International

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨਿਊਜੀਲੈਂਡ,ਪਹਿਲਾਂ ਹੀ ਝੱਲ ਰਿਹਾ ਹੈ ਹੱੜ੍ਹਾਂ ਦੀ ਮਾਰ

ਨਿਊਜ਼ੀਲੈਂਡ : ਹੜ੍ਹਾਂ ਦੀ ਮਾਰ ਕਾਰਨ ਤਬਾਹੀ ਝੱਲ ਰਹੇ ਦੇਸ਼ ਨਿਊਜ਼ੀਲੈਂਡ ਨੂੰ ਅੱਜ ਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ।ਨਿਊਜ਼ੀਲੈਂਡ ‘ਚ ਅੱਜ 6.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਹਨਾਂ ਦੀ ਤੀਬਰਤਾ ਰੈਕਟਰ ਸਕੇਲ ‘ਤੇ 6.1 ਰੈਕਟਰ ਮਾਪੀ ਗਈ।

ਯੂਰਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (EMSC) ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੈਂਟਰ ਦੇ ਅਨੁਸਾਰ, ਭੂਚਾਲ ਵੈਲਿੰਗਟਨ ਨੇੜੇ ਲੋਅਰ ਹੱਟ ਤੋਂ 78 ਕਿਲੋਮੀਟਰ ਉੱਤਰ-ਪੱਛਮ ਵਿੱਚ ਆਇਆ ਹੈ ਤੇ ਇਸ ਦੇ ਝਟਕੇ 48 ਕਿਲੋਮੀਟਰ (30 ਮੀਲ) ਦੀ ਡੂੰਘਾਈ ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਪਾਰਾਪਾਰਾਮੂ ਸ਼ਹਿਰ ਤੋਂ 50 ਕਿਲੋਮੀਟਰ ਦੂਰ ਸੀ।ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

https://twitter.com/LastQuake/status/1625747586333245440?s=20&t=OwGUPVrJkzuUvmeIpWvT2Q

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਊਜੀਲੈਂਡ ਚੱਕਰਵਾਤ ਗੈਬਰੀਏਲ ਦੀ ਮਾਰ ਵੀ ਝੱਲ ਕੇ ਹੱਟਿਆ ਹੈ,ਜੋ ਕਿ ਹੁਣ ਕਮਜ਼ੋਰ ਪੈ ਕੇ ਨਿਊਜ਼ੀਲੈਂਡ ਤੋਂ ਦੂਰ ਚਲਾ ਗਿਆ ਹੈ। ਗੈਬਰੀਏਲ ਕਾਰਨ ਕਈ ਕਸਬੇ ਵੱਖ ਪੈ ਗਏ ਤੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਘਰਾਂ ਵਿੱਚ ਵੀ ਪਾਣੀ ਭਰ ਗਿਆ। ਪਰ ਹੁਣ ਮੌਸਮ ਸਾਫ਼ ਹੋ ਗਿਆ ਸੀ ਤਾਂ ਅੱਜ ਇੱਕ ਹੋਰ ਕੁਦਰਤੀ ਕਰੋਪੀ ਨੇ ਨਿਊਜੀਲੈਂਡ ਵਿੱਚ ਦਸਤਕ ਦਿੱਤੀ ਤੇ ਅੱਜ ਇਥੇ 6.1 ਰੈਕਟਰ ਦਾ ਭੂਚਾਲ ਆਇਆ ਹੈ।

ਇਸ ਤੋਂ ਪਹਿਲਾਂ ਤੁਰਕੀ -ਸੀਰੀਆ ਵਿੱਚ ਆਏ ਜ਼ਬਰਦਸਤ ਭੂਚਾਲ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ ਤੇ  ਇੱਕ ਅੰਦਾਜੇ ਮੁਤਾਬਕ ਹੁਣ ਤੱਕ 41000 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।