧਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਭਾਰਤੀ ਕੁਸ਼ਤੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਨਿਰਾਸ਼ਾ ਵੇਖੀ ਗਈ ਹੈ।

https://twitter.com/thecgf/status/1577539079163428864?s=20&t=pEAQk7Xx6ELl5si7omxkYA

ਰਾਸ਼ਟਰਮੰਡਲ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਵਿੱਚ ਜਿੱਥੇ ਰੈਸਲਰ ਬਜਰੰਗ ਪੂਨੀਆ ਨੇ ਗੋਲਡ ਮੈਡਲ ਜਿੱਤਿਆ, ਉਥੇ ਹੀ ਕਾਫ਼ੀ ਮਹਿਲਾ ਰੈਸਲਰਾਂ ਨੇ ਵੀ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਏ ਸਨ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।