Punjab

ਰਾਜਪੁਰਾ ਬੇਅਦਬੀ ਦੇ ਮੁਲਜ਼ਮ ਦਾ ਪਰਿਵਾਰ ਆਇਆ ਸਾਹਮਣੇ !

ਬਿਊਰੋ ਰਿਪੋਰਟ : ਰਾਜਪੁਰਾ ਦੇ ਕੇਂਦਰੀ ਸਿੰਘ ਸਭਾ ਗੁਰਦੁਆਰੇ ਵਿੱਚ ਬੂਟ ਅਤੇ ਨੰਗੇ ਸਿਰ ਨਾਲ 2 ਵਾਰ ਬੇਅਦਬੀ ਦੇ ਇਰਾਦੇ ਨਾਲ ਦਾਖਲ ਹੋਏ ਸਾਹਿਲ ਦੀ ਗ੍ਰਿਫਤਾਰ ਹੋ ਗਈ ਹੈ। ਹੁਣ ਜਿਹੜੇ ਵੀਡੀਓ ਸਾਹਮਣੇ ਆਏ ਹਨ ਉਸ ਵਿੱਚ ਸੇਵਾਦਾਰ ਦੱਸ ਰਹੇ ਹਨ ਕਿ ਮੁਲਜ਼ਮ ਸਾਹਿਲ ਨੇ ਸ਼ਰਾਬ ਪੀਤੀ ਹੋਈ ਸੀ,ਮੌਕੇ ‘ਤੇ ਪਿਤਾ ਵੀ ਮੌਜੂਦ ਹਨ। 32 ਸਾਲ ਦੇ ਸਾਹਿਲ ਦਾ ਪਰਿਵਾਰ ਵੀ ਹੁਣ ਸਾਹਮਣੇ ਆਇਆ ਹੈ । ਦੱਸਿਆ ਗਿਆ ਹੈ ਕਿ ਸਾਹਿਲ ਪੀਪਲ ਫੋਰੈਸ ਨਾਂ ਦੀ ਕੰਪਨੀ ਰਾਜਪੁਰਾ ਵਿੱਚ ਚੱਲਾ ਰਿਹਾ ਸੀ । ਸਾਹਿਲ ਦੀ ਮਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪੁੱਤਰ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ ਜਦਕਿ ਭਰਾ ਸਾਗਰ ਨੇ ਉਸ ਦੀ ਬਿਮਾਰੀ ਬਾਰੇ ਦੱਸ ਦੇ ਹੋਏ ਸੰਗਤਾਂ ਤੋਂ ਮੁਆਫੀ ਮੰਗੀ ਹੈ ਅਤੇ ਰਹਿਮ ਦੀ ਅਪੀਲ ਕੀਤੀ ਹੈ ।

ਸਾਹਿਲ ਦੀ ਮਾਂ ਦਾ ਇਲਜ਼ਾਮ

ਮੁਲਜ਼ਮ ਸਾਹਿਲ ਦੀ ਮਾਂ ਆਪਣੇ ਪੁੱਤਰ ਦੇ ਬਚਾਅ ਵਿੱਚ ਸਾਹਮਣੇ ਆਈ ਹੈ ਉਨ੍ਹਾਂ ਨੇ ਕਿਹਾ ਮੇਰਾ ਪੁੱਤਰ ਰੋਜ਼ਾਨਾ ਗੁਰਦੁਆਰੇ ਜਾਂਦਾ ਹੈ, ਉਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਹੈ, ਉਹ ਕਿਸੇ ਦੀ ਗੱਲ ਨਹੀਂ ਸੁਣ ਦਾ ਹੈ। ਸਾਹਿਲ ਦਾ ਪਟਿਆਲਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਪੁਲਿਸ ਮੈਨੂੰ ਮੇਰੇ ਪੁੱਤਰ ਨਾਲ ਮਿਲਣ ਨਹੀਂ ਦੇ ਰਹੀ ਹੈ,ਮੇਰੇ ਪਤੀ ਨੂੰ ਥਾਣੇ ਵਿੱਚ ਬਿਠਾਇਆ ਹੋਇਆ,ਉਹ ਕਿਸ ਹਾਲਤ ਵਿੱਚ ਹੈ ਕਿਸੇ ਨੂੰ ਨਹੀਂ ਪਤਾ। ਜੇਕਰ ਅਸੀਂ ਸਮੇਂ ਸਿਰ ਨਾ ਪਹੁੰਚ ਦੇ ਤਾਂ ਮੇਰੇ ਪੁੱਤਰ ਨੂੰ ਮਾਰ ਦਿੱਤਾ ਜਾਂਦਾ,ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਮਾਂ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਸਾਹਿਲ ਨਾਲ ਮਿਲਣ ਨਹੀਂ ਦਿੱਤਾ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ । ਮਾਂ ਨੇ ਕਿਹਾ ਜੇਕਰ ਮੇਰੇ ਪੁੱਤਰ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ । ਭਾਵੁਕ ਮਾਂ ਨੇ ਕਿਹਾ ਜੇਕਰ ਲੋਕ ਇਹ ਹੀ ਇਨਸਾਫ ਚਾਉਂਦੇ ਹਨ ਤਾਂ ਮੈਨੂੰ ਅਤੇ ਮੇਰੇ ਪੁੱਤਰ ਦੋਵਾਂ ਨੂੰ ਮਾਰ ਦਿਉ। ਉਧਰ ਭਰਾ ਸਾਗਰ ਨੇ ਸੰਗਤਾਂ ਤੋਂ ਮੁਆਫੀ ਮੰਗੀ ਹੈ

ਭਰਾ ਸਾਗਰ ਨੇ ਮੁਆਫੀ ਮੰਗੀ

ਭਰਾ ਸਾਗਰ ਨੇ ਦੱਸਿਆ ਕਿ ਉਹ ਗੁਰੂਗਰਾਮ ਵਿੱਚ ਨੌਕਰੀ ਕਰਦਾ ਹੈ ਜਿਵੇਂ ਹੀ ਉਸ ਨੂੰ ਇਹ ਜਾਣਕਾਰੀ ਮਿਲੀ ਉਹ ਫੌਰਨ ਘਰ ਪਹੁੰਚਿਆ, ਉਸ ਨੇ ਕਿਹਾ ਕਿ ਸਾਡਾ ਪੂਰਾ ਪਰਿਵਾਰ ਗੁਰੂ ਘਰ ਦੇ ਨਾਲ ਜੜਿਆ ਹੈ,ਸਾਹਿਲ ਵੀ ਰੋਜ਼ਾਨਾ ਗੁਰਦੁਆਰੇ ਜਾਂਦਾ ਸੀ, ਪਰ 2017 ਵਿੱਚ ਉਹ ਇੱਕ ਕੰਪਨੀ ਵਿੱਚ ਨਾਇਟ ਸ਼ਿਫਟ ਕਰਦਾ ਸੀ ਉਸ ਦੌਰਾਨ ਉਸ ਦੀ ਦਿਮਾਗੀ ਹਾਲਤ ਖਰਾਬ ਹੋਈ,ਉਸ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਹਫਤੇ ਲਈ ਦਾਖਲ ਕਰਵਾਇਆ ਗਿਆ ਸੀ । ਭਰਾ ਸਾਗਰ ਨੇ ਦੱਸਿਆ ਸਾਹਿਲ ਉਸ ਤੋਂ ਬਾਅਦ ਠੀਕ ਹੋ ਗਿਆ ਸੀ ਪਰ ਉਸ ਦੀਆਂ ਦਵਾਇਆ ਚੱਲ ਰਹੀਆਂ ਸਨ ਪਰ ਹੁਣ ਅਚਾਨਕ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਗਿਆ । ਸਾਗਰ ਨੇ ਕਿਹਾ ਗੁਰਦੁਆਰਾ ਸਾਹਿਬ ਵਿੱਚ ਜੋ ਕੁਝ ਹੋਇਆ ਉਸ ਦੇ ਲਈ ਉਹ ਸ਼ਰਮਿੰਦਾ ਹੈ ਅਤੇ ਪੂਰੀ ਸੰਗਤ ਤੋਂ ਮੁਆਫੀ ਮੰਗ ਦਾ ਹੈ ।

ਸੰਗਤਾਂ ਦਾ ਬਿਆਨ

ਗੁਰਦੁਆਰੇ ਵਿੱਚ ਮੌਜੂਦ ਸੰਗਤ ਨੇ ਕਿਹਾ ਰਾਜਪੁਰਾ ਦੇ ਗੁਰਦੁਆਰੇ ਵਿੱਚ ਹਰ ਧਰਮ ਦੀ ਸੰਗਤ ਆਉਂਦੀ ਹੈ ਅਤੇ ਕੋਈ ਵੀ ਅਜਿਹਾ ਮਾਹੌਲ ਨਹੀਂ ਹੈ । ਪਰ ਜਿਹੜਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁੱਤਰ ਦਿਮਾਗੀ ਤੌਰ ‘ਤੇ ਪਰੇਸ਼ਾਨ ਹੈ ਤਾਂ ਉਸ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਜੇਕਰ ਪਟਿਆਲਾ ਦੇ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਵਾਂਗ ਕੋਈ ਨਿਰਮਲ ਸਿੰਘ ਉਸ ਨਾਲ ਗੁੱਸੇ ਵਿੱਚ ਅਜਿਹਾ ਕੁਝ ਕਰ ਦਿੰਦਾ ਤਾਂ ਉਸ ਨੂੰ ਉਲਟ ਪਾਸੇ ਲਿਆ ਜਾਂਦਾ, ਇਸ ਲਈ ਜੇਕਰ ਦਿਮਾਗੀ ਤੌਰ ‘ਤੇ ਕੋਈ ਪਰੇਸ਼ਾਨ ਹੈ ਤਾਂ ਘਰ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਧਿਆਨ ਰੱਖਣ।