Punjab

ਲੋਹਗੜ੍ਹ ਵਿੱਚ ਨਸ਼ੇ ਦਾ ਟੀਕਾ ਲਾਉਣ ਕਾਰਨ ਨੌਜਵਾਨ ਨਾਲ ਹੋਇਆ ਇਹ ਮਾੜਾ ਕੰਮ , ਪਰਿਵਾਰ ‘ਚ ਸੋਗ ਦੀ ਲਹਿਰ

Youth died due to drug injection in Lohgarh

ਲੋਹਗੜ੍ਹ  : ਪੰਜਾਬ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨ ਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨ ਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨ ਸ਼ੇ ਦੀ ਓਵਰਡੋਜ਼ ਮੌ ਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਨ ਸ਼ੇ ਕਾਰਨ ਲੋਕਾਂ ਦੇ ਘਰ ਉਜੜ ਰਹੇ ਹਨ ,ਇਸੇ ਦੌਰਾਨ ਥਾਣਾ ਜੋਧਾਂ ਅਧੀਨ ਆਉਂਦੇ ਪਿੰਡ ਲੋਹਗੜ੍ਹ ਵਿੱਚ ਇਕ ਨੌਜਵਾਨ (26) ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਹੀ ਪਿੰਡ ਦੇ ਗੁਰਦਾਸ ਸਿੰਘ ਅਤੇ ਪਿੰਡ ਡਾਂਗੋ ਵਾਸੀ ਉਸ ਦੇ ਭਾਣਜੇ ਜਸਕਰਨ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਸਬੰਧੀ ਮ੍ਰਿਤਕ ਦੇ ਪਿਤਾ ਹਰਜਿੰਦਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਦੀ ਲਾਸ਼ ਥਾਣਾ ਜੋਧਾਂ ’ਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਲੰਘੀ ਰਾਤ ਗੁਰਦਾਸ ਸਿੰਘ ਦੇ ਪੋਤਰੇ ਦੇ ਲੋਹੜੀ ਸਮਾਗਮ ਮੌਕੇ ਡੀਜੇ ਲੱਗਿਆ ਸੀ ਤੇ ਉਕਤ ਦੋਵੇਂ ਗੁਰਪ੍ਰੀਤ ਸਿੰਘ ਨੂੰ ਗੱਡੀ ਵਿਚ ਨਾਲ ਲੈ ਕੇ ਚਲੇ ਗਏ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਨੇੜਲੇ ਖਾਲੀ ਮਕਾਨ ਵਿੱਚ ਗੁਰਪ੍ਰੀਤ ਦੀ ਕਥਿਤ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਦੀ ਸੂਚਨਾ ਮਿਲੀ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਦੋਵੇਂ ਗੁਰਪ੍ਰੀਤ ਦੀ ਲਾਸ਼ ਨੂੰ ਕਿਧਰੇ ਲਿਜਾਣ ਤਾਕ ਵਿਚ ਸਨ, ਪਰ ਪਤਾ ਲੱਗਣ ’ਤੇ ਉਹ ਭੱਜ ਗਏ। ਗੁਰਪ੍ਰੀਤ ਦਾ ਡੇਢ ਕੁ ਸਾਲ ਦਾ ਬੇਟਾ ਹੈ। ਪੁਲੀਸ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਜਸਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਸਰਕਾਰਾਂ ਦੀ ਕੁੰਭਕਰਨੀ ਨੀਂਦ, ਵੱਧ ਰਹੀ ਬੇਰੁਜ਼ਗਾਰੀ, ਗਾਇਕਾਂ ਵੱਲੋਂ ਨਸ਼ਿਆਂ ਪ੍ਰਤੀ ਉਤਸ਼ਾਹਿਤ ਕਰਨਾ ਆਦਿ ਹਨ। ਜ਼ਰੂਰਤ ਹੈ ਕਿ ਸਰਕਾਰਾਂ ਇਸ ਸਬੰਧੀ ਠੋਸ ਕਦਮ ਚੁੱਕਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

ਨਸ਼ੇ ਨਾਲ ਬਰਬਾਦੀ ਦੀਆਂ ਕਈ ਉਦਾਹਰਣਾਂ ਦੇ ਬਾਵਜੂਦ ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨਾਂ ਵਿਚ ਨਕਲੀ ਸ਼ਰਾਬ ਦੀ ਤਸਕਰੀ ਕਾਰਨ ਕਈ ਅਣਆਈਆਂ ਮੌਤਾਂ ਵੀ ਹੋਈਆਂ ਹਨ। ਸਾਰੀਆਂ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਖਾਸਕਰ ਨੌਜਵਾਨਾਂ ਨੂੰ ਇਸ ਦੇ ਜਾਨਲੇਵਾ ਸਿੱਟਿਆਂ ਤੋਂ ਜਾਣੂ ਕਰਾਇਆ ਜਾਵੇ। ਪੰਜਾਬ ਦੇ ਵਿਕਾਸ ਲਈ ਨਸ਼ਿਆਂ ਦੀ ਰੋਕਥਾਮ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਗੰਭੀਰਤਾ ਨਾਲ ਨਸ਼ਾ ਰੋਕੂ ਕਦਮ ਚੁੱਕਣੇ ਚਾਹੀਦੇ ਹਨ।