International

14 ਸਾਲ ਛੋਟੇ ਪ੍ਰੇਮੀ ਨੂੰ ਮਿਲਣ ਲਈ ਤੈਅ ਕੀਤੀ 5000KM ਦੀ ਦੂਰੀ, 3 ਮਹੀਨਿਆਂ ਬਾਅਦ ਮਿਲੀ ਲਾਸ਼

Blanca Arellano, Mexican woman, Peru, boyfriend, beach, Crime

ਪੇਰੂ: ਡੇਟਿੰਗ ਐਪ ਰਾਹੀਂ ਪਿਆਰ ਪਾਉਣ ਵਾਲੀ 51 ਸਾਲਾ ਔਰਤ ਲਈ ਜਾਨਲੇਵਾ ਸਾਬਤ ਹੋਇਆ। ਡੇਟਿੰਗ ਐਪ(Dating App) ‘ਤੇ 14 ਸਾਲ ਛੋਟੇ ਲੜਕੇ ਨਾਲ ਪਛਾਣ ਤੋਂ ਬਾਅਦ ਇਕ ਔਰਤ ਉਸ ਨੂੰ ਮਿਲਣ ਲਈ 5000 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇੱਥੇ ਪਹੁੰਚ ਕੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਹ ਖੁਸ਼ ਹੈ ਪਰ 3 ਮਹੀਨਿਆਂ ਬਾਅਦ ਔਰਤ ਦੀ ਲਾਸ਼ ਦੇ ਟੁਕੜੇ ਬਰਾਮਦ ਹੋਏ ਹਨ।

ਔਰਤ ਦੀ ਪਛਾਣ ਮੈਕਸੀਕੋ ਦੀ 51 ਸਾਲਾ ਬਲੈਂਕਾ ਅਰੇਲਾਨੋ (Blanca Arellano) ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਕਤਲ ਦੇ ਕਥਿਤ ਤੋਰ ਉੱਤੇ ਦੋਸ਼ੀ ਬੁਆਏਫ੍ਰੈਂਡ ਦੀ ਪਛਾਣ ਪੇਰੂ ਦੇ 37 ਸਾਲਾ ਜੁਆਨ ਪਾਬਲੋ ਜੀਸਸ ਵਿਲਾਫੁਏਰਤੇ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਪ੍ਰੇਮੀ ‘ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਵੀ ਦੋਸ਼ ਹੈ।

ਮਹਿਲਾ ਜੁਲਾਈ ਦੇ ਅਖੀਰ ‘ਚ ਆਪਣੇ ਪ੍ਰੇਮੀ ਨੂੰ ਮਿਲਣ ਲਈ ਬਾਹਰ ਗਈ ਸੀ

ਸਥਾਨਕ ਪੁਲਿਸ ਮੁਤਾਬਕ ਔਰਤ ਦੀ ਲਾਸ਼ 9 ਨਵੰਬਰ ਨੂੰ ਟੁਕੜਿਆਂ ਵਿੱਚ ਮਿਲੀ ਸੀ। ਸਥਾਨਕ ਮਛੇਰਿਆਂ ਨੇ ਹੁਆਚੋ ਬੀਚ ‘ਤੇ ਲਾਸ਼ ਦੇ ਅੰਗ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਬਲੈਂਕਾ ਅਰੇਲਾਨੋ ਜੁਲਾਈ ਦੇ ਅਖੀਰ ਵਿੱਚ ਪੇਰੂ ਲਈ ਮੈਕਸੀਕੋ ਛੱਡ ਗਈ ਸੀ। ਉਸ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਸੀ।

ਔਰਤ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਜੁਆਨ ਪਾਬਲੋ ਜੀਸਸ ਵਿਲਾਫੁਏਰਤੇ ਨੂੰ ਮਿਲਣ ਲਈ ਪੇਰੂ ਦੇ ਲੀਮਾ ਜਾ ਰਹੀ ਸੀ। ਉਸ ਨੇ ਦੱਸਿਆ ਕਿ ਉਹ ਉਸ ਨੂੰ ਡੇਟਿੰਗ ਐਪ ‘ਤੇ ਮਿਲੀ ਸੀ। ਔਰਤ ਦੇ ਪੇਰੂ ਚਲੇ ਜਾਣ ਤੋਂ ਬਾਅਦ 7 ਨਵੰਬਰ ਨੂੰ ਪਰਿਵਾਰ ਦਾ ਉਸ ਨਾਲ ਸੰਪਰਕ ਟੁੱਟ ਗਿਆ। ਇਹ ਆਖਰੀ ਵਾਰ ਸੀ ਜਦੋਂ ਬਲੈਂਕਾ ਨੇ ਆਪਣੀ ਭਤੀਜੀ, ਕਾਰਲਾ ਅਰੇਲਾਨੋ ਨਾਲ ਗੱਲ ਕੀਤੀ। ਬਲੈਂਕਾ ਨੇ ਕਿਹਾ ਕਿ ਰਿਸ਼ਤਾ ਠੀਕ ਚੱਲ ਰਿਹਾ ਹੈ।

ਦੋ ਹਫ਼ਤਿਆਂ ਤੱਕ ਸੰਪਰਕ ਨਾ ਹੋਣ ‘ਤੇ ਟਵਿੱਟਰ ‘ਤੇ ਕੀਤੀ ਅਪੀਲ

7 ਨਵੰਬਰ ਨੂੰ ਆਖਰੀ ਵਾਰ ਗੱਲ ਕਰਨ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਅਰੇਲਾਨੋ ਤੋਂ ਕਾਲ ਪ੍ਰਾਪਤ ਨਾ ਕਰਨ ਤੋਂ ਬਾਅਦ, ਉਸਦੀ ਭਤੀਜੀ ਨੇ ਉਸਨੂੰ ਲੱਭਣ ਵਿੱਚ ਮਦਦ ਲਈ ਟਵਿੱਟਰ ‘ਤੇ ਇੱਕ ਅਪੀਲ ਜਾਰੀ ਕੀਤੀ। ਉਸਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਅਤੇ ਮਹੱਤਵਪੂਰਨ ਲੋਕਾਂ ਵਿੱਚੋਂ ਇੱਕ ਨੂੰ ਲੱਭਣ ਦੀ ਅਪੀਲ ਕਰਦੀ ਹਾਂ।

ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੇਰੂ ਪੁਲਿਸ ਨੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹੁਆਚੋ ਬੀਚ ‘ਤੇ ਮੌਜੂਦ ਮਛੇਰਿਆਂ ਨੇ ਇਕ ਔਰਤ ਦੀ ਟੁੱਟੀ ਕੱਟੀ ਹੋਈ ਲਾਸ਼ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਫਿਰ ਜਾਂਚ ਸ਼ੁਰੂ ਕੀਤੀ ਅਤੇ ਔਰਤ ਦੀ ਪਛਾਣ ਅਰੇਲਾਨੋ ਵਜੋਂ ਹੋਈ।