Punjab

ਅੱਜ ਤੋਂ ਬੰਦ ਹੋ ਗਏ ਹਨ ਆਹ ਟੋਲ ਪਲਾਜ਼ੇ,ਮਿਆਦ ਹੋਈ ਪੂਰੀ

ਲੁਧਿਆਣਾ: ਅੱਜ ਸੂਬੇ ਦੇ ਅਲੱਗ-ਅਲੱਗ ਦੋ ਜ਼ਿਲ੍ਹਿਆਂ ਵਿੱਚ ਸਥਿਤ 3 ਟੋਲ ਪਲਾਜ਼ਿਆਂ ਨੂੰ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਹਨਾਂ 3 ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ।

ਇੱਕੋ ਕੰਪਨੀ ਦੇ ਤਿੰਨ ਟੋਲ ਪਲਾਜ਼ਿਆਂ ਵਿੱਚੋਂ ਦੋ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਤੇ ਇੱਕ ਨਵਾਂਸ਼ਹਿਰ ਵਿਚ ਹੈ। ।ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿੱਚ ਆਉਂਦੇ ਤਿੰਨ ਟੋਲਾਂ ਅਧੀਨ ਕਰੀਬ 105 ਕਿਲੋਮੀਟਰ ਸੜਕ ਆਉਂਦੀ ਹੈ।ਕੰਪਨੀ ਵੱਲੋਂ ਹਰ 35 ਕਿਲੋਮੀਟਰ ਬਾਅਦ ਇਸ ਸੜਕ ’ਤੇ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਲ ‘ਤੇ ਫੀਸ ਦੇਣੀ ਪੈਂਦੀ ਸੀ।

ਟੋਲ ਕੰਪਨੀ ਨੇ ਸਰਕਾਰ ਕੋਲ 2007 ਵਿੱਚ ਸਥਾਪਤ ਟੋਲ ਵਧਾਉਣ ਦੀ ਗੁਹਾਰ ਲਗਾਈ ਸੀ, ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਤਰ੍ਹਾਂ ਹੁਣ 105 ਕਿਲੋਮੀਟਰ ਸੜਕ ਟੋਲ ਫਰੀ ਹੋਵੇਗੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲਾਂ ‘ਤੇ ਪਹੁੰਚ ਕੇ ਲੋਕਾਂ ਨੂੰ ਇਸ ਦੇ ਬੰਦ ਹੋਣ ਬਾਰੇ ਜਾਣਕਾਰੀ ਦੇਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ। ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦਾਅਵਾ ਵੀ ਕਰਦੇ ਰਹੇ ਹਨ ਕਿ ਕੰਪਨੀਆਂ ਕਰੋਨਾ ਕਾਲ ਵਿੱਚ ਆਪਣੇ ਘਾਟੇ ਦੀ ਦੁਹਾਈ ਦੇ ਕੇ ਆਪਣੇ ਟੋਲ ਦੀ ਮਿਆਦ ਵਧਾਉਣਾ ਚਾਹੁੰਦੀਆਂ ਸਨ ਪਰ ਇਦਾਂ ਨਹੀਂ ਹੋਇਆ ਹੈ। ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਇਹ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਇਹ ਆਪਣੀ ਮਿਆਦ ਪੁਗਾ ਚੁੱਕੇ ਹਨ।