International

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਦੋ ਥਾਵਾਂ ‘ਤੇ 7 ਜਣਿਆ ਨਾਲ ਹੋਇਆ ਇਹ ਕੁਝ , ਲੋਕਾਂ ‘ਚ ਡਰ ਦਾ ਮਾਹੌਲ

The second incident of shooting in two days in California 7 people died

ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ (Shootings in America)  ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ 7 ਵਿਅਕਤੀਆਂ ਦੀ ਮੌਤ ਹੋ ਗਈ ਜਿਹਨਾਂ ਵਿਚ 2 ਵਿਦਿਆਰਥੀ ਵੀ ਸ਼ਾਮਲ ਹਨ। ਘਟਨਾ ਡੈਸ ਮੋਇਨਜ਼ ਦੇ ਲੋਵਾ ਚਾਰਟਰ ਸਕੂਲ ਵਿਚ ਸੋਮਵਾਰ ਦੀ ਦੁਪਹਿਰ ਨੂੰ ਵਾਪਰੀ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਦੋ ਥਾਵਾਂ ‘ਤੇ ਹੋਈ ਗੋਲੀਬਾਰੀ ‘ਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਹਾਫ ਮੂਨ ਬੇਅ ਸ਼ਹਿਰ ‘ਚ ਦੋ ਫਾਰਮਾਂ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਸੈਨ ਮਾਟੇਓ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਕਈ ਲੋਕ ਜ਼ਖਮੀ ਹੋਏ ਹਨ ਅਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਫ ਮੂਨ ਬੇ ਸਾਨ ਫਰਾਂਸਿਸਕੋ ਤੋਂ ਲਗਭਗ 50 ਕਿਲੋਮੀਟਰ ਦੂਰ ਹੈ। ਘਟਨਾ ਦੇ ਦੋ ਘੰਟੇ ਬਾਅਦ ਪੁਲਿਸ ਨੇ ਇੱਕ 67 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

ਜਾਂਚ ਏਜੰਸੀ ਨੂੰ ਸ਼ੱਕੀ ਵਿਅਕਤੀ ਦੀ ਕਾਰ ਸ਼ੈਰਿਫ ਡਿਪਾਰਟਮੈਂਟ ਸਬਸਟੇਸ਼ਨ ਦੀ ਪਾਰਕਿੰਗ ਵਿੱਚ ਮਿਲੀ ਅਤੇ ਸਥਾਨਕ ਮੀਡੀਆ ਮੁਤਾਬਕ ਇਸ ਕਾਰ ਵਿੱਚੋਂ ਗੋਲੀਬਾਰੀ ਵਿੱਚ ਵਰਤੀ ਗਈ ਬੰਦੂਕ ਬਰਾਮਦ ਹੋਈ। ਦੋ ਦਿਨ ਪਹਿਲਾਂ ਦੱਖਣੀ ਕੈਲੀਫੋਰਨੀਆ ਦੇ ਲਾਸ ਏਂਜਲਸ ਨੇੜੇ ਗੋਲੀਬਾਰੀ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ।

ਕੈਲੀਫੋਰਨੀਆ ਵਿੱਚ ਦੋ ਦਿਨਾਂ ਵਿੱਚ ਇਹ ਤੀਜੀ ਘਟਨਾ ਹੈ, ਇਸ ਤੋਂ  ਕੁਝ ਦਿਨ ਪਹਿਲਾਂ ਇਕ ਸਕੂਲ ‘ਚ 6 ਸਾਲਾ ਬੱਚੇ ਨੇ ਆਪਣੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਸੀ। ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਬਾਅਦ ਰਿਚਨੇਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਅਧਿਆਪਕ ਨੂੰ ਗੋਲੀ ਮਾਰਨ ਤੋਂ ਬਾਅਦ ਇੱਕ ਛੇ ਸਾਲਾ ਬੱਚੇ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਮੁਤਾਬਕ ਅਧਿਆਪਕਾ ਦੇ ਝਿੜਕਣ ਤੋਂ ਬਾਅਦ ਜਮਾਤ 1 ਵਿੱਚ ਮੌਜੂਦ ਬੱਚੇ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਘਟਨਾ ਵਿੱਚ ਵਰਤੇ ਗਏ ਹਥਿਆਰ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਲੜਕੇ ਨੇ ਹੈਂਡਗਨ ਦੀ ਵਰਤੋਂ ਕੀਤੀ ਸੀ।