ਜ਼ੀਰਾ : ਜ਼ੀਰਾ ਫੈਕਟਰੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 17 ਜਨਵਰੀ ਨੂੰ ਮਾਲਬਰੋਸ ਫੈਕਟਰੀ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵੀ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ। ਕਿਉਂਕਿ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਲਿਖਤੀ ਰੂਪ ਵਿੱਚ ਸਰਕਾਰ ਵੱਲੋਂ ਨਹੀਂ ਜਾਰੀ ਹੋਇਆ ਹੈ।
ਮੋਰਚੇ ਵਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਸਵਾਲ ਕੀਤਾ ਗਿਆ ਹੈ ਕਿ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਚੁਣਿਆ ਸੀ ਪਰ ਉਹਨਾਂ ਦਾ ਇਹ ਐਲਾਨ ਕੀਤੇ ਬਾਕੀ ਸਿਆਸੀ ਲੀਡਰਾਂ ਵਾਂਗ ਕੀਤੇ ਹੋਏ ਵਾਅਦਿਆਂ ਵਾਂਗ ਫੋਕਾ ਨਾ ਨਿਕਲੇ।
ਮੋਰਚੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਸੰਘਰਸ਼ ਨੂੰ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਿਰਾਂ ਤੇ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਦੀ 10 ਫਰਵਰੀ ਨੂੰ ਪਿੰਡ ਮਹੀਆਂ ਕਲਾਂ ਵਿੱਖੇ ਮੀਟਿੰਗ ਰੱਖੀ ਗਈ ਹੈ,ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ‘ਤੇ ਵਿਚਾਰ ਕੀਤਾ ਜਾਵੇਗਾ।
ਉਹਨਾਂ ਗੁੱਸਾ ਪ੍ਰਗਟਾਇਆ ਕਿ ਕੱਲ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਜ਼ੀਰਾ ਫੈਕਟਰੀ ਬੰਦ ਕਰਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਜਰੂਰੀ ਹੈ ਕਿ ਸਰਕਾਰ ਆਪਣੇ ਕੀਤੇ ਐਲਾਨ ਦੇ ਮੁਤਾਬਰ ਇਸ ਫੈਕਟਰੀ ਨੂੰ ਪੱਕਿਆਂ ਤੋਰ ‘ਤੇ ਬੰਦ ਕਰੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।