India Punjab

ਮੂਸੇਵਾਲਾ ਕ ਤਲ ਮਾਮ ਲੇ ‘ਚ ਫੜੇ ਦੋ ਸ਼ੂਟ ਰਾਂ ਨੂੰ ਪੰਜਾਬ ਲਿਆਉਣ ਦਾ ਤਿਆਰੀ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ ਤਲ ਮਾਮ ਲੇ ‘ਚ ਫੜੇ ਦੋ ਸ਼ੂਟਰਾਂ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾਵੇਗਾ । ਸੂਤਰਾ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਜਲਦ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲ ਮਾਮਲੇ ਵਿਚ ਗ੍ਰਿਫ ਤਾਰ ਸ਼ਾ ਰਪ ਸ਼ੂਟ ਰ ਫੌਜੀ ਨੂੰ ਵੀ ਪੰਜਾਬ ਲਿਆਉਮ ਦੀ ਤਿਆਰੀ ਕੀਤੀ ਜਾ ਰਹੀ ਹੈ।
ਤਿੰਨੋਂ ਮੁਲ ਜ਼ਮ ਸਿੱਧੂ ਕ ਤਲ ਕਾਂ ਡ ‘ਚ ਸ਼ਾਮਲ ਦੱਸੇ ਜਾਂਦੇ ਹਨ, ਸੂਤਰਾਂ ਮੁਤਾਬਿਕ ਵਿਸ਼ੇਸ਼ ਟੀਮ ਦਾ ਰਿਮਾਂ ਡ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਮਾਨਸਾ ਪੁ ਲਿਸ ਜਲਦ ਹੀ ਤਿੰਨਾਂ ਨੂੰ ਪੰਜਾਬ ਲੈ ਕੇ ਆਵੇਗੀ।

ਦੱਸ ਦਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਮਾਮਲੇ ਵਿੱਚ ਦੋ ਸ਼ਾਰ ਪ ਸ਼ੂ ਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ ਤਾਰ ਕੀਤਾ ਹੈ। ਮੁਲ ਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ ਵਾਸੀ ਸੋਨੀਪਤ, ਕਸ਼ਿਸ਼ ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ ਵਾਸੀ ਬਠਿੰਡਾ (ਪੰਜਾਬ) ਵਜੋਂ ਹੋਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲਿ ਸ ਰਿਮਾਂ ਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁ ਲਿਸ ਦੇ ਸਪੈਸ਼ਲ ਸੈੱਲ ਨੇ ਵਧੀਕ ਸੈਸ਼ਨ ਜੱਜ ਸੰਜੈ ਖਨਗਵਾਲ ਦੀ ਅਦਾਲਤ ਨੂੰ ਦੱਸਿਆ ਕਿ ਵੱਡੀ ਸਾਜ਼ਿ ਸ਼ ਦਾ ਪਰਦਾਫਾਸ਼ ਕਰਨ ਲਈ ਤਿੰਨਾਂ ਮੁਲ ਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਨ੍ਹਾਂ ਤਿੰਨਾਂ ਨੂੰ ਗੁਜਰਾਤ ਦੇ ਕੱਛ ਵਿੱਚੋਂ ਐਤਵਾਰ ਨੂੰ ਗ੍ਰਿਫ਼ ਤਾਰ ਕੀਤਾ ਗਿਆ ਸੀ।

ਦਿੱਲੀ ਪੁਲਿ ਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਕਤ ਲ ਤੋਂ ਪਹਿਲਾਂ ਮੁਲ ਜ਼ਮਾਂ ਨੇ ਕਈ ਵਾਰ ਉਸ ਦੀ ਰੈਕੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲ ਜ਼ਮਾਂ ਕੋਲੋਂ ਅੱਠ ਗ੍ਰੇ ਨੇਡ, ਨੌਂ ਇਲੈਕਟ੍ਰਿਕ ਡੈਟੋਨੇ ਟਰ, ਤਿੰਨ ਪਿਸ ਤੌਲ ਅਤੇ ਇੱਕ ਅਸਾ ਲਟ ਰਾਈ ਫਲ ਬਰਾਮਦ ਕੀਤੀ ਹੈ। ਪ੍ਰਿਆਵਰਤ ਨੇ ਸ਼ੂਟਰਾਂ ਦੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਘਟ ਨਾ ਸਮੇਂ ਉਹ ਕੈਨੇਡਾ ਰਹਿੰਦੇ ਗੈਂ ਗਸਟਰ ਗੋਲਡੀ ਬਰਾੜ ਨਾਲ ਸਿੱਧੇ ਸੰਪਰਕ ਵਿੱਚ ਸੀ।