India

Toyota ਦੀ ਇਸ ਕਾਰ ਦੇ ਇੰਜਣ ਤੋਂ ਆ ਰਹੀ ਹੈ ਹੈਰਾਨ ਕਰਨ ਵਾਲੀ ਆਵਾਜ਼

toyota car machine gun sound

ਬਿਊਰੋ ਰਿਪੋਰਟ : ਮਾਰੂਤੀ ਸੁਜੁਕੀ ਅਤੇ ਟੋਇਟਾ ਨੇ ਸਾਂਝੇਦਾਰੀ ਵਿੱਚ ਗਰੈਂਡ ਵਿਟਾਰਾ ਅਤੇ ਅਰਬਨ ਕੂਜਰ ਹਾਈਰਾਇਡਰ ਤਿਆਰ ਕੀਤੀ ਹੈ । ਇੰਨਾਂ ਦੋਵਾਂ ਗੱਡੀਆਂ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ । ਮਾਰੂਤੀ ਅਤੇ ਟੋਇਟਾ ਦੋਵੇ ਹੀ ਲੋਕਾਂ ਦੀ ਸਭ ਤੋਂ ਭਰੋਸੇਮੰਦ ਕਾਰ ਕੰਪਨੀਆਂ ਹਨ। ਲੋਕ ਇੰਨਾਂ ਦੋਵਾਂ ਕੰਪਨੀ ‘ਤੇ ਅੱਖ ਬੰਦ ਕਰਕੇ ਭਰੋਸਾ ਕਰਦੇ ਹਨ । ਜਿਵੇਂ ਹੀ ਦੋਵਾਂ ਗੱਡੀਆਂ ਦੇ ਨਵੇਂ ਮਾਡਲ ਬਾਜ਼ਾਰ ਵਿੱਚ ਉਤਰ ਦੇ ਹਨ ਬੁਕਿੰਗ ਪਹਿਲਾਂ ਹੀ ਸ਼ੁਰੂ ਜਾਂਦੀ ਹੈ । ਪਰ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਵੇਖਣ ਤੋਂ ਬਾਅਦ ਸ਼ਾਇਦ ਤੁਹਾਡਾ ਟੋਇਟਾ ਦੀ ਅਰਬਨ ਕਰੂਜਰ ਹਾਈਰਾਇਡਰ ਤੋਂ ਭਰੋਸਾ ਉੱਠ ਜਾਵੇਂ। ਵੀਡੀਓ ਵਿੱਚ ਦਾਅਵਾ ਕੀਾਤ ਗਿਆ ਹੈ ਕਿ ਟੋਇਟਾ ਹਾਈਰਾਇਡਰ ਦੇ ਇੰਜਣ ਵਿੱਚ ਅਜੀਬ ਆਵਾਜ਼ ਆ ਰਹੀ ਹੈ।

ਜਿਸ ਸ਼ਖਸ ਨੇ ਵੀਡੀਓ ਸ਼ੇਅਰ ਕੀਤਾ ਹੈ ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਇੱਕ ਮਹੀਨੇ ਪੁਰਾਣੀ ਟੋਇਟਾ ਅਰਬਨ ਕੁਰੂਜਰ ਹਾਈਰਾਇਡਰ ਦਾ ਇੰਜਣ ਅਜੀਬ ਆਵਾਜ਼ ਕਰ ਰਿਹਾ ਹੈ । ਕਾਰ ਸਿਰਫ਼ 700 ਕਿਲੋਮੀਟਰ ਹੀ ਚੱਲੀ ਹੈ । ਕਾਰਨ ਪਤਾ ਨਹੀਂ ਹੈ। ਕੀ ਤੁਸੀਂ ਇਸ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਕਿਸੇ ਨੂੰ ਜਾਣ ਦੇ ਹੋ ? ਇੱਕ ਟਵੀਟਰ ਯੂਜ਼ਰ ਨੇ ਇੰਜਣ ਤੋਂ ਆਉਣ ਵਾਲੀ ਆਵਾਜ਼ ਨੂੰ ਮਸ਼ੀਨ ਗੰਨ ਦੀ ਆਵਾਜ਼ ਦੱਸਿਆ ਹੈ । ਦੂਜੇ ਯੂਜ਼ਰ ਨੇ ਇਹ ਪੁੱਛ ਲਿਆ ਕਿ ਟਾਇਟਾ ਦਾ ਭਰੋਸਾ ਕਿੱਥੇ ਗਿਆ ?

ਵੀਡੀਓ ਵਿੱਚ ਇਹ ਪਤਾ ਚੱਲਿਆ ਹੈ ਕਿ ਜਿਸ ਟਾਇਟਾ ਹਾਈਰਾਈਡਰ ਦੇ ਇੰਜਣ ਤੋਂ ਅਜੀਬ ਆਵਾਜ਼ ਆਰ ਰਹੀ ਹੈ ਉਹ ਮਾਇਲਡ ਹਾਇਬ੍ਰਿਡ ਸੈੱਟਅੱਪ ਵਾਲਾ ਹੈ ਜਾਂ ਫਿਰ ਸਟਰਾਂਗਰ ਹਾਈਬ੍ਰਿਟ ਸੈੱਟਅਪ ਵਾਲਾ ਇੰਜਣ ਹੈ । ਇਸ ਦੇ ਮਾਇਲਡ ਹਾਈਬ੍ਰਿਡ ਸੈੱਟਅਪ ਵਿੱਚ ਮਾਰੂਤੀ ਦਾ 1.5 ਲੀਟਰ ਪੈਟਰੋਲ ਇੰਜਣ ਹੈ ਜੋ ਬਰੇਜਾ ਵਿੱਚ ਵੀ ਵੇਖਣ ਨੂੰ ਮਿਲ ਦਾ ਹੈ । ਉਧਰ ਸਟਾਂਗਸ ਹਾਈਬ੍ਰਿਡ ਸੈੱਟਅਫ ਵਿੱਚ ਟੋਇਟਾ ਦਾ 1.5 ਲੀਟਰ ਇੰਜਣ ਮਿਲ ਦਾ ਹੈ ।

ਮਾਰੂਟੀ ਸੁਜੁਕੀ ਅਤੇ ਟੋਇਟਾ ਦੀ ਗਰੈਂਡ ਵਿਟਾਰਾ ਅਤੇ ਅਰਬਨ ਕੂਜਰ ਹਾਈਰਾਇਡਰ ਦੋਵੇ SUV ਹਨ। ਡਿਜਾਇਨ ਤੋਂ ਇਲਾਵਾ ਫੀਚਰ ਅਤੇ ਇੰਜਣ ਦੋਵਾਂ ਦੇ ਮਿਲਦੇ- ਜੁਲਦੇ ਹਨ । ਪਰ ਵੈਰੀਐਂਟ ਦੇ ਹਿਸਾਬ ਨਾਲ ਫੀਚਰ ਦੇ ਡਿਸਟ੍ਰੀਬਿਊਸ਼ਨ ਵਿੱਚ ਅੰਤਰ ਹੈ । ਇਸੇ ਲਈ ਕਿਹਾ ਜਾਂਦਾ ਹੈ ਕਿ ਮਾਰੂਤੀ ਸੁਜੁਕੀ ਗਰੈਂਡ ਵਿਟਾਰਾ ਅਤੇ ਅਰਬਨ ਕਰੂਜਰ ਹਾਈਰਾਇਡਰ ਦੋਵੇ ਇੱਕ ਹੀ ਗੱਡੀਆਂ ਹਨ ਸਿਰਫ਼ ਪੈਕੇਜਿੰਗ ਦਾ ਫਰਕ ਹੈ । ਦੋਵਾਂ ਹੀ ਕੰਪਨੀਆਂ ‘ਤੇ ਲੋਕਾਂ ਦਾ ਭਰੋਸਾ ਹੈ ।