International

ਪਤਨੀ ਦਾ ਸਿਰ ਫੜ ਕੇ ਘੁੰਮ ਦਾ ਰਿਹਾ ਪਤੀ ! ਪਰ ਧੀ ਦੇ ਘਰ ਵਾਲਿਆ ਨੇ ਕੀਤਾ ਮੁਆਫ਼ !

Iran husband killed wife

ਬਿਊਰੋ ਰਿਪੋਰਟ : ਇੱਕ ਸ਼ਖਸ ਨੇ 17 ਸਾਲ ਦੀ ਪਤਨੀ ਦਾ ਸਿਰ ਵੱਢ ਸਰੇਆਮ ਬਾਜ਼ਾਰ ਵਿੱਚ ਹੀਰੋ ਬਣ ਕੇ ਫਿਰ ਦਾ ਰਿਹਾ ਜਦੋਂ ਗ੍ਰਿਫਤਾਰ ਹੋਇਆ ਤਾਂ ਅਦਾਲਤ ਨੇ ਉਸ ਨੂੰ ਸਿਰਫ਼ 8 ਸਾਲ ਦੀ ਹੀ ਸਜ਼ਾ ਸੁਣਾਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਜ਼ਾ ਘੱਟ ਕਰਨ ਦੇ ਪਿੱਛੇ ਮ੍ਰਿਤਕ ਧੀ ਦੇ ਮਾਪਿਆਂ ਨੇ ਹੀ ਅਦਾਲਤ ਨੂੰ ਅਪੀਲ ਕੀਤੀ ਸੀ । ਇਹ ਵਾਰਦਾਤ ਉਸ ਦੇਸ਼ ਦੀ ਹੈ ਜਿੱਥੇ ਮਿੰਟਾਂ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਹੈ । ਇਰਾਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ।

ਜਿਸ ਪਤਨੀ ਦਾ ਪਤੀ ਵੱਲੋਂ ਕਤਲ ਕੀਤਾ ਗਿਆ ਉਸ ਦਾ ਨਾਂ ਸੀ ਮੋਨਾ , ਹਾਲਾਂਕਿ ਅਦਾਲਤ ਨੇ ਕਾਤਲ ਪਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਪਰ ਕੁੜੀ ਦੇ ਘਰ ਵਾਲਿਆਂ ਨੇ ਪਤੀ ਨੂੰ ਸਖਤ ਸਜ਼ਾ ਦੇਣ ਦੀ ਥਾਂ ਛੱਡਣ ਦੀ ਅਪੀਲ ਕੀਤੀ ਸੀ ਪਰ ਕੁੜੀ ਦੇ ਘਰ ਵਾਲਿਆਂ ਦੀ ਅਪੀਲ ‘ਤੇ ਅਦਾਲਤ ਨੇ ਮੌਤ ਦੀ ਸਜ਼ਾ ਨੂੰ 8 ਸਾਲ ਵਿੱਚ ਤਬਦੀਲ ਕਰ ਦਿੱਤਾ। 12 ਸਾਲ ਦੀ ਉਮਰ ਵਿੱਚ ਮੋਨਾ ਦਾ ਵਿਆਹ ਸਜਾਦ ਹੈਦਰੀ ਨਾਲ ਹੋਇਆ ਸੀ BBC ਦੀ ਰਿਪੋਰਟ ਦੇ ਮੁਤਾਬਿਕ 14 ਸਾਲ ਦੀ ਉਮਰ ਵਿੱਚ ਮੋਨਾ 2 ਬੱਚਿਆਂ ਦੀ ਮਾਂ ਬਣ ਗਈ ਸੀ । ਸਜਾਦ ਹੈਦਰੀ ਲਗਾਤਾਰ ਮੋਨਾ ਨਾਲ ਘਰੇਲੂ ਹਿੰਸਾ ਕਰਦਾ ਸੀ । ਉਸ ਨਾਲ ਕੁੱਟਮਾਰ ਕਰਦਾ ਸੀ । ਜਿਸ ਦੀ ਵਜ੍ਹਾ ਕਰਕੇ ਮੋਨਾ ਉਸ ਤੋਂ ਵੱਖ ਹੋਣਾ ਚਾਉਂਦੀ ਸੀ । ਉਸ ਨੇ ਪਤੀ ਤੋਂ ਤਲਾਕ ਦੀ ਮੰਗ ਕੀਤੀ ਜਿਸ ਨੂੰ ਸਜਾਦ ਹੈਦਰ ਨੇ ਨਾ-ਮਨਜ਼ੂਰ ਕਰ ਦਿੱਤਾ । ਜਿਸ ਤੋਂ ਬਾਅਦ ਮੋਨਾ ਤੁਰਕੀ ਚੱਲੀ ਗਈ । ਪਰ ਮੋਨਾ ਦੇ ਪਰਿਵਾਰ ਦੇ ਭਰੋਸਾ ਦਿਵਾਇਆ ਕਿ ਉਸ ਨੂੰ ਕੁਝ ਨਹੀਂ ਹੋਵੇਗਾ । ਉਸ ਦਾ ਤਲਾਕ ਹੋ ਜਾਵੇਗਾ ਉਹ ਘਰ ਆ ਜਾਵੇ।

ਪਰਿਵਾਰ ਦੇ ਭਰੋਸੇ ਤੋਂ ਬਾਅਦ ਮੋਨਾ ਘਰ ਵਾਪਸ ਆ ਗਈ । ਜਿਸ ਦੇ ਕੁਝ ਹੀ ਦਿਨ ਬਾਅਦ ਪਤੀ ਸਜਾਦ ਹੈਦਰੀ ਨੇ ਉਸ ਦੀ ਧੌਣ ਵੱਢ ਦਿੱਤੀ ਅਤੇ ਫਿਰ ਉਸ ਦਾ ਸਿਰ ਲੈਕੇ ਗਲੀਆਂ ਵਿੱਚ ਘੁੰਮ ਦਾ ਰਿਹਾ ਅਤੇ ਵੀਡੀਓ ਵੀ ਬਣਾਈ । ਫਿਰ ਇੱਕ ਕਦਮ ਅੱਗੇ ਵੱਧ ਦੇ ਹੋਏ ਸਜਾਦ ਨੇ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਜੋ ਕਿ ਕਾਫੀ ਵਾਇਰਲ ਹੋ ਗਈ । ਜਿਸ ਤੋਂ ਬਾਅਦ ਇਰਾਨ ਨੇ ਘਰੇਲੂ ਹਿੰਸਾ ਦੇ ਕਾਨੂੰਨ ਦੇ ਮੁਤਾਬਿਕ ਸਖਤ ਕਾਰਵਾਈ ਕੀਤੀ ਅਤੇ ਪਤੀ ਸਜਾਦ ਨੂੰ ਮੌਤ ਦੀ ਸਜ਼ਾ ਸੁਣਾਈ । ਪਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਜਾਦ ਨੂੰ ਮੁਆਫੀ ਦੀ ਅਪੀਲ ਕੀਤੀ ਤਾਂ ਕਾਨੂੰਨ ਮੁਤਾਬਿਕ ਉਸ ਦੀ ਸਜ਼ਾ ਘੱਟ ਕਰਕੇ 8 ਸਾਲ ਕਰ ਦਿੱਤੀ ਗਈ । ਦਰਅਸਲ ਮੋਨਾ ਜਦੋਂ ਘਰ ਛੱਡ ਕੇ ਤੁਰਕੀ ਚੱਲੀ ਗਈ ਤਾਂ ਪਰਿਵਾਰ ਵੀ ਉਸ ਤੋਂ ਕਾਫੀ ਨਾਰਾਜ਼ ਸੀ । ਝੂਠਾ ਭਰੋਸਾ ਦੇਕੇ ਉਨ੍ਹਾਂ ਨੇ ਆਪ ਉਸ ਨੂੰ ਘਰ ਬੁਲਾਇਆ ਸੀ । ਮੋਨਾ ਦੇ ਨਾਲ ਉਸ ਦੇ ਪਤੀ ਨੇ ਜੋ ਹੈਵਾਨੀਅਤ ਦਾ ਕੰਮ ਕੀਤਾ ਉਹ ਤਾਂ ਇੱਕ ਵਾਰ ਸਮਝਿਆ ਜਾ ਸਕਦਾ ਹੈ ਪਰ ਮਾਪਿਆਂ ਨੇ ਜਿਸ ਤਰ੍ਹਾਂ ਨਾਲ ਆਪਣੀ ਕੁੜੀ ਨਾਲ ਸਲੂਕ ਕੀਤਾ ਉਹ ਸਮਝ ਤੋਂ ਪਰੇ ਹੈ । ਇਸ ਮਾਮਲੇ ਵਿੱਚ ਸਜਾਦ ਦਾ ਸਾਥ ਦੇਣ ਲਈ ਭਰਾ ਨੂੰ ਵੀ 45 ਮਹੀਨੇ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ