ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ( Indian football team captain Sunil Chhetri announced his retirement) ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੁਨੀਲ ਛੇਤਰੀ ਭਾਰਤ ਲਈ ਆਪਣਾ ਆਖਰੀ ਮੈਚ 6 ਜੂਨ ਨੂੰ ਕੁਵੈਤ ਖਿਲਾਫ ਖੇਡਣਗੇ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਸੁਨੀਲ ਛੇਤਰੀ ਨੇ ਆਪਣੇ ਸੰਨਿਆਸ ਦੀ ਜਾਣਕਾਰੀ ਦਿੱਤੀ।
ਸੁਨੀਲ ਛੇਤਰੀ ਨੇ ਕਿਹਾ, “ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਮੈਨੂੰ ਪਹਿਲੀ ਵਾਰ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ।” “ਮੈਚ ਤੋਂ ਪਹਿਲਾਂ, ਰਾਸ਼ਟਰੀ ਟੀਮ ਦੇ ਕੋਚ ਸੁਕੀ ਸਰ ਮੇਰੇ ਕੋਲ ਆਏ ਅਤੇ ਕਿਹਾ ਕਿ ਤੁਸੀਂ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੇ ਹੋ। ਮੈਂ ਉਸ ਭਾਵਨਾ ਨੂੰ ਭੁੱਲ ਨਹੀਂ ਸਕਦਾ।
I'd like to say something… pic.twitter.com/xwXbDi95WV
— Sunil Chhetri (@chetrisunil11) May 16, 2024
40 ਸਾਲ ਦੇ ਸੁਨੀਲ ਛੇਤਰੀ ਨੇ ਭਾਰਤ ਲਈ 12 ਜੂਨ 2005 ਨੂੰ ਪਾਕਿਸਤਾਨ ਖਿਲਾਫ ਡੈਬਿਊ ਕੀਤਾ ਸੀ। ਸੁਨੀਲ ਛੇਤਰੀ ਨੇ ਪਹਿਲੇ ਹੀ ਮੈਚ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਵੀ ਕੀਤਾ। ਸੁਨੀਲ ਛੇਤਰੀ ਨੇ 150 ਮੈਚਾਂ ਵਿੱਚ 94 ਗੋਲ ਕੀਤੇ ਹਨ। ਅੰਤਰਰਾਸ਼ਟਰੀ ਫੁਟਬਾਲ ਵਿੱਚ ਛੇਤਰੀ ਨੇ ਰੋਨਾਲਡੋ (205 ਮੈਚਾਂ ਵਿੱਚ 128 ਗੋਲ) ਅਤੇ ਮੇਸੀ (180 ਮੈਚਾਂ ਵਿੱਚ 106 ਗੋਲ) ਤੋਂ ਬਾਅਦ ਸਭ ਤੋਂ ਵੱਧ ਗੋਲ ਕੀਤੇ ਹਨ।
Your career has been nothing short of extraordinary and you have been a phenomenal icon for Indian football and Indian sports. Go well, Captain! #TeamIndia https://t.co/g2a0yXRv5i
— BCCI (@BCCI) May 16, 2024
ਸੁਨੀਲ ਛੇਤਰੀ ਵੀ ਭਾਰਤ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ ਹਨ। ਭਾਰਤੀ ਕ੍ਰਿਕਟ ਬੋਰਡ BCCI ਨੇ ਵੀ ਟਵੀਟ ਕੀਤਾ ਹੈ ਕਿ ਸੁਨੀਲ ਛੇਤਰੀ ਦਾ ਫੁੱਟਬਾਲ ਕਰੀਅਰ ਬੇਮਿਸਾਲ ਹੈ।
ਭਾਰਤੀ ਕਪਤਾਨ ਨੇ ਅਪਣੇ ਕਰੀਅਰ ਵਿਚ ਕੁੱਲ 6 ਵਾਰ ਏਆਈਐਫਐਫ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿਚ ਅਰਜੁਨ ਐਵਾਰਡ ਅਤੇ 2019 ਵਿਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਤਰਰਾਸ਼ਟਰੀ ਮੰਚ ‘ਤੇ ਛੇਤਰੀ ਉਨ੍ਹਾਂ ਭਾਰਤੀ ਟੀਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਨੇ ਏਐਫਸੀ ‘ਚ ਖਿਤਾਬ ਜਿੱਤੇ ਹਨ। 2008 ਵਿਚ ਚੈਲੇਂਜ ਕੱਪ, 2011 ਅਤੇ 2015 ਵਿਚ ਸੈਫ ਚੈਂਪੀਅਨਸ਼ਿਪ, 2007, 2009 ਅਤੇ 2012 ਵਿਚ ਨਹਿਰੂ ਕੱਪ, 2017 ਅਤੇ 2018 ਵਿਚ ਇੰਟਰਕੌਂਟੀਨੈਂਟਲ ਕੱਪ ਸ਼ਾਮਲ ਹਨ।
ਇਹ ਵੀ ਪੜ੍ਹੋ – ਅਟਾਰੀ ਵਗਾਹਾ ਸਰਹੱਦ ‘ਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲਿਆ, ਹੁਣ ਇਸ ਸਮੇਂ ਹੋਵੇਗੀ ਰੀਟਰੀਟ ਸੈਰੇਮਨੀ