viral video

ਦ ਖ਼ਾਲਸ ਬਿਊਰੋ:  ਉੱਤਰ ਪ੍ਰਦੇਸ਼(Uttar Pradesh) ਦੇ ਫਿਰੋਜ਼ਾਬਾਦ(Firozabad) ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਵੱਲੋਂ ਸ਼ੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਵਧਾਉਣ ਲਈ ਆਪਣੀ ਪਤਨੀ ਦਾ ਨਹਾਉਂਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਸਬੰਧੀ ਪਤਨੀ ਨੇ ਥਾਣਾ ਸਦਰ ‘ਚ ਸ਼ਿਕਾਇਤ ਦਿੰਦੇ ਹੋਏ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪਤਨੀ ਦਾ ਇਲਜ਼ਾਮ ਹੈ ਕਿ ਪਤੀ ਨੇ ਉਸ ਦੇ ਨਹਾਉਣ ਦੀ ਵੀਡੀਓ ਇੰਸਟਾਗ੍ਰਾਮ(Instagram video) ‘ਤੇ ਸ਼ੇਅਰ ਕੀਤੀ ਹੈ, ਫਿਲਹਾਲ ਪੁਲਿਸ ਨੇ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਫਾਲੋਅਰਜ਼ ਵਧਾਉਣ ਲਈ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਦਰਅਸਲ, ਪੂਰਾ ਮਾਮਲਾ ਜਸਰਾਣਾ ਥਾਣਾ ਖੇਤਰ ਦੇ ਪਿੰਡ ਪਾਲੀਆ ਦੋਆਮ ਦਾ ਹੈ, ਜਿੱਥੇ ਉੱਥੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੀ ਪਤਨੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਤੀ ਦਿੱਲੀ ‘ਚ ਸਰਕਸ ‘ਚ ਕੰਮ ਕਰਦਾ ਹੈ ਅਤੇ ਉਹ ਇੰਸਟਾਗ੍ਰਾਮ ‘ਤੇ ਵੀਡੀਓ ਬਣਾ ਕੇ ਐਕਟਿਵ ਰਹਿਣਾ ਪਸੰਦ ਕਰਦਾ ਹੈ। ਇਸ ਦੇ ਨਾਲ ਹੀ ਇੰਸਟਾਗ੍ਰਾਮ ਆਈਡੀ ‘ਤੇ ਉਸ ਦੇ ਫਾਲੋਅਰਜ਼ ਬਹੁਤ ਘੱਟ ਸਨ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਫਿਰ ਉਸ ਨੇ ਫਾਲੋਅਰਜ਼ ਵਧਾਉਣ ਲਈ ਆਪਣੀ ਪਤਨੀ ਦੀ ਵੀਡੀਓ ਬਣਾ ਕੇ ਆਪਣੀ ਆਈਡੀ ‘ਤੇ ਸ਼ੇਅਰ ਕਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਪਤੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਕੋਲ ਪਤਨੀ ਇਹ ਦੱਸਿਆ…

ਸੀਓ ਜਸਰਾਣਾ ਅਨਿਮੇਸ਼ ਸਿੰਘ ਨੇ ਤੁਰੰਤ ਨੋਟਿਸ ਲੈਂਦਿਆਂ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਥਾਣਾ ਜਸਰਾਣਾ ਇਲਾਕੇ ਦੀ ਇਕ ਔਰਤ ਨੇ ਆਪਣੇ ਪਤੀ ‘ਤੇ ਇਤਰਾਜ਼ਯੋਗ ਫੋਟੋਆਂ ਸੋਸ਼ਲ ਮੀਡੀਆ ‘ਤੇ ਨਹਾਉਂਦੇ ਸਮੇਂ ਪਾਉਣ ਦਾ ਦੋਸ਼ ਲਗਾਇਆ ਹੈ। ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਕੋਤਵਾਲ ਜਸਰਾਣਾ ਆਜ਼ਾਦ ਪਾਲ ਸਿੰਘ ਨੇ ਦੱਸਿਆ, ਪਤਨੀ ਨੇ ਆਪਣੇ ਪਤੀ ‘ਤੇ ਇਲਜ਼ਾਮ ਲਗਾਇਆ ਹੈ ਕਿ ਉਹ ਫੇਸਬੁੱਕ ‘ਤੇ ਨਹਾਉਂਦੇ ਸਮੇਂ ਦੀਆਂ ਵੀਡੀਓ ਪੋਸਟ ਕਰ ਰਿਹਾ ਹੈ। ਤਹਿਰੀਰ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਨ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਜਾਂਚ ‘ਚ ਸਹੀ ਪਾਏ ਜਾਣ ‘ਤੇ ਚਾਰਜਸ਼ੀਟ ਲਗਾਈ ਜਾਵੇਗੀ। ਮਾਮਲੇ ਵਿੱਚ ਗ੍ਰਿਫ਼ਤਾਰੀ ਦੀ ਕੋਈ ਵਿਵਸਥਾ ਨਹੀਂ ਹੈ।

ਨਹਾਉਂਦੇ ਸਮੇਂ ਪਤਨੀ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ

ਪੀੜਤਾ ਨੇ ਦੱਸਿਆ ਕਿ ਉਹ ਆਪਣੇ ਘਰ ਨਹਾਉਣ ਸਮੇਂ ਆਪਣੇ ਪਤੀ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਗੱਲ ਕਰਨ ਤੋਂ ਬਾਅਦ ਔਰਤ ਨੇ ਫੋਨ ਕੱਟ ਦਿੱਤਾ। ਇਸ ਦੌਰਾਨ ਪਤੀ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ ਅਤੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀਆਂ।

ਦੋਂ ਔਰਤ ਨੇ ਆਪਣੇ ਪਤੀ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੀੜਤ ਔਰਤ ਮੰਗਲਵਾਰ ਨੂੰ ਕੋਤਵਾਲੀ ਪਹੁੰਚੀ। ਪੁਲਿਸ ਨੂੰ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਸ ਨੇ ਔਰਤ ਦੀ ਸ਼ਿਕਾਇਤ ‘ਤੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਉਸਦਾ ਪਤੀ ਸਰਕਸ ਵਿੱਚ ਕੰਮ ਕਰਦਾ ਹੈ। ਉਹ ਦਿੱਲੀ ਵਿਚ ਰਹਿੰਦਾ ਹੈ, ਜਦਕਿ ਔਰਤ ਆਪਣੇ ਸਹੁਰੇ ਪਿੰਡ ਵਿਚ ਰਹਿ ਰਹੀ ਹੈ। ਪਤੀ ਅਕਸਰ ਉਸ ਨਾਲ ਵੀਡੀਓ ਕਾਲ ‘ਤੇ ਗੱਲ ਕਰਦਾ ਰਹਿੰਦਾ ਸੀ। ਪੀੜਤਾ ਨੇ ਦੱਸਿਆ ਕਿ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪਤੀ ਅਜਿਹੀ ਹਰਕਤ ਕਰੇਗਾ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।