ਬਿਊਰੋ ਰਿਪੋਰਟ : ਦੁਨੀਆ ਦਾ ਸਭ ਤੋਂ ਤੇਜ਼ ਰਨਰ ਅਤੇ ਓਲੰਪੀਅਨ ਚੈਂਪੀਅਨ ਉਸੈਨ ਬੋਲਟ ਦੇ ਐਕਾਉਂਟ ਤੋਂ ਕਰੋੜਾਂ ਰੁਪਏ ਰਾਤੋ ਰਾਤ ਗਾਇਬ ਹੋ ਗਏ ਹਨ। ਉਸ ਦਾ ਪੈਸਾ ਜਮੈਕਾ ਦੇ ਸਟਾਕਸ ਐਂਡ ਸਿਕਯੋਰਿਟੀਜ਼ ਲਿਮਟਿਡ ਕੰਪਨੀ ਦੇ ਨਾਲ ਜੁੜਿਆ ਸੀ । ਬੋਲਟ ਦੇ ਵਕੀਲ ਗਾਰਡਨ ਦੇ ਮੁਤਾਬਿਕ ਉਸੈਨ ਬੋਲਡ ਦੇ ਨਾਲ ਧੋਖਾ ਹੋਇਆ ਹੈ । ਉਸ ਦੇ ਪੂਰੀ ਜੀਵਨ ਦੀ ਕਮਾਈ ਅਤੇ ਪੈਨਸ਼ਨ ਗਾਇਬ ਹੋ ਗਈ ਹੈ । ਦਰਅਸਲ 11 ਜਨਵਰੀ ਨੂੰ ਉਸੈਨ ਬੋਲਡ ਨੂੰ ਪਤਾ ਚੱਲਿਆ ਸੀ ਕਿ ਉਸ ਨਾਲ ਧੋਖਾ ਹੋਇਆ ਹੈ । ਗਾਰਡਨ ਨੇ ਦੱਸਿਆ ਕਿ ਜੇਕਰ ਕੰਪਨੀ ਉਸ ਨੂੰ ਪੈਸੇ ਵਾਪਸ ਨਹੀਂ ਕਰੇਗੀ ਤਾਂ ਉਹ ਕੋਰਟ ਜਾਣਗੇ
ਕੰਪਨੀ ਨੇ ਕਿਹਾ ਸਾਬਕਾ ਮੁਲਾਜ਼ਮ ਨੇ ਧੋਖਾਧੜੀ ਕੀਤੀ ਹੈ
ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਾਬਕਾ ਮੁਲਾਜ਼ਮ ਨੇ ਕੰਪਨੀ ਵਿੱਚ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ। ਰਿਕਵਰੀ ਦੇ ਲਈ ਕੰਪਨੀ ਕਾਨੂੰਨ ਦੀ ਮਦਦ ਲੈ ਰਹੀ ਹੈ । ਕੰਪਨੀ ਰਿਕਵਰੀ ਕਰਨ ਦੇ ਲਈ ਕਰੜੇ ਕਦਮ ਚੁੱਕ ਰਹੀ ਹੈ । ਕਈ ਹੋਰ ਲੋਕਾਂ ਦਾ ਐਕਾਉਂਟ ਖਾਲੀ ਹੋਇਆ ਹੈ ।
8 ਕਰੋੜ ਦੀ ਤਨਖਾਹ ਸੀ
ਉਸੈਨ ਬੋਲਡ ਦਾ ਨਾਂ 2018 ਵਿੱਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਐਥਲੀਟ ਦੀ ਲਿਸਟ ਵਿੱਚ ਸੀ । ਉਸ ਦੀ ਤਨਖਾਹ ਕਰੀਬ 1 ਮਿਲੀਅਨ ਡਾਲਰ ਯਾਨੀ 8 ਕਰੋੜ ਰੁਪਏ ਸੀ । ਇਸ਼ਤਿਹਾਰਾਂ ਤੋਂ ਉਸ ਦੀ ਕਮਾਈ 240 ਕਰੋੜ ਰੁਪਏ ਸੀ ।
ਬੋਲਟ ਨੇ 100 ਮੀਟਰ ਰੇਸ ਵਿੱਚ ਵਰਲਡ ਰਿਕਾਰਡ ਬਣਾਇਆ
ਬੋਲਟ ਨੇ 100 ਮੀਟਰ ਦੀ ਰੇਸ 9.58 ਸੈਕੰਡ ਅਤੇ 200 ਮੀਟਰ ਰੇਸ 19.19 ਸੈਕੰਡ ਵਿੱਚ ਪੂਰੀ ਕੀਤੀ ਸੀ । ਇਹ ਵਰਲਡ ਰਿਕਾਰਡ ਹੈ । ਬੋਲਟ ਨੇ 3 ਓਲੰਪਿਕ ਵਿੱਚ 8 ਗੋਲਡ ਜਿੱਤੇ ਸਨ । 2008 ਬੀਜਿੰਗ ਓਲੰਪਿਕ ਵਿੱਚ 2,2012 ਲੰਦਨ ਓਲੰਪਿਕ,ਰਿਯੋ ਓਲੰਪਿਕ ਵਿੱਚ 3-3 ਗੋਲਡ ਜਿੱਤੇ ਸਨ । 11 ਵਾਰ ਵਰਲਡ ਚੈਂਪੀਅਨ ਬੋਲਟ ਨੇ 2017 ਲੰਦਨ ਵਰਲਡ ਚੈਂਪੀਅਨਸ਼ਿਪ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਲਿਆ ਸੀ ।