ਦ ਖ਼ਾਲਸ ਬਿਊਰੋ : ਜਲੰਧਰ ਜ਼ਿਲ੍ਹੇ ਦੇ ਲੰਮਾ ਪਿੰਡ ਵਿੱਚ ਅੱਜ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਨਾਲ ਭਿਆ ਨਕ ਘਟ ਨਾ ਵਾਪਰੀ ਹੈ। ਇਸ ਹਾ ਦਸੇ ‘ਚ ਦੋ ਲੋਕਾਂ ਦੀ ਮੌ ਤ ਹੋ ਗਈ ਹੈ, ਜਦਕਿ 2 ਲੋਕ ਗੰ ਭੀਰ ਜ਼ ਖਮੀ ਹੋ ਗਏ ਹਨ। ਮਰ ਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਜਾਣਕਾਰੀ ਮੁਤਾਬਕ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਚਲਾਉਣ ‘ਤੇ ਸਿਲੰਡਰ ਫਟ ਗਿਆ ਤੇ ਘਰ ‘ਚ ਅਚਾਨਕ ਅੱ ਗ ਲੱਗ ਗਈ। ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇ ਟ ‘ਚ ਲੈ ਲਿਆ।

ਪਰਵਾਸੀ ਮਜ਼ਦੂਰ ਦਾ ਇਹ ਪਰਿਵਾਰ ਸੀ ਜੋ ਘਟ ਨਾ ਸਮੇਂ ਘਰ ਅੰਦਰ ਮੌਜੂਦ ਸੀ। ਬਿਹਾਰ ਦੇ ਰਹਿਣ ਵਾਲੇ ਪਰਵਾਸੀ ਰਾਜ ਕੁਮਾਰ ਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌ ਤ ਹੋ ਗਈ ਜਦਕਿ ਰਾਜ ਕੁਮਾਰ ਦੀ ਪਤਨੀ ਤੇ ਦੂਜਾ ਬੇਟਾ ਅੱਗ ਨਾਲ ਬੁਰੀ ਤਰ੍ਹਾਂ ਝੁਲ ਸ ਗਏ। ਇਸ ਘ ਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਏਡੀਸੀਪੀ ਵਨ ਸੋਹੇਲ ਮੀਰ ਕਾਸਿਮ ਮੌਕੇ ਤੇ ਪਹੁੰਚੇ ।

ਉਨ੍ਹਾਂ ਨੇ ਦੱਸਿਆ ਕਿ ਰਾਜ ਕੁਮਾਰ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਇੱਥੇ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ । ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿਚ ਗੈਸ ਫੈਲੀ ਹੋਈ ਸੀ। ਇਸ ਦੌਰਾਨ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਜਿਸ ਕਰਕੇ ਪੂਰੇ ਘਰ ਵਿਚ ਅੱ ਗ ਲੱਗ ਗਈ ਅਤੇ ਇਸ ਅੱ ਗ ਵਿੱਚ ਰਾਜ ਕੁਮਾਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਕੇ ਤੇ ਹੀ ਮੌ ਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਉਸਦੇ ਦੂਸਰੇ ਬੱਚੇ ਨੂੰ ਅੱ ਗ ਨਾਲ ਝੁਲ ਸ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ ਲ ਕਰਵਾਇਆ ਗਿਆ ਹੈ ।