India

TATA 22 ਸਾਲ ਬਾਅਦ ਮੁੜ ਲਿਆਇਆ ਇਹ ਇਲੈਕਟ੍ਰਿਕ ਗੱਡੀ ! ਮਾਰੂਤੀ ਦੀ 550 KM ਵਾਲੀ ਪਹਿਲੀ ਇਲੈਕਟ੍ਰਿਕ ਕਾਰ ਲਾਂਚ

TATA maruti hyundai lauched electric car in car expo

ਬਿਊਰੋ ਰਿਪੋਰਟ : ਏਸ਼ੀਆ ਦੇ ਸਭ ਤੋਂ ਵੱਡੇ ਆਟੋ ਐਕਪੋ ਦੀ ਦਿੱਲੀ ਵਿੱਚ ਸ਼ੁਰੂਆਤ ਹੋ ਗਈ ਹੈ । ਸ਼ੋਅ ਸਟਾਪਰ ਵਿੱਚ ਟਾਟਾ ਦੀ ਸਿਯਰਾ EV ਨੂੰ ਲਾਂਚ ਕੀਤਾ ਗਿਆ ਹੈ । ਇਸ ਗੱਡੀ ਨੂੰ ਕੰਪਨੀ ਨੇ 22ਸਾਲ ਬਾਅਦ ਪੇਸ਼ ਕੀਤਾ ਹੈ । ਇਸ ਥ੍ਰੋ ਡੋਰ ਮਾਡਲ ਨੂੰ ਕੰਪਨੀ ਨੇ 1991 ਵਿੱਚ ਲਾਂਚ ਕੀਤਾ ਹੈ ਅਤੇ 2000 ਵਿੱਚ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਸੀ । SUV ਦੇ ਇਲੈਕਟ੍ਰਿਕ ਅਵਤਾਰ ਵਿੱਚ ਇਸ ਦਾ ਡਿਜ਼ਾਇਨ ਪਹਿਲਾਂ ਵਾਂਗ ਦੇ ਡਿਜ਼ਾਇਨ ਦੇ ਬਰਾਬਰ ਰੱਖਿਆ ਗਿਆ ਹੈ । ਟਾਟਾ ਨੇ ਇਲੈਕਟ੍ਰਿਕ EXCLUSIVE SUV ਕਰਵ ਨੂੰ ਵੀ ਲਾਂਚ ਕੀਤਾ ਹੈ । ਇਹ ਟਾਟਾ ਦੀ ਪਹਿਲੀ ਅਜਿਹੀ ਕਾਰ ਹੈ ਜਿਸ ਨੂੰ ਪੈਟਰੋਲ ਅਤੇ ਡੀਜ਼ਲ ਦੀ ਥਾਂ ਸਿੱਧਾ ਇਲੈਕਟ੍ਰਿਕ ਵਰਜਨ ਵਿੱਚ ਲਾਂਚ ਕੀਤਾ ਗਿਆ ਹੈ । ਆਟੋ ਐਕਸੋ ਵਿੱਚ ਟਾਟਾ ਦੀ ਆਪਣੀ ਪ੍ਰੀਮੀਅਰ SUV ਹੈਰੀਅਰ ਦਾ ਇਲੈਕਟ੍ਰਾਨਿਕ ਵਰਜਨ ਵੀ ਪੇਸ਼ ਕੀਤਾ ਗਿਆ ਹੈ। ਉਧਰ ਪ੍ਰੀਮੀਅਮ EV ਨੂੰ ਕੰਪਨੀ ਨੇ ਆਟੋ ਸ਼ੋਅ ਵਿੱਚ ਲਿਆਈ ਹੈ। ਇਸ ਨੂੰ 2025 ਵਿਚ ਲਾਂਚ ਕੀਤਾ ਜਾਵੇਗਾ ।

ਮਾਰੂਤੀ ਦੀ ਪਹਿਲਾਂ ਇਲੈਕਟ੍ਰਿਕ SUV ਲਾਂਚ

ਕਾਰ ਐਕਸਪੋ ਵਿੱਚ ਮਾਰੂਤੀ ਨੇ ਪਹਿਲੀ ਇਲੈਕਟ੍ਰਿਕ SUV ਕਾਂਸੇਪਟ EVX ਨੂੰ ਪੇਸ਼ ਕੀਤਾ ਹੈ । ਇਮੈਜਿਨੇਕਸਟ ਵਿਜਨ ਦੇ ਨਾਲ ਲਿਆਈ ਗਈ ਇਸ ਕਾਰ ਨੂੰ ਲੈਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਿੰਗਲ ਚਾਰਜ ਨਾਲ 550 ਕਿਲੋਮੀਟਰ ਚੱਲ ਸਕਦੀ ਹੈ । EVX ਮਾਰੂਤੀ ਵੱਲੋਂ ਇਲੈਕਟ੍ਰਿਕ ਵਹੀਕਲ ਸੈਗਮੈਂਟ ਵਿੱਚ ਇਹ ਪਹਿਲੀ ਪੇਸ਼ਕਸ਼ ਹੈ । ਕੰਪਨੀ ਦਾ ਦਾਅਵਾ ਹੈ ਕੀ ਇਸ ਵਿੱਚ ਐਡਵਾਂਸ ਕਨੈਕਟਿਵਿਟੀ ਫੀਚਰ ਮਿਲਣਗੇ । ਕੰਪਨੀ ਨੇ ਇਲੈਕਟ੍ਰਿਕ SUV ਪ੍ਰੋਡਕਸ਼ਨ ਦੇ ਲਈ 10 ਹਜ਼ਾਰ ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਕੰਪਨੀ ਨੇ WAGON R ਨੂੰ ਨਵੇਂ ਫਿਊਲ ਨਾਲ ਲਾਂਚ ਕੀਤਾ ਹੈ ।

ਆਟੋ ਐਕਸਪੋ ਵਿੱਚ ਮਾਰੂਤੀ ਨੇ WAGON R ਨੂੰ ਫਲੈਕਸ ਫਿਊਲ ਪ੍ਰੋਟੋਟਾਇਪ ਪੇਸ਼ ਕੀਤਾ ਹੈ । ਇਹ ਕਾਰ E85 ਫਿਊਲ ਨਾਲ ਚੱਲ ਸਕਦੀ ਹੈ । ਇਸ ਤਰ੍ਹਾਂ ਦੀਆਂ ਗੱਡੀਆਂ 20% ਤੋਂ 85% ਤੱਕ ਐਥੇਨਾਲ ਬਲੇਡਿੰਗ ਨਾਲ ਚੱਲਣ ਲਈ ਤਿਆਰ ਹੋਈ ਹੈ । ਫਲੈਕਸ ਫਿਊਲ ਦੀਆਂ ਗੱਡੀਆਂ ਚਲਾਉਣ ਵਿੱਚ ਬਹੁਤ ਸਸਤੀਆਂ ਹੁੰਦੀਆਂ ਹਨ । ਕਿਉਂਕਿ ਐਥੇਨਾਲ ਫਿਊਲ ਡੀਜ਼ਲ-ਪੈਟਰੋਲ ਦੇ ਮੁਕਾਬਲੇ ਬਹੁਤ ਹੀ ਘੱਟ ਕੀਮਤ ‘ਤੇ ਮਿਲ ਦਾ ਹੈ। ਇੰਨਾਂ ਗੱਡੀਆਂ ਦੀ ਖਾਸ ਗੱਲ ਇਹ ਹੁੰਦੀ ਹੈ ਕੀ ਡੀਜ਼ਲ ਅਤੇ ਪੈਟਰੋਲ ਵਾਂਗ ਇਹ ਚੰਗੀ ਪਰਫਾਰਮੈਂਸ ਦਿੰਦੀ ਹੈ । ਕੰਪਨੀ ਨੇ SUV ਬਰੇਜਾ ਦਾ CNG ਮਾਡਲ ਵੀ ਪੇਸ਼ ਕੀਤਾ ਹੈ ।

Hyundai ਦੀ 631 ਕਿਲੋਮੀਟਰ ਚੱਲ ਵਾਲੀ ਕਾਰ ਲਾਂਚ

Hyundai ਨੇ ਇਲੈਕਟ੍ਰਿਕ SUV Ionic-5 ਨੂੰ ਲਾਂਚ ਕੀਤਾ ਹੈ । ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ Hyundai ਮੋਟਰਸ ਦੀ ਇਸ ਪ੍ਰੀਮੀਅਮ ਕਾਰ ਵਿੱਚ 72.6 KwH ਦਾ ਬੈਟਰੀ ਪੈਕ ਹੈ। ਇਹ ਬੈਟਰੀ 214BHP ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਦੀ ਹੈ। ਫੁੱਲ ਚਾਰਜ ਹੋਣ ‘ਤੇ ਇਸ SUV ਨੂੰ 631 ਕਿਲੋਮੀਟਰ ਦੀ ਰੇਂਜ ਮਿਲੇਗੀ।