Punjab

ਜਲੰਧਰ ‘ਚ ਵਾਪਰਿਆ ਭਿਆ ਨਕ ਸੜਕ ਹਾ ਦਸਾ, ਦੋ ਦੀ ਮੌ ਤ, ਦੋ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਜਲੰਧਰ ਦੇ ਥਾਣਾ ਸਦਰ ਜਮਸ਼ੇਰ ਖਾਸ ਬੱਸ ਸਟੈਂਡ ਨਜ਼ਦੀਕ ਬੀਤੀ ਰਾਤ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੇ ਆਪਸ ‘ਚ ਟਕ ਰਾਉਣ ਨਾਲ ਇੱਕ ਭਿਆ ਨਕ ਸੜਕ ਹਾਦ ਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ  ਇਸ ਹਾਦਸੇ ‘ਚ ਦੋ ਬਾਈਕ ਸਵਾਰਾਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ, ਜਦਕਿ ਦੋ ਦੀ ਹਾਲਤ ਨਾਜ਼ੁ ਕ ਦੱਸੀ ਜਾ ਰਹੀ ਹੈ। ਮ੍ਰਿ ਤਕ ਦੀ ਪਛਾਣ ਰੋਹਿਤ ਵਾਸੀ ਮੁਹੱਲਾ ਟਿੱਬਾ, ਪਿੰਡ ਜਮਸ਼ੇਰ ਖਾਸ ਅਤੇ ਦੂਜੇ ਮ੍ਰਿਤਕ ਦੀ ਪਛਾਣ ਲਾਜ਼ਰ ਪਿੰਡ ਫੋਲਦੀਵਾਲ ਵਜੋਂ ਹੋਈ ਹੈ। ਜ਼ਖ਼ ਮੀਆਂ ਦੀ ਪਛਾਣ ਮਨਦੀਪ ਅਤੇ ਅਰੁਣ ਦੋਵੇਂ ਵਾਸੀ ਪਿੰਡ ਜਮਸ਼ੇਰ ਖਾਸ ਵਜੋਂ ਹੋਈ ਹੈ।ਹਾਦ ਸੇ ਤੋਂ ਬਾਦ ਟਰੈਕਟਰ ਟਰਾਲੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ

 ਹਾ ਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ।  ਦੋਵਾਂ ਨੌਜਵਾਨਾਂ ਦੀਆਂ ਮ੍ਰਿ ਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।  ਏਐਸਆਈ ਤਰਸੇਮ ਲਾਲ ਨੇ ਦੱਸਿਆ ਹਾ ਦਸੇ ਦੀ ਸੂਚਨਾ ਮਿਲਦੇ ਹੀ ਮੋਕੇ ਉਪਰ ਪਹੁੰਚ ਕੇ ਦੋ ਮ੍ਰਿ ਤਕਾਂ ਨੌਜਵਾਨਾਂ ਦੀ  ਲਾ ਸ਼ ਨੂੰ ਕਬਜੇ ਵਿਚ ਲੈ ਕੇ ਦੋਵਾਂ ਜ਼ ਖ਼ਮੀ ਨੌਜਵਾਨਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ। ਪੁਲਿ ਸ ਨੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ  ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।