Punjab

ਇਸ ਸਾਬਕਾ ਮੰਤਰੀ ਨੂੰ ਨਹੀਂ ਮਿਲੀ ਰਾਹਤ,ਅਦਾਲਤ ਨੇ ਜ਼ਮਾਨਤ ਸੰਬੰਧੀ ਫੈਸਲਾ ਰੱਖਿਆ ਸੁਰੱਖਿਅਤ

ਦੀ ਜ਼ਮਾਨਤ ਅਰਜ਼ੀ ‘ਤੇ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਲਿਆ ਹੈ । ਵਿਜੀਲੈਂਸ ਵਿਭਾਗ ਨੇ ਉਹਨਾਂ ਨੂੰ 6 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ । ਇਹਨਾਂ ‘ਤੇ ਕੈਪਟਨ ਸਰਕਾਰ ਵੇਲੇ ਜੰਗਲਾਤ ਮੰਤਰੀ ਹੁੰਦਿਆਂ ਆਮਦਨ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਇਲਜ਼ਾਮ ਲੱਗਾ ਸੀ।

ਕੈਪਟਨ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਨਾਭਾ ਤੋਂ ਗ੍ਰਿਫਤਾਰ ਕੀਤਾ ਸੀ । ਮੁਹਾਲੀ ਵਿਜੀਲੈਂਸ ਨੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕੀਤਾ ਸੀ । ਸਾਧੂ ਸਿੰਘ ਧਰਮਸੋਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਅਤੇ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਧੂ ਸਿੰਘ ਧਰਮਸੋਤ ਨੇ ਆਪਣੀ ਆਮਦਨ 1 ਮਾਰਚ ਤੋਂ 31 ਮਾਰਚ 2022 ਤੱਕ 2.27 ਕਰੋੜ ਵਿਖਾਈ ਸੀ,ਜਦੋਂ ਕਿ ਉਨ੍ਹਾਂ ਨੇ ਖਰਚ 8 ਕਰੋੜ ਕੀਤਾ ਸੀ । ਆਦਮਨ ਅਤੇ ਖਰਚ ਦੇ ਵਿਚਾਲੇ 6 ਕਰੋੜ 39 ਲੱਖ ਦੇ ਫਰਕ ਨੇ ਉਹਨਾਂ ਨੂੰ ਵਿਜੀਲੈਂਸ ਦੀ ਰਾਡਾਰ ਥੱਲੇ ਲੈ ਆਉਂਦਾ।

ਇਸ ਤੋਂ ਪਹਿਲਾਂ ਜੰਗਲਾਤ ਘੁਟਾਲੇ ਵਿੱਚ ਵੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਉਹ ਤਕਰੀਬਨ 3 ਮਹੀਨੇ ਜੇਲ੍ਹ ਵਿੱਚ ਰਹੇ ਸਨ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ਦੇ ਦਿੱਤੀ ਸੀ । ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਉਹ ਪਹਿਲੇ ਸਾਬਕਾ ਮੰਤਰੀ ਸਨ,ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।ਉਹਨਾਂ ‘ਤੇ ਜੰਗਲਾਤ ਘੁਟਾਲੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਸੀ,ਜਿਸ ਬਾਰੇ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਨੇ ਦਰੱਖਤ ਕੱਟਣ ਦੇ ਲਈ ਕਮਿਸ਼ਨ ਮੰਗੀ ਸੀ ।