Khetibadi Punjab

Punjab Budget 2023 : ਖੇਤੀਬਾੜੀ ਲਈ ਮਾਨ ਸਰਕਾਰ ਨੇ ਕੀਤੇ ਇਹ ਵੱਡੇ ਐਲਾਨ

Punjab Budget 2023 Live Updates, Punjab Finance Minister Harpal Singh Cheema agriculture sector, Punjab news

ਚੰਡੀਗੜ੍ਹ :  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ(Punjab Finance Minister Harpal Singh Cheema ) ਨੇ ਆਮ ਆਦਮੀ ਪਾਰਟੀ (AAP) ਸਰਕਾਰ ਦਾ 1,96,462 ਕਰੋੜ ਰੁਪਏ ਦਾ ਪਹਿਲਾ ਸੰਪੂਰਨ ਰਾਜ ਬਜਟ (Punjab Budget 2023)ਪੇਸ਼ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ(Chief minister Bhagwant Mann) ਦਾ ਇਹ ਬਜਟ ਸਿੱਖਿਆ, ਸਿਹਤ ਅਤੇ ਖੇਤੀਬਾੜੀ ਖੇਤਰਾਂ ‘ਤੇ ਕੇਂਦਰਿਤ ਰਿਹਾ ਹੈ। ਇਸ ਬਜਟ ਵਿੱਚ ਖੇਤੀਬਾੜੀ ਸੈਕਟਰ ਲਈ ਪ੍ਰਸਤਾਵਿਤ ਬਜਟ ਦੀਆਂ ਮੁੱਖ ਗੱਲਾਾਂ ਬਾਰੇ ਜਾਣ ਲੈਂਦੇ ਹਾਂ।

ਪ੍ਰਸਤਾਵਿਤ ਬਜਟ ਦੀਆਂ ਮੁੱਖ ਗੱਲਾਂ:

-ਵਿੱਤੀ ਸਾਲ 2023-24 ਲਈ 13,888 ਕਰੋੜ ਅਲਾਟ ਕੀਤੇ ਗਏ ਜੋਕਿ ਪਿਛਲੇ ਸਾਲ ਨਾਲੋਂ 20% ਵੱਧ ਹੈ।

-ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੇ ਉਦੇਸ਼ ਨਾਲ “ਨਵੀਂ ਖੇਤੀ ਨੀਤੀ” ਪੇਸ਼ ਕੀਤੀ ਜਾ ਰਹੀ ਹੈ।

-“ਸਰਕਾਰ-ਕਿਸਾਨ ਮਿਲਨੀ” ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਜਿਹੀਆਂ ਹੋਰ ਮਿਲਨੀਆਂ ਦਾ ਆਯੋਜਨ ਕੀਤਾ ਜਾਵੇਗਾ।

-ਟਰੈਕ ਅਤੇ ਟਰੇਸ ਸਿਸਟਮ ਰਾਹੀਂ ਪੰਜਾਬ ਰਾਜ ਬੀਜ ਨਿਗਮ ਲਿਮਿਟੇਡ (PUNSEED) ਦੁਆਰਾ 38 ਕਰੋੜ ਦੇ 1 ਲੱਖ ਕੁਇੰਟਲ ਗੁਣਵੱਤਾ ਵਾਲੇ ਬੀਜ ਖਰੀਦੇ ਗਏ, ਜਿਸ ਵਿੱਚੋਂ 10 ਕਰੋੜ ਦੇ ਬੀਜ 50,000 ਕਿਸਾਨਾਂ ਨੂੰ ਸਬਸਿਡੀ ਦੇ ਤੋਰ ਤੇ ਮੁੱਹਈਆ ਕਰਵਾ ਗਏ।

– ਖੇਤੀ ਵਿਭਿੰਨਤਾ ਤੇ ਵੱਡਾ ਜ਼ੋਰ ਦਿੰਦਿਆਂ ਸਰਕਾਰ ਨੇ ਮਾਰਕੀਟ ਵਿੱਚ ਦਖਲ ਦੇ ਕੇ ਬਾਸਮਤੀ ਦੀ ਖਰੀਦ, ਕਪਾਹ ਦੇ ਬੀਜਾਂ ‘ਤੇ 33% ਸਬਸਿਡੀ ਅਤੇ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜਾਂ ਨੂੰ ਯਕੀਨੀ ਬਣਾਉਣ ਲਈ ਇੱਕ ਟਰੈਕ-ਐਂਡ-ਟਰੇਸ ਵਿਧੀ ਨੂੰ ਅਪਣਾਇਆ ਗਿਆ ਹੈ। ਇਸ ਦੇ ਲਈ  1,000 ਕਰੋੜ ਅਲਾਟ ਕੀਤੇ ਗਏ।

-2,574 ਕਿਸਾਨ ਮਿੱਤਰਾਂ ਨੂੰ ਹਰੇਕ ਪਿੰਡ ਵਿੱਚ ਵਿਸਤਾਰ ਸੇਵਾਵਾਂ ਪ੍ਰਦਾਨ ਕਰਨ ਅਤੇ ਕਿਸਾਨਾਂ ਦੇ ਦਰਵਾਜ਼ੇ ‘ਤੇ ਜਾਣਕਾਰੀ ਅਤੇ ਗਿਆਨ ਫੈਲਾਉਣ ਲਈ ਲਗਾਇਆ ਜਾਵੇਗਾ।

-ਚੋਲਾਂ ਦੀ ਸਿੱਧੀ ਬਿਜਾਈ ਲਈ 30,312 ਕਿਸਾਨਾਂ ਨੂੰ ਪ੍ਰੋਤਸਾਹਨ ਪ੍ਰਦਾਨ ਕੀਤਾ ਗਿਆ, ਜਿਸ ਦੇ ਲਈ 25 ਕਰੋੜ ਦਾ ਖਰਚਾ ਕੀਤਾ ਗਿਆ।

-ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਫਸਲ ਨੂੰ ਐਮਐੱਸਪੀ ਉੱਤੇ ਖਰੀਦ ਕਰਨ ਲਈ ਇਸ ਸਾਲ 125 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

-ਪਹਿਲੀ ਵਾਰ, ਐੱਮਐੱਸਪੀ ‘ਤੇ ਮੂੰਗ ਦੀ ਫਸਲ ਖਰੀਦੀ ਅਤੇ ਜਿਸਦੇ ਲਈ 79 ਕਰੋੜ ਦਾ ਭੁਗਤਾਨ ਕਰਨ ਨਾਲ 20,898 ਕਿਸਾਨਾਂ ਨੂੰ ਫਾਇਦਾ ਹੋਇਆ।

-ਸਰਕਾਰ ਨੇ ਖੇਤੀ ਵਿਭਿੰਨਤਾ ਲਈ 1,000 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਹੈ। 30,312 ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ (DSR) ਤਕਨੀਕ ਅਪਣਾਉਣ ਲਈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਦਿੱਤਾ ਜਾਵੇਗਾ।

-ਵਿੱਤ ਮੰਤਰੀ ਚੀਮਾ ਨੇ ਰਾਜ ਦਾ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ “30 ਫੀਸਦੀ ਦੀ ਕਮੀ ਆਈ ਹੈ। ਫਿਰ ਸਰਕਾਰ ਨੇ ਸੂਬੇ ਵਿੱਚ ਪਰਾਲੀ ਸਾੜਨ ਨੂੰ ਰੋਕਣ ਲਈ ਸਬ ਮਿਸ਼ਨ ਆਨ ਐਗਰੀ ਮਕੈਨਿਜ਼ਮ ਤਹਿਤ 350 ਕਰੋੜ ਰੁਪਏ ਅਲਾਟ ਕੀਤੇ।

-ਅਗਲੇ ਵਿੱਤੀ ਸਾਲ ਵਿੱਚ ਕਿਸਾਨਾਂ ਨੂੰ ਬਿਜਲੀ ਸਬਸਿਡੀਆਂ ਲਈ 9,331 ਕਰੋੜ ਰੁਪਏ ਦਾ ਖਰਚਾ ਰੱਖਿਆ ਗਿਆ ਹੈ, ਜੋ ਪਿਛਲੇ ਸਾਲ 9,064 ਕਰੋੜ ਰੁਪਏ ਤੋਂ ਵੱਧ ਹੈ।

-ਬਾਗਬਾਨੀ ਲਈ 253 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਨਾਲੋਂ ਦੁੱਗਣੇ ਹਨ।

-ਸਰਕਾਰ ਕਿਸਾਨਾਂ ਨੂੰ ਫਸਲੀ ਬੀਮਾ ਵੀ ਮੁਹੱਈਆ ਕਰਵਾਏਗੀ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਕੋਈ ਐਲਾਨ ਕਰਨਗੇ।

-ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਵਿਖੇ ਬਣਨ ਵਾਲੀਆਂ ਪੰਜ ਬਾਗਬਾਨੀ ਅਸਟੇਟਾਂ ਲਈ 40 ਕਰੋੜ ਰੁਪਏ ਰੱਖੇ ਗਏ ਹਨ।

-ਬਾਗਬਾਨੀ ਉਤਪਾਦਕਾਂ ਲਈ ਜੋਖਮਾਂ ਨੂੰ ਘਟਾਉਣ ਲਈ 15 ਕਰੋੜ ਰੁਪਏ ਰੱਖੇ ਗਏ ਹਨ।

-ਪੀਏਯੂ ਨੇ ਗਰਮ ਖੇਤਰ ਵਾਲੇ ਸੇਬ ਦੀ ਕਿਸਮ ਵਿਕਸਿਤ ਕੀਤੀ ਹੈ। ਅਗਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਸੇਬ ਦੇ ਆਪਣੇ ਬਾਗ ਹੋਣਗੇ।

-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਆਪਣੇ ਕਰਜ਼ੇ ਦੀ ਅਦਾਇਗੀ ਲਈ 885 ਕਰੋੜ ਰੁਪਏ ਦਿੱਤੇ ਜਾਣਗੇ।

-ਗੰਨਾ ਉਤਪਾਦਕਾਂ ਦੀ ਸਹਾਇਤਾ ਲਈ ਸ਼ੂਗਰਫੈੱਡ ਨੂੰ 400 ਕਰੋੜ ਰੁਪਏ ਸਮਰਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 250 ਕਰੋੜ ਰੁਪਏ ਅਗਲੇ ਵਿੱਤੀ ਸਾਲ ਲਈ ਰੱਖੇ ਗਏ ਹਨ।

-ਪੰਜਾਬ ਵੀ ਗੰਨੇ ਲਈ 380 ਰੁਪਏ ਐਫਆਰਪੀ ਸਮਰਪਿਤ ਕਰ ਰਿਹਾ ਹੈ, ਜਿਹੜਾ ਕਿ ਗੁਆਂਢੀ ਸੂਬੇ ਹਰਿਆਣਾ ਨਾਲੋਂ ਜ਼ਿਆਦਾ ਹੈ।

-ਡੇਅਰੀ ਕਿਸਾਨਾਂ ਦੀ ਮਦਦ ਲਈ ਮਿਲਕਫੈੱਡ ਨੂੰ 100 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰ ਨੇ ਮਿਲਕਫੈੱਡ ਦੇ ਟਰਨਓਵਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ ਜੋ ਪਿਛਲੇ ਸਾਲ 4,886 ਕਰੋੜ ਰੁਪਏ ਸੀ।

-ਪੰਜਾਬ ਵਿੱਚ 13 ਨਵੇਂ ਗੋਦਾਮ ਬਣਾਏ ਜਾਣਗੇ, ਛੇ  23 ਮਾਰਚ ਤੱਕ ਮੁਕੰਮਲ ਹੋਣ ਦੀ ਉਮੀਦ ਹੈ।

-ਸਰਕਾਰ ਨੇ ਗੌਟ ਪੋਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ ਹਨ ਅਤੇ ਹੁਣ ਤੱਕ ਲਗਭਗ 7.45 ਲੱਖ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

-ਅਫਰੀਕਨ ਸਵਾਈਨ ਬੁਖਾਰ ਨੂੰ ਸਰਕਾਰ ਦੁਆਰਾ ਕੰਟਰੋਲ ਕੀਤਾ ਗਿਆ ਸੀ ਅਤੇ ਸੂਰ ਪਾਲਕਾਂ ਨੂੰ ਮੁਆਵਜ਼ਾ ਦਿੱਤਾ ਗਿਆ।

-ਮੋਬਾਈਲ ਵੈਟਰਨਰੀ ਯੂਨਿਟਾਂ ਲਈ 13 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਤਾਂ ਜੋ ਪਸ਼ੂਆਂ ਦੀ ਜਾਂਚ, ਇਲਾਜ ਅਤੇ ਓਪਰੇਸ਼ਨ ਮਾਲਕ ਦੇ ਦਰਵਾਜ਼ੇ ‘ਤੇ ਹੋ ਸਕਣ।

-ਮੱਛੀ ਪਾਲਣ ਵਿੱਚ ਝੀਂਗਾ ਦੀ ਸਾਂਭ ਸੰਭਾਲ ਲਈ 30 ਟਨ ਦੀ ਸਮਰੱਥਾ ਵਾਲਾ ਆਈਸ ਪਲਾਂਟ ਸਥਾਪਿਤ ਕੀਤਾ ਜਾਵੇਗਾ।

-ਵਣ ਵਿਭਾਗ ਅਧੀਨ ਚਾਲੂ ਮਾਲੀ ਸਾਲ ਵਿੱਚ 54 ਲੱਖ ਬੂਟੇ ਲਗਾਏ ਗਏ। ਸਰਕਾਰ ਨੇ ਅਗਲੇ ਵਿੱਤੀ ਸਾਲ ਵਿੱਚ 1 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਉਦਯੋਗ ਲਈ 258 ਕਰੋੜ ਰੁਪਏ ਅਲਾਟ ਕੀਤੇ ਗਏ ਹਨ।