India Others Sports

‘ਮੈਂ ਸਾਨੀਆ ਦੇ ਪੁੱਤ ਨੂੰ ਹਿੰਦੂਸਤਾਨ ਦੀ ਨਾਗਰਿਕਤਾ ਨਹੀਂ ਲੈਣ ਦੇਵਾਂਗਾ’ ! ‘ਬੇਵਕੂਫੀ ਦਾ ਨਤੀਜਾ ਹਿੰਦੂਸਤਾਨ ਨਹੀਂ ਝੇਲੇਗਾ’ ! ਬੀਜੇਪੀ ਦੇ CM ਦਾ ਵਿਵਾਦਿਤ ਬਿਆਨ

ਬਿਉਰੋ ਰਿਪੋਰਟ : ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਵਿਆਹ ਟੁੱਟਣ ਦੇ ਬਾਅਦ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸਵਾ ਨੇ ਵਿਵਾਦਿਤ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕਿਹਾ ਆਪਣੇ ਸੋਸ਼ਲ ਮੀਡੀਆ ਐਕਾਊਂਟ ‘X’ ‘ਤੇ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਪੁੱਤਰ ਇਜਹਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਕਦੇ ਵੀ ਹਿੰਦੂਸਤਾਨ ਦੀ ਨਾਗਰਿਕਤਾ ਨਹੀਂ ਲੈਣ ਦੇਣਗੇ। ਕਿਸੇ ਦੀ ਬੇਵਕੂਫੀ ਦਾ ਨਤੀਜਾ ਹਿੰਦੂਸਤਾਨ ਨਹੀਂ ਝੇਲੇਗਾ । ਸਾਨੀਆ ਦੇ ਫੈਨ ਨੂੰ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸਵਾ ਦੀ ਇਹ ਗੱਲ ਪਸੰਦ ਨਹੀਂ ਆਈ ਹੈ । ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਭੜਾਸ ਕੱਢੀ ।

ਫੈਨ ਨੇ ਸੀਮਾ ਹੈਦਰ ਦੀ ਯਾਦ ਦਿਵਾਈ

ਸਾਨੀਆ ਦੇ ਇੱਕ ਫੈਨ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਸੀਮਾ ਹੈਦਰ ਦੀ ਯਾਦ ਦਿਵਾਈ ਜੋ ਆਪਣੇ 4 ਬੱਚਿਆਂ ਦੇ ਨਾਲ ਪਾਕਿਸਤਾਨ ਤੋਂ ਭਾਰਤ ਆਈ ਹੈ। ਯੂਜ਼ਰ ਨੇ ਲਿਖਿਆ ਸੀਮਾ ਹੈਦਰ ਦੇ ਬਾਰੇ ਵਿੱਚ ਤੁਹਾਡੀ ਕੀ ਰਾਇ ਹੈ ਜੋ ਚਾਰ ਬੱਚੇ ਲੈਕੇ ਆਈ ਹੈ। ਦੂਜੇ ਯੂਜ਼ਰ ਨੇ ਲਿਖਿਆ ਕਿਵੇਂ ਪਾਕਿਸਤਾਨ ਤੋਂ ਇੱਕ ਕੁੜੀ ਆਪਣੇ ਬੱਚਿਆਂ ਨੂੰ ਲੈਕੇ ਆ ਗਈ ਸੀ। ਉਸ ਨੂੰ ਵੀ ਨਾਗਰਿਕਤਾਂ ਨਹੀਂ ਦੇਣੀ ਚਾਹੀਦੀ ਹੈ । ਕਿਵੇਂ-ਕਿਵੇਂ ਦੇ ਬੇਵਕੂਫ ਭਰੇ ਹਨ। ਸਾਨੀਆ ਮਿਰਜ਼ਾ ਦੇਸ਼ ਦੀ ਨਾਗਰਿਕ ਸੀ ਅਤੇ ਰਹੇਗੀ ।

ਤੀਜੇ ਯੂਜ਼ਰ ਨੇ ਲਿਖਿਆ ਸਾਨੀਆ ਮਿਰਜ਼ਾ ਦੇ ਕੋਲ ਭਾਰਤੀ ਨਾਗਰਿਕਤਾਂ ਹੈ ਤੁਸੀਂ ਕੀ ਦਿਉਗੇ,ਦੂਜੀ ਗੱਲ ਤਲਾਕ ਲੈਣਾ ਜਾਂ ਦੇਣਾ ਕਿਸੇ ਦਾ ਨਿੱਜੀ ਮਾਮਲਾ ਹੈ ਪਤਾ ਨਹੀਂ ਕਿਉਂ ਲੋਕ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਦੇ ਰਹੇ ਹਨ ।

ਤਲਾਕ ਦੇ ਸਾਨੀਆ ਦੇ ਪਿਤਾ ਦਾ ਬਿਆਨ

ਸਾਬਕਾ ਟੈਨਿਕ ਸਟਾਰ ਸਾਨੀਆ ਮਿਰਜ਼ਾ ਪਿਤਾ ਇਮਰਾਨ ਮਿਰਜ਼ਾ ਨੇ ਐਤਵਾਰ ਨੂੰ ਕਿਹਾ ਇਸਲਾਮ ਦੀ ਖੁੱਲੀ ਰਵਾਇਤ ਮੁਤਾਬਿਕ ਸਾਨੀਆ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ । ਪਿਤਾ ਨੇ ਕਿਹਾ ਸਾਨੀਆ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਲੋਕਾਂ ਤੋਂ ਦੂਰ ਰੱਖੀ ਹੈ। ਪਰ ਅੱਜ ਉਨ੍ਹਾਂ ਲਈ ਇਹ ਦੱਸਣਾ ਜ਼ਰੂਰ ਹੋ ਗਿਆ ਹੈ,ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਅਤੇ ਸ਼ੋਏਬ ਦਾ ਤਲਾਕ ਹੋ ਚੁੱਕਾ ਹੈ । ਉਨ੍ਹਾਂ ਨੇ ਸ਼ੋਏਬ ਨੂੰ ਨਵੇਂ ਸਫਰ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਦੋਵਾਂ ਦੇਸ਼ ਦੇ ਖੇਡ ਪ੍ਰੇਮਿਆ ਦੇ ਵਿਚਾਲੇ ਇਸ ਜੋੜੀ ਨੂੰ ਲੈਕੇ ਕਾਫੀ ਦਿਲਚਸਪੀ ਰਹਿੰਦੀ ਸੀ। ਪਰ ਹੁਣ ਤਲਾਕ ਨਾਲ ਇਸ ਦਾ ਅੰਤ ਹੋ ਗਿਆ ਹੈ ।