International

ਇੰਗਲੈਂਡ ਸਰਕਾਰ ਵੱਲੋਂ ਕੋਵਿ ਡ ਪਾਬੰ ਦੀਆਂ ਖ ਤਮ ਕਰਨ ਦਾ ਐਲਾਨ

‘ਦ ਖ਼ਾਲਸ ਬਿਊਰੋ : ਇੰਗਲੈਂਡ ‘ਚ ਕੋਵਿ ਡ-19 ਨਾਲ ਜੁੜੀਆਂ ਸਾਰੀਆਂ ਪਾ ਬੰਦੀਆਂ ਖ਼ਤ ਮ ਕਰਨ ਦਾ ਫੈਸਲਾ ਲਿਆ ਗਿਆ  ਹੈ। ਇਸ ਦਾ ਐਲਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਹੈ।

ਓਮੀਕ ਰੋਨ ਦੇ ਫੈਲਣ ਨੂੰ ਰੋ ਕਣ ਲਈ ਅਗਲੇ ਵੀਰਵਾਰ ਤੋਂ, ਮਾਸਕ ਪਹਿਨਣ ਸਮੇਤ ਲਾਗੂ ਕੀਤੀਆਂ ਗਈਆਂ ਹੋਰ ਵਾਧੂ ਪਾਬੰ ਦੀਆਂ ਨੂੰ ਹਟਾਇਆ ਜਾਵੇਗਾ। ਸਰਕਾਰ ਵੱਲੋਂ ਪਹਿਲਾਂ ਦੇਸ਼ ਵਿੱਚ ਓਮੀਕ ਰੋਨ ਦੇ ਮਾਮਲਿਆਂ ਦੇ ਸਿਖਰ ਬਾਰੇ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਫਿਰ ਇਹ ਫੈਸਲਾ ਲਿਆ ਗਿਆ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਨੁਸਾਰ ਸਰਕਾਰ ਵੱਲੋਂ ਕੋਵਿ ਡ ਪਾਬੰ ਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਕਿਉਂਕਿ ਤਾਜ਼ਾ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੇ ਇਹ ਸਾਹਮਣੇ ਆਇਆ ਹੈ ਕਿ  ਓਮੀ ਕਰੋਨ ਦੇਸ਼ ਵਿੱਚ ਲਗਭਗ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਇਸ ਲਈ, ਅੱਜ ਸਵੇਰੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਪਾਬੰ ਦੀਆਂ ਨੂੰ ਹਟਾਇਆ ਜਾ ਸਕਦਾ ਹੈ ਤੇ ਅਸੀਂ ਅਗਲੇ ਹਫਤੇ ਵੀਰਵਾਰ ਤੋਂ ਯੋਜਨਾ-ਏ ‘ਤੇ ਵਾਪਸ ਆ ਸਕਦੇ ਹਾਂ। ਇਹ ਵੀ ਤੱਥ ਸਾਹਮਣੇ ਰੱਖਿਆ ਗਿਆ ਕਿ  ਬੂਸਟਰ ਖੁਰਾਕਾਂ ਦੀ ਅਸਾਧਾਰਣ ਮੁਹਿੰਮ ਅਤੇ ਯੋਜਨਾ-ਬੀ ਦੇ ਸਾਵਧਾਨੀ ਉਪਾਵਾਂ ਨੂੰ ਜਨਤਾ ਦਾ ਕਾਫੀ ਹੁੰਗਾਰਾ ਮਿਲਿਆ ਹੈ ਤੇ ਇਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।