ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਅੱਜ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਇਸ ਦੌਰਾਨ ਜਥੇਬੰਦੀ ਵੱਲੋਂ ਕੁੱਝ ਵੀਡੀਓ ਜਾਰੀ ਕੀਤੇ ਗਏ ਹਨ,ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜ੍ਹਿਲਾ ਅੰਮ੍ਰਿਤਸਰ ਵਿੱਚ ਸਥਿਤ ਕਿਸੇ ਫੈਕਟਰੀ ਦੀਆਂ ਵੀਡੀਓ ਹਨ।
ਪਹਿਲੀ ਨਜ਼ਰੇ ਹੀ ਇਹਨਾਂ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਕਿਵੇਂ ਇਹਨਾਂ ਫੈਕਟਰੀਆਂ ਵੱਲੋਂ ਗੰਦਾ ਤੇ ਖਤਰਨਾਕ ਰਸਾਇਣਾਂ ਵਾਲਾ ਪਾਣੀ ਧਰਤੀ ਹੇਠਲੇ ਪੀਣ ਵਾਲੇ ਸਾਫ ਪਾਣੀ ਵਿੱਚ ਮਿਲਾਇਆ ਜਾ ਰਿਹਾ ਹੈ ਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ।
ਇਹਨਾਂ ਤਸਵੀਰਾਂ ਵਿੱਚ ਸਾਫ਼ ਤੋਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬੋਰ ਰਾਹੀਂ ਕੈਮੀਕਲ ਵਾਲਾ ਰੰਗਦਾਰ ਪਾਣੀ ਇੱਕ ਖੂਹ ਵਿੱਚ ਪਹੁੰਚਾਇਆ ਜਾ ਰਿਹਾ ਹੈ ਜੋ ਹੌਲੀ ਹੌਲੀ ਜ਼ਮੀਨ ਵਿੱਚ ਜ਼ਜਬ ਹੋ ਰਿਹਾ ਦਿਖਦਾ ਹੈ। ਇੱਕ ਹੋਰ ਵੀਡੀਓ ਵਿੱਚ ਵੀ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਗੰਦਾ,ਜ਼ਹਿਰੀਲਾ ਰੰਗਦਾਰ ਪਾਣੀ ਨਿਕਾਸ ਦਾ ਸਹੀ ਢੰਗ ਨਾ ਹੋ ਕਾਰਨ ਫੈਕਟਰੀ ਦੇ ਬਾਹਰ ਹੀ ਇਕੱਠਾ ਹੋਇਆ ਹੈ।
ਜ਼ੀਰਾ ਮੋਰਚਾ ਵਿੱਚ ਮੋਰਚੇ ਦੀ ਹਰ ਅਪਡੇਟ ਦੇਣ ਵਾਲੇ ਟਵਿਟਰ ਅਕਾਊਂਟ tractor2ਟਵਿੱਟਰ ਪੰਜਾਬ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਸਾਫ ਤੋਰ ‘ਤੇ ਜ਼ੀਰਾ ਸ਼ਰਾਬ ਫੈਕਟਰੀ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਸਿੱਧਾ ਧਰਤੀ ਹੇਠਲੇ ਪਾਣੀ ਵਿੱਚ ਮਿਲਾਇਆ ਜਾ ਰਿਹਾ ਹੈ । ਉਹਨਾਂ ਦੇ ਟਵੀਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮਾਲਬਰੋਸ ਫੈਕਟਰੀ ਦੇ ਮੈਨੇਜਰ ਪਵਨ ਬੰਸਲ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਫੈਕਟਰੀ ਵਿੱਚੋਂ ਨਿੱਕਲਣ ਵਾਲੀ ਵੇਸਟ ਨੂੰ ਟਰੀਟ ਕੀਤਾ ਜਾਂਦਾ ਹੈਪਰ ਤਸਵੀਰਾਂ ਤੋਂ ਸਾਫ ਹੈ ਕਿ ਸਵਾਹ, ਗੰਦਗੀ ਅਤੇ ਜ਼ਹਿਰੀਲਾ ਪਾਣੀ ਟੋਏ ਪੁੱਟ ਕੇ ਜ਼ਮੀਨਦੋਸ਼ ਕੀਤਾ ਜਾ ਰਿਹਾ ਹੈ।
ਮਾਲਬਰੋਸ ਫੈਕਟਰੀ ਦੇ ਮੈਨੇਜਰ ਪਵਨ ਬੰਸਲ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਫੈਕਟਰੀ ਵਿੱਚੋਂ ਨਿੱਕਲਣ ਵਾਲੀ ਵੇਸਟ ਨੂੰ ਟਰੀਟ ਕੀਤਾ ਜਾਂਦਾ ਹੈ।
ਪਰ ਤਸਵੀਰਾਂ ਤੋਂ ਸਾਫ ਹੈ ਕਿ ਸਵਾਹ, ਗੰਦਗੀ ਅਤੇ ਜ਼ਹਿਰੀਲਾ ਪਾਣੀ ਟੋਏ ਪੁੱਟ ਕੇ ਜ਼ਮੀਨਦੋਸ਼ ਕੀਤਾ ਜਾ ਰਿਹਾ ਹੈ।@BhagwantMann @SantSeechewal ਹੁਣ ਤਾਂ ਜਾਗੋ#ZiraSanjhaMorcha pic.twitter.com/OgzMwEhUHV
— Tractor2ਟਵਿੱਟਰ ਪੰਜਾਬ (@Tractor2twitr_P) January 11, 2023
ਹੁਣ ਸਵਾਲ ਇਹ ਵੀ ਉਠਦਾ ਹੈ ਕਿ ਧਰਨਿਆਂ ਨੂੰ ਗੈਰ ਕਾਨੂੰਨੀ ਐਲਾਨਣ ਵਾਲੀਆਂ ਸਰਕਾਰਾਂ ਜਾਂ ਹਾਈ ਕੋਰਟ ਦੇ ਸਾਹਮਣੇ ਇਹ ਸਬੂਤ ਕਿਉਂ ਨਹੀਂ ਆਉਂਦੇ ? ਕਿਉਂ ਨਹੀਂ ਉਹਨਾਂ ਨੂੰ ਮਰ ਰਹੇ ਲੋਕਾਂ ਦੇ ਦਰਦ ਦੀ ਬਜਾਇ ਸਿਰਫ਼ ਕਾਰਪੋਰੇਟਰਾਂ ਦਾ ਨੁਕਸਾਨ ਦਿਖਦਾ ਹੈ ?