Punjab

“ਟੋਲ plaza company ਵੱਲੋਂ ਬਾਰ ਬਾਰ agreement ਤੋੜਨ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਿਛਲੀਆਂ ਸਰਕਾਰਾਂ ਨੇ,ਹੁਣ ਹੋਵੇਗੀ ਜਾਂਚ” CM Punjab

ਹੁਸ਼ਿਆਰਪੁਰ : ਅੱਜ ਸੂਬੇ ਦੇ ਅਲੱਗ-ਅਲੱਗ ਦੋ ਜ਼ਿਲ੍ਹਿਆਂ ਵਿੱਚ ਸਥਿਤ 3 ਟੋਲ ਪਲਾਜੇ ਬੰਦ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਹਨਾਂ 3 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਰਸਮੀ ਐਲਾਨ ਲਈ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾ ਟੋਲ ‘ਤੇ ਪਹੁੰਚੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾਂ ਲਾਇਆ ਤੇ ਕਿਹਾ ਕਿ ਕਿਵੇਂ ਸਰਕਾਰਾਂ ਨੇ ਆਮ ਲੋਕਾਂ ਨੂੰ ਲੁੱਟਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਸੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਮਜਾਰੀ , ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ 104.96 ਕਿਲੋਮੀਟਰ ਸੜਕ ਦਾ ਐਗਰੀਮੈਂਟ ਵਾਲੇ 123 ਕਰੋੜ 64 ਲੱਖ ਰੁਪਏ ਦਾ ਇਸ ਪ੍ਰੋਜੈਕਟ ਵਿੱਚ ਪੰਜਾਬ ਸਰਕਾਰ ਨੇ 49 ਕਰੋੜ 45 ਲੱਖ ਰੁਪਏ ਦੀ ਸਬਸਿਡੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਐਗਰੀਮੈਂਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 6/12/2005 ਨੂੰ ਹੋਇਆ ਸੀ,ਜਿਸ ਦੀ ਮਿਆਦ 14-2-2023 ਨੂੰ ਖਤਮ ਹੋ ਗਈ ਸੀ।

ਮਾਨ ਨੇ ਕਿਹਾ ਕਿ ਐਗਰੀਮੈਂਟ ਦੇ ਮੁਤਾਬਿਕ ਟੋਲ ਪਲਾਜ਼ਾ ਚਲਾਉਣ ਦਾ ਕੰਮ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਕੰਪਨੀ ਕੋਲ ਸੀ,ਜਿਸ ਨੇ ਕਈ ਸਾਲਾਂ ਤੋਂ ਇੱਕ ਵੀ ਸ਼ਰਤ ਪੂਰੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਬਾਰ ਓਵਰਲੇਅ ਕਰਨ ਦਾ ਪਹਿਲਾਂ ਕੰਮ ਮਾਰਚ 2013 ਤੱਕ ਪੂਰਾ ਕੀਤਾ ਜਾਣਾ ਸੀ ਪਰ ਕੰਪਨੀ ਨੇ 786 ਦਿਨ ਤੋਂ ਬਾਅਦ ਇਹ ਕੰਮ 30-4-2015 ਤੱਕ ਪੂਰਾ ਕੀਤਾ। ਇਹੀ ਵਜਾ ਸੀ ਕਿ ਇਸ ਕੰਪਨੀ ‘ਤੇ 24 ਕਰੋੜ 30 ਲੱਖ ਰੁਪਏ ਦਾ ਜ਼ੁਰਮਾਨਾ ਬਣਦਾ ਸੀ ਤੇ ਉਸ ਤੇ ਵੀ 37.30 ਕਰੋੜ ਰੁਪਏ ਵਿਆਜ਼ ਨਿਕਲਦਾ ਸੀ । ਜਿਸ ਨੂੰ ਅਕਾਲੀ ਦਲ ਸਰਕਾਰ ਨੇ ਮੁਆਫ ਕਰ ਦਿੱਤਾ ਸੀ।

ਮਾਨ ਨੇ ਕਿਹਾ ਕਿ ਐਗਰੀਮੈਂਟ ਦੀ ਕੋਈ ਵੀ ਸ਼ਰਤ ਪੂਰੀ ਨਾ ਹੋਣ ‘ਤੇ ਇਹ ਟੋਲ ਪਲਾਜ਼ੇ 21-9-2013 ਨੂੰ ਬੰਦ ਹੋਣੇ ਚਾਹੀਦੇ ਸਨ ਪਰ ਪਿਛਲੀਆਂ ਸਰਕਾਰਾਂ ਨੇ ਆਮ ਲੋਕਾਂ ਨੂੰ ਲੁੱਟਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਸੀ। ਮੁੱਖ ਮੰਤਰੀ ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਸਬੰਧੀ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਕਾਫੀ ਖੁਲਾਸੇ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਟੋਲ ਪਲਾਜ਼ਾ ‘ਤੇ ਮਿਆਦ ਦੀ ਆਖਰੀ ਤਰੀਕ ਲਿਖਣੀ ਲਾਜ਼ਮੀ ਹੋਵੇਗੀ। ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਉਜਾੜੇ ਦਾ ਹਿਸਾਬ ਕੈਪਟਨ-ਬਾਦਲਾਂ ਤੋਂ ਲੈ ਕੇ ਹੀ ਰਹਾਂਗੇ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਜਿਸ ਦੇ ਜਵਾਬ ਵਿੱਚ ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ ਹੈ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਮਾਨ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੰਪਨੀ ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਕੰਪਨੀਆਂ ਸਾਡੇ ਤੋਂ ਹੋਰ ਸਮਾਂ ਮੰਗ ਰਹੀਆਂ ਸੀ ਪਰ ਅਸੀਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਇਕ ਦਿਨ ਵਿੱਚ 10 ਲੱਖ 52 ਹਜ਼ਾਰ ਬਚੇਗਾ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਪੁੱਛਿਆ ਕਿ ਇਨ੍ਹਾਂ ਵਿਰੁੱਧ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੰਪਨੀ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਕਿਉਂ ਨਾ ਤੁਹਾਨੂੰ ਬਲੈਕ ਲਿਸਟ ਕੀਤਾ ਜਾਵੇ। ਇਹ ਜਾਂਚ ਦਾ ਵਿਸ਼ਾ ਹੈ, ਇਸ ਦੀ ਜਾਂਚ ਕਰਵਾਈ ਜਾਵੇਗੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਟੋਲ ਪਲਾਜਾ ਕੰਪਨੀਆਂ ਨੇ ਸੜਕ ਦੀ ਮੁਰਮੰਤ ਜਾਂ ਫਿਰ ਨਵੀਂ ਲੁੱਕ ਪਾਉਣ ਦੀ ਪ੍ਰਕੀਰਿਆ ਵਿੱਚ ਵੀ ਦੇਰੀ ਕੀਤੀ। ਜਿਹੜੀ ਲੁੱਕ ਸਾਲ 2013 ‘ਚ ਪੈਣੀ ਸੀ ਉਹ ਸਾਲ 2015 ‘ਚ ਪਾਈ ਗਈ, ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਨੇ ਟੋਲ ਪਲਾਜਿਆਂ ਨੂੰ ਕੋਈ ਜ਼ੁਰਮਾਨਾ ਨਹੀਂ ਲਾਇਆ ਤੇ ਨਾ ਹੀ ਐਗਰੀਮੈਂਟ ਨੂੰ ਟਰਮੀਨੇਟ ਕਰਨ ਦਾ ਨੋਟਿਸ ਦਿੱਤਾ ਗਿਆ। ਜੇਕਰ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ ਸਮੇਂ ਸਿਰ ਟੋਲ ਪਲਾਜਿਆਂ ‘ਤੇ ਕਾਰਵਾਈ ਕੀਤੀ ਹੁੰਦਾ ਤਾਂ ਇਹ ਟੋਲ 21 ਸਤੰਬਰ 2013 ‘ਚ ਬੰਦ ਹੋ ਜਾਣੇ ਸਨ। ਦੂਸਰੀ ਵਾਰ ਲੁੱਕ ਪਾਉਣ ਦਾ ਕੰਮ 5 ਮਾਰਚ 2018 ‘ਚ ਪੂਰਾ ਹੋਣਾ ਸੀ ਪਰ ਇਹਨਾਂ ਨੇ 980 ਦਿਨ ਦੇਰੀ ਨਾਲ 9 ਨਵੰਬਰ 2020 ਨੂੰ ਲੁੱਕ ਪਾਈ। ਦੂਸਰੀ ਵਾਰ ਵੀ ਐਗਰੀਮੈਂਟ ਤੋੜੇ ਜਾਣ ‘ਤੇ ਕਾਂਗਰਸ ਦੀ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ।

ਸਾਲ 2019 ‘ਚ ਰੋਹਨ ਰਾਜਦੀਪ ਕੰਪਨੀ ਨੇ ਸਰਕਾਰ ਨੂੰ ਲਿੱਖ ਕੇ ਦਿੱਤਾ ਕਿ ਤੀਸਰੀ ਵਾਰ ਲੁੱਕ ਪਾਉਣ ਦਾ ਕੰਮ ਜਨਵਰੀ 2023 ‘ਚ ਪੂਰਾ ਹੋ ਜਾਵੇਗਾ ਪਰ ਹੁਣ ਤੱਕ ਕੰਪਨੀ ਤੋਂ ਤੀਸਰੀ ਵਾਰ ਲੁੱਕ ਨਹੀਂ ਪਈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬਾਕੀ ਥਾਵਾਂ ‘ਤੇ ਵੀ ਰੋਹਨ ਰਾਜਦੀਪ ਦੇ ਟੋਲ ਪਲਾਜ਼ਾ ਨੇ ਤੇ ਉੱਥੇ ਵੀ ਬਾਰ ਬਾਰ ਐਗਰੀਮੈਂਟ ਤੋੜਿਆ ਜਾ ਰਿਹਾ, ਇਹਨਾਂ ਸਾਰਿਆਂ ਨੂੰ ਅਸੀਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਟੋਲ ਪਲਾਜਿਆਂ ਨੇ ਸਮੇਂ ਸਮੇਂ ‘ਤੇ ਐਗਰੀਮੈਂਟ ਤੋੜੇ। ਉਸ ਸਮੇਂ ਦੀਆਂ ਸਰਕਾਰ ਦੇ PWD ਮੰਤਰੀਆਂ ਦੀ ਮਿਲੀ ਭੁਗਤ ਸਬੰਧੀ ਸਾਰੀ ਜਾਂਚ ਕੀਤੀ ਜਾਵੇਗੀ।