Punjab

ਪੰਜਾਬ ਕੈਬਨਿਟ ਮੀਟਿੰਗ ਦੌਰਾਨ ਇਨ੍ਹਾਂ ਫ਼ੈਸਲਿਆਂ ‘ਤੇ ਲੱਗੀ ਮੋਹਰ….

These decisions were sealed during the Punjab Cabinet meeting.

ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਆਬਕਾਰੀ ਵਿਭਾਗ ਵਿੱਚ ਐਕਸਾਈਜ਼ ਦੇ ਵਿੱਚ 18 ਨਵੀਆਂ ਪੋਸਟਾਂ ਦੀ ਭਰਤੀ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮਾਨ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਮਾਨ ਨੇ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਏ ਹਾਂ। ਮਾਨ ਨੇ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਲਏ ਗਏ ਫ਼ੈਸਲੈ

  1. ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰੀ ਆਯੂਰਵੈਦਿਕ ਕਾਲਜ ਪਟਿਆਲਾ , ਸਰਕਾਰੀ ਆਯੂਰਵੈਦਿਕ ਪਟਿਆਲਾ , ਸਰਕਾਰੀ ਆਯੂਰਵੈਦਿਕ ਫਾਰਮੈਸੀ ਪਟਿਆਲਾ ਨੂੰ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਆਯੂਰਵੈਦਿਕ ਵਿਧੀ ਦੇ ਵਿੱਚ ਨਵੇਂ ਤਜ਼ਰਬੇ ਹੋ ਸਕਣ।
  2. ਮਾਲ ਪਟਵਾਰੀਆਂ ਦਾ ਪਰੋਬੇਸ਼ਨ ਪੀਰੀਅਡ ਜਿਸਨੂੰ ਟਰੇਨਿੰਗ ਪੀਰੀਅਡ ਚ ਮੰਨਿਆ ਜਾਂਦਾ ਸੀ, ਉਸਨੂੰ 1.5 ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ । ਇਸਦੇ ਮਾਨ ਹੀ ਮਾਨ ਨੇ ਕਿਹਾ ਕਿ ਉਹ ਟਰੇਨਿੰਗ ਨਹੀਂ ਪਰੋਬੇਸ਼ਨ ਪੀਰੀਅਡ ਚ ਗਿਣਿਆ ਜਾਵੇਗਾ ਅਤੇ ਨੌਕਰੀ ਦਾ ਹਿੱਸਾ ਹੋਵੇਗਾ ।
  3. ਪਸ਼ੂ ਪਾਲ ਵਿਭਾਗ ਵਿੱਚ ਕੰਮ ਕਰ ਰਹੇ 497 ਸਫ਼ਾਈ ਸੇਵਕਾਂ ਦੀ ਸੇਵਾ ਇੱਕ ਸਾਲ ਲਈ ਵਧਾ ਦਿੱਤੀ ਗਈ ਹੈ ।
  4. ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀਆਂ ਮਿਨੀਅਮ ਵੇਜ ਲੈ ਰਹੇ ਹਨ, ਕੁਝ ਇਸ ਤੋਂ ਵੀ ਘੱਟ ਤਨਖਾਹ ਲੈ ਰਹੇ ਹਨ, ਜਿੰਨਾਂ ਨੂੰ 6 ਹਜ਼ਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀਆਂ ਸੇਵਾਵਾਂ ਵਿੱਚ 1 ਸਾਲ ਦਾ ਵਾਧਾ ਕੀਤਾ ਗਿਆ ਹੈ। ਹੁਣ ਸਾਰੇ ਕੰਮ ਕਰਨ ਵਾਲਿਆਂ ਨੂੰ ਬਰਾਬਰ ਦੀ ਤਨਖਾਹ ਦਿੱਤੀ ਜਾਵੇਗੀ।
  5. ਉਨ੍ਹਾਂ ਦੱਸਿਆ ਕਿ ਇਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ ਜੋ ਪੀਏਯੂ ਦੇ ਅਧਿਆਪਕਾਂ ਨੁੰ ਯੂਜੀਸੀ ਮੁਤਾਬਕ ਸੋਧੇ ਹੋਏ ਸਕੈਲ ਦਿੱਤੇ ਸਨ। ਹੁਣ ਗੜਵਾਸੂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਯੂਜੀਸੀ ਦੇ ਸੋਧੇ ਹੋਏ ਸਕੇਲ ਮੁਤਾਬਕ ਤਨਖਾਹ ਦਿੱਤੀ ਜਾਵੇਗੀ। ਅਗਲੀ ਵਾਰੀ ਹੁਣ ਪੀਟੀਯੂ ਦੀ ਹੋਵੇਗੀ।
  6. ਮਾਨਸਾ ਜ਼ਿਲ੍ਹੇ ਦੇ ਗੋਵਿੰਦਪੁਰਾ ਵਿੱਚ ਜ਼ਮੀਨ ਅਕੁਆਇਰ ਕੀਤੀ ਗਈ ਸੀ, ਜੋ ਪਾਵਰ ਬਣਾਉਣਾ ਸੀ। ਹੁਣ ਅਸੀਂ ਸੋਲਰ ਅਤੇ ਰੀਨਿਊਨਰ ਐਨਰਜੀ ਵਾਸਤੇ ਮਨਜ਼ੂਰੀ ਦਿੱਤੀ ਗਈ ਹੈ।
  7. ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਦੀਆਂ ਆਸਾਂ ਮੁਤਾਬਕ ਜਲੰਧਰ ਸ਼ਹਿਰ ਨੂੰ ਹੋਰ ਬਹਿਤਰ ਬਣਾਉਣ ਲਈ 95 ਕਰੋੜ 16 ਲੱਖ ਰੁਪਏ ਮਿਊਂਸੀਪਲ ਕਮਿਸ਼ਨਰ ਨੂੰ ਭੇਜ ਦਿੱਤੇ ਗਏ ਹਨ।
  8. ਮਾਨ ਨੇ ਕਿਹਾ ਕਿ ਨਤੀਜਿਆਂ ਦੇ ਇੱਕ ਹਫਤੇ ਦੇ ਅੰਦਰ ਹੀ ਕੰਮ ਸ਼ੁਰੂ ਹੋ ਗਿਆ ਹੈ। ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਆਦਮਪੁਰ ਵਾਲੀ ਸੜਕ ਬਣਾਈ ਜਾਵੇਗੀ। ਮਾਨ ਨੇ ਸਤਬੰਰ ਤੋਂ ਪਹਿਲਾਂ ਇਸ ਸੜਕ ਦਾ ਕੰਮ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਮਾਨ ਨੇ ਗੋਰਾਇਆ-ਜੰਡਿਆਲਾ ਰੋਡ ਸੜਕ ਨੂੰ ਜਲਦ ਬਣਾਉਣ ਦਾ ਵੀ ਐਲਾਨ ਕੀਤਾ।

ਵਿਰੋਧੀਆਂ ‘ਤੇ ਨਿਸ਼ਾਨਾਂ ਸਾਧਦਿਆਂ ਮਾਨ ਨੇ ਕਿਹਾ ਕਿ ਜੋ ਲੋਕ ਜਲੰਧਰ ਚੋਣਾਂ ਵਿੱਚ ਸਾਡੀ ਸਰਕਾਰੀ ਖ਼ਿਲਾਫ਼ ਬੋਲਣ ਵਾਲਿਆਂ ਨੂੰ ਲੋਕਾਂ ਨੇ ਜਵਾਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਦਿੱਤਾ ਹੈ। ਮਾਨ ਨੇ ਕਿਹਾ ਕਿ ਜੋ ਵਾਅਦੇ ਉਨ੍ਹਾਂ ਨੇ ਜਲੰਧਰ ਦੇ ਲੋਕਾਂ ਕੀਤੇ ਹਨ ਉਨ੍ਹਾਂ ਪੂਰਾ ਕੀਤਾ ਜਾਵੇਗਾ ਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ।

ਸਵਾਲਾਂ ਦੇ ਜਵਾਬ 

ਇਸ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇੰਡਸਟਰੀ ਲਈ ਹੁਣ ਹਰੇ ਰੰਗ ਦੇ ਸਟਾਂਪ ਪੇਪਰ ਮਿਲਣਗੇ। ਮਾਨ ਨੇ ਕਿਹਾ ਕਿ ਇਸ ਨਾਲ ਵਪਾਰੀ ਅਤੇ ਫੈਕਟਰੀ ਲਾਉਣ ਵਾਲੇ ਖੱਜਲ –ਖੁਆਰ ਹੋਣ ਤੋਂ ਬਚਣਗੇ। ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਦੇ ਗੇੜੇ ਬਚਣਗੇ।

ਮਾਨ ਨੇ ਕਿਹਾ ਕਿ PRTC ਨੂੰ ਅਪਡੇਟ ਕੀਤਾ ਜਾਵੇਗਾ ਅਤੇ ਨਵੇਂ ਰੂਟ ਪਲਾਨ ਕੀਤੇ ਜਾਣਗੇ। ਇਸ ਤੋਂ ਬਾਅਦ ਨੇ ਕਿਹਾ ਕਿ ਉਨਾਂ ਦੀ ਸਰਕਾਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਥਾਂ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਉਹ ਨਹਿਰੀ ਪਾਣੀ ਨੂੰ ਸੂਬੇ ਦੇ ਹਰ ਪਿੰਡ ਅਤੇ ਕਸਬੇ ਵਿੱਚ ਪਹੁੰਚਾਣਗੇ।