Punjab

ਅੰਮ੍ਰਿਤਸਰ ਏਅਰਪੋਰਟ ‘ਤੇ 35 ਯਾਤਰੀਆਂ ਨੂੰ ਲਏ ਬਿਨਾਂ ਹੀ ਉੱਡ ਗਈ ਫਲਾਈਟ, ਡੀਜੀਸੀਏ ਨੇ ਜਾਂਚ ਦੇ ਹੁਕਮ ਦਿੱਤੇ

The flight took off at Amritsar airport without taking 35 passengers DGCA ordered an investigation

ਅੰਮ੍ਰਿਤਸਰ : ਇਨ੍ਹੀਂ ਦਿਨੀਂ ਏਅਰਲਾਈਨਜ਼ ਦੀ ਲਾਪਰਵਾਹੀ ਦੇ ਅਕਸਰ ਹੀ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ਵਿੱਚ ਏਅਰਲਾਈਨ ਕੰਪਨੀ ਸਕੂਟ ਏਅਰਲਾਈਨਜ਼ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ।

ਸਕੂਟ ਏਅਰਲਾਈਨਜ਼ ( scoot airlines ) ਦੀ ਇੱਕ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ( Amritsar airport ) ਤੋਂ ਆਪਣੀ ਰਵਾਨਗੀ ਦੇ ਤੈਅ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋਈ। ਇਸ ਕਾਰਨ 35 ਯਾਤਰੀ ਏਅਕਪੋਰਟ ‘ਤੇ ਹੀ ਰਹਿ ਗਏ। ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ 35 ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ।

ਸਕੂਟ ਏਅਰਲਾਈਨ ਦੀ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7.55 ਵਜੇ ਸਿੰਗਾਪੁਰ ਲਈ ਉਡਾਣ ਭਰਦੀ ਹੈ। ਬੁੱਧਵਾਰ ਸ਼ਾਮ ਨੂੰ ਜਦੋਂ 35 ਯਾਤਰੀ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਫਲਾਈਟ ਕਰੀਬ 3 ਵਜੇ ਰਵਾਨਾ ਹੋ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਏਅਰਪੋਰਟ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸਾਰੇ ਯਾਤਰੀ ਦੇਰ ਰਾਤ ਤੱਕ ਏਅਰਪੋਰਟ ‘ਤੇ ਬੈਠੇ ਪਰੇਸ਼ਾਨ ਹੁੰਦੇ ਰਹੇ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਏਅਰਲਾਈਨ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ

ਚੰਡੀਗੜ੍ਹ ਤੋਂ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਲਾਈਨ ਵੱਲੋਂ ਮੈਸੇਜ ਮਿਲਿਆ ਸੀ। ਇਹ ਲਿਖਿਆ ਗਿਆ ਸੀ ਕਿ ਜਹਾਜ਼ ਆਪਣੇ ਤੈਅ ਸਮੇਂ ਸ਼ਾਮ 7.55 ‘ਤੇ ਉਡਾਣ ਭਰੇਗਾ। ਪਰ ਇੱਥੇ ਆ ਕੇ ਪਤਾ ਲੱਗਾ ਕਿ ਜਹਾਜ਼ ਰਵਾਨਾ ਹੋ ਗਿਆ ਹੈ। ਹੁਣ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ। ਕਿਹਾ ਜਾ ਰਿਹਾ ਹੈ ਕਿ ਕਾਲ ਸੈਂਟਰ ‘ਤੇ ਕਾਲ ਕਰੋ ਅਤੇ ਆਪਣੀ ਫਲਾਈਟ ਰੀਬੁਕ ਕਰਵਾਓ। ਉਸ ਦਾ ਕਹਿਣਾ ਹੈ ਕਿ ਉਸ ਦੀ ਆਸਟ੍ਰੇਲੀਆ ਵਿਚ ਕਨੈਕਟਿਡ ਫਲਾਈਟ ਸੀ।

ਸਕੂਟ ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਈ-ਮੇਲ ਭੇਜ ਕੇ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੀ-ਸ਼ਿਊਲਿੰਗ ਬਾਰੇ ਸੂਚਿਤ ਕੀਤਾ ਸੀ। ਅਜਿਹੇ ‘ਚ ਕਈ ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚ ਗਏ ਸਨ। ਨਾ ਆਉਣ ਵਾਲੇ ਯਾਤਰੀਆਂ ਦੇ ਨਾਵਾਂ ਦਾ ਵੀ ਵਾਰ-ਵਾਰ ਐਲਾਨ ਕੀਤਾ ਗਿਆ ਪਰ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਈ-ਮੇਲ ਨਹੀਂ ਆਈ।

ਇਸ ਤੋਂ ਪਹਿਲਾਂ ਵੀ Go First ਦੀ ਇੱਕ ਫਲਾਇਟ ਨੇ ਬੈਂਗਲੁਰੂ-ਦਿੱਲੀ ਫਲਾਈਟ 50 ਯਾਤਰੀਆਂ ਨੂੰ ਲੈ ਬਿਨਾਂ ਉਡਾਣ ਭਰ ਲਈ ਸੀ।ਜਿਸ ਤੋਂ ਬਾਅਦ ਬਾਕੀ ਯਾਤਰੀਆਂ ਨੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਅਤੇ ਪੀਐਮਓ ਨੂੰ ਟੈਗ ਕਰਦੇ ਹੋਏ ਟਵਿੱਟਰ ‘ਤੇ ਕਈ ਟਵੀਟ ਕੀਤੇ ਅਤੇ ਸ਼ਿਕਾਇਤ ਕੀਤੀ ਸੀ।

50 ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹੀ ਛੱਡ ਕੇ ਉਡ ਗਈ ਫਲਾਈਟ, Go First ਖ਼ਿਲਾਫ਼ ਜਾਂਚ ਸ਼ੁਰੂ