International

ਸੰਗੀਤ ਨੂੰ ਹ ਰਾਮ ਕਿਊਂ ਮੰਨਦਾ ਹੈ ਤਾਲਿਬਾਨ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਨੇ ਕਿਹਾ ਨਵੇਂ ਨਿਜ਼ਾਮ ਵਿੱਚ ਸੰਗੀਤ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜ਼ਬੀਹੁਲੱਲਾਹ ਮੁਜਾਹਿਦ ਨੇ ਅਮਰੀਕੀ ਅਖਬਾਰ ਟਾਇਮਸ ਨੂੰ ਕਿਹਾ ਹੈ ਕਿ ਇਸਲਾਮ ਲਈ ਸੰਗੀਤ ਹਰਾਮ ਹੈ। ਉਨ੍ਹਾਂ ਕਿਹਾ ਅਸੀਂ ਲੋਕਾਂ ਉੱਤੇ ਦਬਾਅ ਪਾਉਣ ਦੀ ਬਜਾਏ ਇਹ ਸਮਝਾਵਾਂਗੇ ਕਿ ਉਹ ਅਜਿਹਾ ਨਾ ਕਰਨ।

ਨੱਬੇ ਦੇ ਦਹਾਕਿਆਂ ਵਿੱਚ ਤਾਲਿਬਾਨ ਦੀ ਹਕੂਮਤ ਦੇ ਦੌਰਾਨ ਅਫਗਾਨਿਸਤਾਨ ਵਿੱਚ ਟੈਲੀਵਿਜਨ, ਸਿਨੇਮਾ, ਸੰਗੀਤ ਉੱਤੇ ਸਖਤੀ ਨਾਲ ਪਾਬੰਦੀ ਸੀ। ਤੇ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਨ ਉੱਤੇ ਗੰਭੀਰ ਸਜਾ ਹੁੰਦੀ ਸੀ। ਪਰ ਤਾਲਿਬਾਨ ਦੇ ਸੱਤਾ ਤੋਂ ਬਾਹਰ ਹੋਣ ਨਾਲ ਇਹ ਫਿਰ ਗੁਲਜਾਰ ਹੋ ਗਿਆ। ਕਈ ਸੰਗੀਤ ਦੇ ਪ੍ਰੋਗਰਾਮ ਹੋਣ ਲੱਗੇ ਤੇ ਅਫਗਾਨਿਸਤਾਨ ਨੈਸ਼ਨਲ ਇੰਸਟੀਚਿਊਟ ਆਫ ਮਿਊਜ਼ਿਕ ਦੀ ਵੀ ਸਥਾਪਨਾ ਵੀ ਹੋਈ।

ਇਸ ਸੰਸਥਾ ਕੋਲ ਇਕ ਮਹਿਲਾ ਕਲਾਕਾਰਾਂ ਦਾ ਅਰਕੈਸਟਰਾ ਵੀ ਹੈ, ਜਿਸਨੇ ਦੇਸ਼ ਵਿਦੇਸ਼ ਵਿੱਚ ਆਪਣੀ ਕਲਾ ਦਾ ਮੁਜ਼ਾਹਿਰਾ ਕੀਤਾ ਹੈ। ਇਸਦੇ ਨਾਲ ਹੀ ਤਾਲਿਬਾਨ ਟਾਇਮਸ ਨੂੰ ਕਿਹਾ ਕਿ ਔਰਤਾਂ ਦੀ ਸੁਰੱਖਿਆ ਦਾ ਵਿਸ਼ਾ ਫਜੂਲ ਹੈ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਔਰਤਾਂ ਵੀ ਆਮ ਜਿੰਦਗੀ ਵਾਂਗ ਆਪਣੇ ਕੰਮ ਕਰ ਸਕਣਗੀਆਂ।ਉਨ੍ਹਾਂ ਕਿਹਾ ਕਿ ਉਦੋਂ ਤੱਕ ਔਰਤਾਂ ਨੂੰ ਘਰੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਸੁਰੱਖਿਆ ਦੇ ਪ੍ਰਬੰਧ ਨਹੀਂ ਹੋ ਜਾਂਦੇ।