ਚੰਡੀਗੜ੍ਹ : ਪੰਜਾਬ ਬਜਟ ਪੇਸ਼ ਹੋਣ ਤੋਂ ਪਹਿਲਾਂ ਵਿਰੋਧੀਆਂ ਨੇ ਆਪ ਸਰਕਾਰ ਨੂੰ ਘੇਰਿਆ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਸਮੇਂ ਟਰਾਂਸਪੋਰਟ ਮਹਿਕਮੇ ਦਾ ਬੁਰਾ ਹਾਲ ਹੈ, ਜਿਸ ਵੱਲ ਤਵੱਜੋਂ ਦੇਣ ਦੀ ਲੋੜ ਹੈ। ਕੇਜਰੀਵਾਲ ਨੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਜੋ ਗਾਰੰਟੀ ਦਿੱਤੀ ਸੀ ਕਿ 20 ਹਜ਼ਾਰ ਕਰੋੜ ਰੁਪਏ ਸਾਲਾਨਾ ਮਾਇਨਿੰਗ ਵਿੱਚੋਂ 1-1 ਹਜ਼ਾਰ ਰੁਪਏ ਬੱਚੀਆਂ ਨੂੰ ਦਿੱਤੇ ਜਾਣਗੇ,ਮੇਰਾ ਸਵਾਲ ਹੈ ਕਿ ਪਿਛਲੇ ਇੱਕ ਸਾਲ ਵਿੱਚ 135 ਕਰੋੜ ਰੁਪਏ ਆਏ ਹਨ, 19 ਹਜ਼ਾਰ 865 ਕਰੋੜ ਰੁਪਏ ਕਿੱਥੇ ਗਏ ਹਨ, ਕਿਰਪਾ ਕਰਕੇ ਉਸਦਾ ਹਿਸਾਬ ਅੱਜ ਦਿੱਤਾ ਜਾਵੇ। ਬਾਜਵਾ ਨੇ ਇਹ ਵੀ ਪੁੱਛਿਆ ਕਿ ਨਵੀਂ ਐਕਸਾਈਜ਼ ਪਾਲਿਸੀ ਕਦੋਂ ਨਿਕਲੇਗੀ। ਇੱਦਾਂ ਲੱਗ ਰਿਹਾ ਹੈ ਕਿ ਸਰਕਾਰ Confusion ‘ਚ ਹੈ। ਇਨ੍ਹਾਂ ਦਾ ਮਕਸਦ ਸੀ ਕਿ ਸਾਲ ਵਿੱਚ 96 ਹਜ਼ਾਰ ਕਰੋੜ ਰੁਪਏ ਇਕੱਠਾ ਕਰਨ ਦਾ ਮਕਸਦ ਸੀ ਪਰ ਹਾਲੇ ਤੱਕ 66 ਹਜ਼ਾਰ ਕਰੋੜ ਰੁਪਏ ਇਕੱਠੇ ਹੋਏ ਹਨ, 30 ਹਜ਼ਾਰ ਕਰੋੜ ਰੁਪਏ ਹਾਲੇ Shortfall ਹੈ, ਇਹ Shortfall ਕਿਵੇਂ ਪੂਰਾ ਕਰਨਗੇ, ਇਹ ਵੱਡਾ ਸਵਾਲ ਹੈ।
ਰਾਜਾ ਵੜਿੰਗ ਨੇ ਸਰਕਾਰ ਨੂੰ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਲਈ ਕਿਹਾ ਹੈ। ਵੜਿੰਗ ਨੇ ਕਿਹਾ ਕਿ ਬਜਟ ਵਿੱਚ ਕਿਸੇ ਨੂੰ ਕੋਈ ਰਾਹਤ ਨਹੀਂ ਮਿਲੇਗੀ, ਕਿਉਂਕਿ ਇਨ੍ਹਾਂ ਦਾ ਇਰਾਦਾ ਨਹੀਂ ਹੈ। ਬਜਟ ਦੇ ਲਈ ਇਹ ਪੰਜਾਬ ਦੇ ਲੋਕਾਂ ਵਿੱਚ ਹੀ ਨਹੀਂ ਗਏ। ਪਿਛਲੀ ਵਾਰ ਇਨ੍ਹਾਂ ਨੇ ਡਰਾਮਾ ਕੀਤਾ ਸੀ ਕਿ ਅਸੀਂ ਲੋਕਾਂ ਤੋਂ ਪੁੱਛ ਕੇ ਬਜਟ ਤਿਆਰ ਕੀਤਾ ਹੈ ਤਾਂ ਕੀ ਇਸ ਵਾਰ ਅਜਿਹੀ ਲੋੜ ਨਹੀਂ ਸੀ।
‘ਆਪ’ ਨੇ ਕੀਤੀ ਬਜਟ ਦੀ ਤਾਰੀਫ਼
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬੀਆਂ ਦਾ ਧੰਨਵਾਦ ਕੀਤਾ। ਚੀਮਾ ਨੇ ਕਿਹਾ ਕਿ ਇਹ ਬਜਟ ਪੂਰੇ ਇੱਕ ਸਾਲ ਦੇ ਲਈ ਹੈ ਜਦਕਿ ਪਿਛਲਾ ਬਜਟ 9 ਮਹੀਨਿਆਂ ਲਈ ਸੀ। ਬਜਟ ਵਿੱਚ ਸਾਰੇ ਸੈਕਟਰਾਂ ਦਾ, ਪੰਜਾਬ ਦੇ ਵਿਕਾਸ ਦਾ ਧਿਆਨ ਰੱਖਿਆ ਗਿਆ ਹੈ। ਪਰਮਾਤਮਾ ਦੇ ਓਟ ਆਸਰੇ ਨਾਲ ਅੱਜ ਬਜਟ ਵਾਲੇ ਦਿਨ ਦੀ ਸ਼ੁਰੂਆਤ ਕੀਤੀ ਹੈ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਖਰਾ ਉਤਰੇਗੀ। ਹਰ ਵਾਰ ਦੀ ਤਰ੍ਹਾਂ ਲੋਕਾਂ ਨੂੰ ਬਜਟ ਵਿੱਚੋਂ ਬਹੁਤ ਕੁਝ ਮਿਲੇਗਾ। ਸਾਰੇ ਸੋਸ਼ਲ ਸੈਕਟਰਾਂ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ।