Sports

ਵੇਲਸ ਨੂੰ ਭਾਰਤ ਨੇ 4-2 ਨਾਲ ਹਰਾਇਆ,ਚਾਰੋ ਗੋਲ ਪੰਜਾਬ ਦੇ ਖਿਡਾਰੀਆਂ ਨੇ ਕੀਤੇ ! ਪਰ ਕੁਆਟਰ ਫਾਈਨਲ ਚ ਪਹੁੰਚਣ ਦਾ ਰਸਤਾ ਹੋਇਆ ਮੁਸ਼ਕਿਲ

indian hockey team beat wales in hockey world cup 2023

ਬਿਊਰੋ ਰਿਪੋਰਟ : ਭੁਵਨੇਸ਼ਵਰ ਵਿੱਚ ਚੱਲ ਰਹੇ ਵਰਲਡ ਕੱਪ ਹਾਕੀ ਟੂਰਨਾਮੈਂਟ ਨੂੰ ਲੈਕੇ ਭਾਰਤ ਦੇ ਲਈ ਚੰਗੀ ਅਤੇ ਬੁਰੀ 2 ਖ਼ਬਰਾਂ ਸਾਹਮਣੇ ਆਇਆ ਹਨ। ਪਹਿਲਾਂ ਚੰਗੀ ਖ਼ਬਰ ਤੁਹਾਨੂੰ ਦੱਸ ਦੇ ਹਾਂ ਭਾਰਤ ਨੇ ਤੀਜੇ ਲੀਗ ਮੈਚ ਵਿੱਚ ਵੇਲਸ ਨੂੰ 4-2 ਦੇ ਫਰਕ ਨਾਲ ਹਰਾ ਦਿੱਤਾ ਹੈ ਪਰ ਉਹ ਸਿੱਧੇ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਨਹੀਂ ਕਰ ਸਕਦੀ ਹੈ । ਇਸ ਦੇ ਲਈ ਟੀਮ ਇੰਡੀਆ ਨੂੰ ਵੇਲਸ ਨੂੰ 8-0 ਦੇ ਫਰਕ ਨਾਲ ਹਰਾਉਣਾ ਸੀ । ਇਸ ਲਈ ਹੁਣ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਣਾ ਹੋਵੇਗਾ ।

ਵੇਲਸ ਨਾਲ ਖੇਡੇ ਗਏ ਵਰਲਡ ਕੱਪ ਦੇ ਤੀਜੇ ਮੈਚ ਵਿੱਚ ਭਾਰਤ ਵੱਲੋਂ ਅਕਾਸ਼ਦੀਪ ਸਿੰਘ ਨੇ 2 ਗੋਲ ਕੀਤੇ ਜਦਕਿ ਸ਼ਮਸ਼ੇਰ ਅਤੇ ਹਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤਾ ।

22 ਜਨਵਰੀ ਨੂੰ ਨਿਊਜ਼ੀਲੈਂਡ ਦੇ ਨਾਲ ਕਰਾਸ ਓਵਰ ਮੈਚ

ਭਾਰਤੀ ਟੀਮ ਪੂਲ ਡੀ ਵਿੱਚ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ ‘ਤੇ ਹੈ । ਭਾਰਤ ਦਾ ਕਰਾਸ ਓਵਰ ਮੈਚ 22 ਜਨਵਰੀ ਨੂੰ ਪੂਲ c ਦੇ ਤੀਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ । ਉਸ ਮੈਚ ਦੀ ਜਿੱਤ ਹਾਸਲ ਕਰਨ ਤੋਂ ਬਾਅਦ ਹੀ ਭਾਰਤੀ ਟੀਮ ਕੁਆਟਰ ਫਾਈਨਲ ਵਿੱਚ ਪੂਲ ਬੀ ਟੇਬਲ ਦੀ ਟਾਪ ਟੀਮ ਨਾਲ ਖੇਡੇਗੀ । ਜਦਕਿ ਇੰਗਲੈਂਡ ਦੀ ਟੀਮ ਸਿੱਦਾ ਕੁਆਟਰ ਫਾਈਨਲ ਵਿੱਚ ਕੁਆਲੀਫਾਈ ਕਰ ਗਈ ਹੈ ।

ਵੀਰਵਾਰ ਨੂੰ ਖੇਡੇ ਗਏ ਮੈਚ

ਭੁਵਨੇਸ਼ਵਰ ਵਿੱਚ ਚੱਲ ਰਹੇ ਹਾਈ ਵਰਲ਼ਡ ਕੱਪ ਵਿੱਚ ਵੀਰਵਾਰ ਨੂੰ 4 ਅਹਿਮ ਮੈਚ ਖੇਡੇ ਜਾਣੇ ਸਨ । ਜਿਸ ਵਿੱਚ ਭਾਰਤ ਨੇ ਵੇਲਸ ਨੂੰ 4-2 ਨਾਲ ਹਰਾਇਆ ਇਸ ਤੋਂ ਇਲਾਵਾ ਨੀਦਰਲੈਂਡ ਨੇ ਚਿਲੀ ਨੂੰ ਬੁਰੀ ਤਰ੍ਹਾਂ ਨਾਲ ਸ਼ਿਕਸਤ ਦਿੱਤੀ ਹੈ। ਨੀਦਰਲੈਂਡ ਨੇ ਚਿਲੀ ਨੂੰ 14-0 ਦੇ ਫਰਕ ਨਾਲ ਹਰਾਕੇ ਆਸਟ੍ਰੇਲੀਆ ਦਾ ਇੱਕ ਮੈਚ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ ।ਜਦਕਿ ਮਲੇਸ਼ੀਆ ਨੇ ਵੀ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3-2 ਦੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ ਜਦਕਿ ਇੰਗਲੈਂਡ ਅਤੇ ਸਪੇਨ ਨੂੰ 4-0 ਨਾਲ ਹਰਾਇਆ