India Punjab

Earthquake : ਪੰਜਾਬ ਸਣੇ ਪੂਰੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ, ਜਾਣੋ

Earthquake in Chandigarh, Punjab, Jammu and Kashmir, ਭੂਚਾਲ ਦੇ ਝਟਕੇ, ਭੂਚਾਲ, ਜੰਮੂ ਕਸ਼ਮੀਰ, ਪੰਜਾਬ , ਹਰਿਆਣਾ, ਨਵੀਂ ਦਿੱਲੀ,ਹਿਮਚਾਲ, ਭੂਚਾਲ ਦੀ ਵੱਡੀ ਖਬਰ

ਚੰਡੀਗੜ੍ਹ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼,  ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਦਿੱਲੀ ਵਿਖੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਮੰਗਲਵਾਰ ਦੁਪਹਿਰ 1:33:42 ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਭੂਚਾਲ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੰਡੋਹ ਭਲੇਸਾ ਪਿੰਡ ਤੋਂ 18 ਕਿਲੋਮੀਟਰ ਦੂਰ 30 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਦਾ ਰਿਕਟਰ ਸਕੇਲ ਪੈਮਾਨਾ 5.4 ਦੱਸਿਆ ਜਾ ਰਿਹਾ ਹੈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਡਾਇਰੈਕਟਰ ਡਾ ਓਪੀ ਮਿਸ਼ਰਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਡੋਡਾ ‘ਚ ਅੱਜ 5.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦੇ ਝਟਕੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੋਰ ਆਉਣ ਵਾਲਾ ਭੂਚਾਲ ਦਾ ਝਟਕਾ ਮੁੱਖ ਝਟਕੇ ਨਾਲੋਂ ਘੱਟ ਤੀਬਰਤਾ ਦਾ ਹੋਵੇ।

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਉੱਤਰੀ ਭਾਰਤ ਦੇ ਹੋਰ ਹਿੱਸਿਆਂ ‘ਚ ਵੀ ਝਟਕੇ ਮਹਿਸੂਸ ਕੀਤੇ ਗਏ।

Earthquake in Chandigarh, Punjab, Jammu and Kashmir, ਭੂਚਾਲ ਦੇ ਝਟਕੇ, ਭੂਚਾਲ, ਜੰਮੂ ਕਸ਼ਮੀਰ, ਪੰਜਾਬ , ਹਰਿਆਣਾ, ਨਵੀਂ ਦਿੱਲੀ,ਹਿਮਚਾਲ, ਭੂਚਾਲ ਦੀ ਵੱਡੀ ਖਬਰ
ਮੌਸਮ ਵਿਭਾਗ ਵੱਲੋਂ ਭੂਚਲਾ ਸਬੰਧੀ ਸਾਂਝੀ ਕੀਤੀ ਜਾਣਕਾਰੀ।

ਸ੍ਰੀਨਗਰ ਦੇ ਇੱਕ ਸਥਾਨਕ ਦੁਕਾਨਦਾਰ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਭੂਚਾਲ ਕਾਰਨ ਸਕੂਲੀ ਬੱਚੇ ਡਰ ਗਏ ਅਤੇ ਦੁਕਾਨਾਂ ਵਿੱਚ ਬੈਠੇ ਲੋਕ ਬਾਹਰ ਆ ਗਏ। ਸਥਾਨਕ ਲੋਕਾਂ ਨੇ ਕਿਹਾ: “ਭੂਚਾਲ ਨੇ ਸਕੂਲੀ ਬੱਚਿਆਂ ਨੂੰ ਡਰਾ ਦਿੱਤਾ। ਦੁਕਾਨਾਂ ਵਿੱਚੋਂ ਲੋਕ ਬਾਹਰ ਆ ਗਏ। ਇਹ ਡਰਾਉਣਾ ਸੀ। ਇਹ ਪਿਛਲੇ ਹਫ਼ਤੇ ਦੇ ਝਟਕਿਆਂ ਨਾਲੋਂ ਜ਼ਿਆਦਾ ਤੀਬਰ ਸੀ।