Khalas Tv Special Khetibadi Punjab Sports Technology

LIVE : ਪੰਜਾਬ ਬਜਟ 2023-24 : ਕਿਸਨੂੰ ਮਿਲਿਆ ਕਿੰਨਾ ਪੈਸਾ , ਇੱਕ ਇੱਕ ਗੱਲ ਇੱਥੇ ਪੜ੍ਹੋ…

LIVE: Punjab Budget 2023-24: Who got how much money read one thing here

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Singh Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ( Punjab Government) ਅੱਜ ਬਜਟ ( Punjab Budget ) ਪੇਸ਼ ਕਰ ਰਹੀ ਹੈ। ਇਹ ਭਗਵੰਤ ਮਾਨ ਸਰਕਾਰ ਦਾ ਪਹਿਲਾ ਪੂਰਨ ਬਜਟ ਹੈ। ਵਿੱਤ ਮੰਤਰੀ ਹਰਪਾਲ ਚੀਮਾ  ਪੰਜਾਬ ਦਾ ਬਜਟ ਪੇਸ਼ ਕਰ ਰਹੇ ਹਨ । ਬਜਟ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ ਹੈ। ਆਪ ਪੰਜਾਬ ਦਾ ਇੱਕ ਸਾਲ ਪੂਰਾ ਹੋਣ ਤੇ। ਇਸਦੇ ਨਾਲ ਹੀ ਚੀਮਾ ਨੇ ਆਮ ਆਦਮੀ ਕਲੀਨਿਕਾਂ ਦੇ ਸੋਹਲੇ ਵੀ ਗਾਏ । ਚੀਮਾ ਨੇ ਆਪਣੇ ਭਾਸ਼ਣ ਵਿੱਚ  ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕੀਤੀ ਅਤੇ ਸਕੂਲ ਆਫ਼ ਐਮੀਨੈਂਸ ਦਾ ਜ਼ਿਕਰ ਵੀ ਕੀਤਾ।

ਚੀਮਾ ਨੇ  ਆਪਣੇ ਭਾਸ਼ਣ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ। ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਐਲਾਨ ਮੁੜ ਦੁਹਰਾਇਆ। ਚੀਮਾ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਣ ਲਈ ਦੁੱਗਣੀ ਮਿਹਨਤ ਕਰਾਂਗੇ ਅਤੇ ਇਸ ਸਾਲ ਦਾ ਬਜਟ ਖੇਤੀ ਸੈਕਟਰ ਨੂੰ ਹੋਰ ਹੁਲਾਰਾ ਦੇਵੇਗਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਕਤੀਸ਼ਾਲੀ ਮਾਫੀਆ ਦਾ ਅੰਤ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਾਂਗੇ। ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ 26,797 ਨੌਕਰੀਆਂ ਦੇ ਚੁੱਕੀ ਹੈ।

ਬਜਟ ਵਿੱਚ ਸਾਡੇ ਫੋਕਸ ਸੈਕਟਰ ਹਨ 

ਚੀਮਾ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਦਯੋਗਿਕ ਤਰੱਕੀ ਲਈ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਹੈ ਅਤੇ ਸਿੱਖਿਆ ਅਤੇ ਸਿਹਤ ਖੇਤਰ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ। ਤਤਕਾਲੀ ਸਰਕਾਰਾਂ ‘ਤੇ ਵਰਦਿਆਂ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੈਦਾ ਕੀਤੀਆਂ ਗਈਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ ਅਤੇ ਗੰਨਾ ਕਿਸਾਨਾਂ ਦਾ ਪਹਿਲੀ ਵਾਰ ਸਮੇਂ ਸਿਰ ਭੁਗਤਾਨ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਕੇਂਦਰ ਸਾਡੇ 9 ਹਜ਼ਾਰ 35 ਕਰੋੜ ਰੁਪਏ ਜਾਰੀ ਨਹੀਂ ਕਰ ਰਿਹਾ ਹੈ।ਕੇਂਦਰ ਸਾਜਿਸ਼ ਦੇ ਤਹਿਤ ਪੰਜਾਬ ਦਾ ਪੈਸਾ ਰਿਲੀਜ਼ ਨਹੀਂ ਕਰ ਰਿਹਾ ਹੈ।

1 ਲੱਖ 96 ਹਜ਼ਾਰ 462 ਕਰੋੜ ਦਾ ਕੁੱਲ ਬਜਟ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 36 ਹਜ਼ਾਰ ਦਾ ਵਾਧਾ ਹੈ।

  • 2023-24 ਲਈ GSDP 6 ਲੱਖ 38 ਹਜ਼ਾਰ 23 ਕਰੋੜ ਰੁਪਏ ਰੱਖੇ ਗਏ ਹਨ।
  • 1 ਲੱਖ 23 ਹਜ਼ਾਰ 441 ਰਾਜ ਦਾ ਮਾਲੀ ਖਰਚਾ ਪੇਸ਼ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹੈ।
  • ਪੰਜਾਬ ਐਗਰੀਕਲਚਰ ਬਜਟ 2023-24
    ਵਿੱਤੀ ਸਾਲ 2023-24 ਲਈ 13,888 ਕਰੋੜ ਰੁਪਏ ਅਲਾਟ ਕੀਤੇ ਗਏ, ਭਾਵ ਪਿਛਲੇ ਸਾਲ ਨਾਲੋਂ 20% ਵੱਧ।
  • ਨਵੀਂ ਖੇਤੀ ਦੀ ਨੀਤੀ ਲਿਆਉਣ ਦਾ ਮਤਾ ਪੇਸ਼
  • ਸਰਕਾਰ ਕਿਸਾਨ ਮਿਲਣੀ ਦਾ ਹੋਰ ਪ੍ਰਬੰਧ ਕੀਤਾ ਜਾਵੇਗਾ
  • ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰੁਪਏ ਰਾਖਵੇਂ
  • ਘਰੇਲੂ ਤੇ ਕਿਸਾਨੀ ਲਈ ਬਿਜਲੀ ਸਬਸਿਡੀ ਰਹੇਗੀ ਜਾਰੀ
  • ਬਿਜਲੀ ਸਬਸਿਡੀ ਲਈ 9331 ਕਰੋੜ ਰਾਖਵੇਂ
  • ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਦਾ ਐਲਾਨ
  • ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ
  • ਬਾਗਬਾਨੀ ਵਿਭਾਗ ਲਈ 253 ਕਰੋੜ ਰੁਪਏ
  • ਪੰਜਾਬ ‘ਚ 5 ਥਾਵਾਂ ‘ਤੇ ਹੌਰਟੀਕਲਚਰ ਵੇਸਟ ਹੋਣਗੇ ਸ਼ੁਰੂ
  • ਇਸ ਸਾਲ 3.32 ਮਾਲੀ ਘਾਟੇ ਦਾ ਨੁਕਸਾਨ
  • ਇਸ ਵਾਰ 1,23, 441 ਕਰੋੜ ਦੇ ਖਰਚਿਆਂ ਦਾ ਅਨੁਮਾਨ
  • 17,074 ਕਰੋੜ ਦਾ ਸਿੱਖਿਆ ਅਤੇ ਉਚੇਰੀ ਸਿੱਖਿਆ ਬਜਟ
  • ਨਵੀਂ ਖੇਤੀ ਦੀ ਨੀਤੀ ਆਵੇਗੀ
  • ਖੇਤੀ ਵਿਭਿੰਨਤਾ ਲਈ 1 ਹਜ਼ਾਰ ਕਰੋੜ
  • ਕਪਾਹ ਦੇ ਬੀਜ ‘ਤੇ 33 ਫੀਸਦੀ ਸਬਸਿਡੀ
  • 2,574 ਕਿਸਾਨ ਮਿੱਤਰ ਕੀਤੇ ਜਾਣਗੇ ਭਰਤੀ
  • ਮਾਰਕਫ਼ੈੱਡ 13 ਥਾਵਾਂ ‘ਤੇ ਬਣਾ ਰਿਹੈ ਨਵੇਂ ਗੁਦਾਮ
  • 2500 ਭੱਠਿਆ ‘ਚ ਪਰਾਲੀ ਨੂੰ ਵਰਤਿਆ ਜਾਵੇਗਾ
  • ਝੋਨੇ ਦੀ ਪਰਾਲੀ ਦੇ ਪ੍ਰਬੰਧਕ ਅਤੇ ਸੰਦ ਲਈ 350 ਕਰੋੜ
  • ਸਰਕਾਰ ਫਸਲ ਬੀਮਾ ਯੋਜਨਾ ਦਾ ਹਿੱਸਾ ਬਣੇਗੀ ਇਸ ਦੀ ਰੂਪ ਰੇਖਾ ਤਿਆਰ ਕੀਤਾ ਜਾ ਰਹੀ ਹੈ
  • ਜੰਗਲੀ ਜੀਵ ਅਤੇ ਚਿੜੀਆਘਰ ਵਿਕਾਸ ਲਈ 13 ਕਰੋੜ ਰੁਪਏ
  • ਗ੍ਰੀਨ ਪੰਜਾਬ ਮਿਸ਼ਨ ਲਈ 31 ਕਰੋੜ ਰੁਪਏ
  • ਪਨ ਕੈਂਪਾਂ ਲਈ 196 ਕਰੋੜ ਰੁਪਏ
  • ਕੁਦਰਤੀ ਪੈਦਾਵਾਰ ਤੇ ਫਲਾਂ, ਸਬਜ਼ੀਆ ਲਈ 5 ਨਵੇਂ ਬਾਗਵਾਨੀ ਅਸਟੇਟ ਸਥਾਪਤ ਹੋਣਗੇ
  • ਬਣਨ ਵਾਲੇ ਅਸਟੇਟਾਂ ‘ਤੇ 40 ਕਰੋੜ ਖਰਚ
  • ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9064 ਕਰੋੜ
  • 2 ਸਾਲਾਂ ‘ਚ ਪੰਜਾਬ ਦੀ ਜਲਵਾਯੂ ਹਾਲਾਤਾਂ ਅਨੁਕੂਲ ਸੇਬ ਦੇ ਬਾਗ ਹੋਣਗੇ
  • ਸਕੂਲਾਂ ਦੀ ਸਾਂਭ ਸੰਭਾਲ ਲਈ 99 ਕਰੋੜ ਰੁਪਏ
  • ਪ੍ਰਿੰਸੀਪਲ ਟ੍ਰੇਨਿੰਗ ਲਈ 20 ਕਰੋੜ ਦੀ ਤਜਵੀਜ਼
  • ਸਕੂਲ ਆਫ਼ ਐਮੀਨੈਂਸ ਲਈ 200 ਕਰੋੜ
  • ਓਬੀਸੀ ਵਿਦਿਆਰਥੀਆਂ ਨੂੰ ਪ੍ਰੀ ਮੈਟਰਿਕ ਸਕਾਲਰਸ਼ਿਪ ਲਈ 18 ਕਰੋੜ
  • ਐਸਸੀ ਵਿਦਿਆਰਥੀਆਂ ਲਈ ਪ੍ਰੀ ਮੈਟਰਿਕ ਸਕਾਲਰਸ਼ਿਪ ਲਈ 60 ਕਰੋੜ
  • 16.35 ਲੱਖ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਲਈ 456 ਕਰੋੜ
  • ਸਮਗਰ ਸਿੱਖਿਆ ਅਭਿਆਨ ਲਈ 1,425 ਕਰੋੜ
  • ਉਰਦੂ ਅਕੈਡਮੀ ਮਲੇਰਕੋਟਲਾ ਲਈ 2 ਕਰੋੜ
  • ਪਸ਼ੂ ਪਾਲਣ ਖੇਤਰ ਦੇ ਲਈ 605 ਕਰੋੜ ਰੁਪਏ ਅਲਾਟ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਵੱਧ
  • ਪਸ਼ੂਆਂ ਦੇ ਇਲਾਜ ਦੇ ਲਈ ਮੋਬਾਈਲ ਵੈਟਨਰੀ ਯੂਨਿਟ ਸਥਾਪਤ ਕੀਤੇ ਜਾਣਗੇ ਜਿਸ ਦੇ ਲਈ 13 ਕਰੋੜ ਰੱਖੇ ਗਏ
  • ਨੀਲੀ ਕ੍ਰਾਂਤੀ ਯਾਨੀ ਮੱਛੀ ਪਾਲਣ ਅਧੀਨ ਰਕਬਾ ਵਧਾਉਣ ਲਈ 10 ਕਰੋੜ ਦਾ ਸ਼ੁਰੂਆਤੀ ਫੰਡ
  • ਮੱਛੀ ਪਾਲਨ ਦਾ ਰਕਬਾ 1212 ਏਕੜ ਤੋਂ ਵਧਾਕੇ 5 ਹਜ਼ਾਰ ਏਕੜ 5 ਸਾਲਾਂ ਵਿੱਚ ਕੀਤਾ ਜਾਵੇਗਾ
  • ਖੇਡਾਂ ਲਈ 258 ਕਰੋੜ ਰੁਪਏ ਰਾਖਵੇਂ
  • ਨਵੀਂ ਖੇਡ ਨੀਤੀ ਜਲਦ ਆਵੇਗੀ
  • ਤਕਨੀਕੀ ਸਿੱਖਿਆ ਲਈ 615 ਕਰੋੜ
  • ਮੈਡੀਕਲ ਸਿੱਖਿਆ ਅਤੇ ਖੋਜ ਲਈ 1 ਹਜ਼ਾਰ 15 ਕਰੋੜ