Punjab

ਹੁਣ ਸਿੱਧੂ ਦੇ ‘ਨੱਕ’ ਤੱਕ ਪਹੁੰਚੇਗੀ ਰਾਣਾ ਸੋਢੀ ਦੇ ਘਰ ਕੈਪਟਨ ਧੜੇ ਦੇ ‘ਰਾਤ ਦੇ ਖਾਣੇ’ ਦੀ ਖੁਸ਼ਬੋ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ਵਿੱਚੋਂ ਰਾਣਾ ਸੋਢੀ ਦੇ ਘਰ ਅੱਜ ਰਾਤੀਂ ਇਕ ਰਾਤ ਦੇ ਖਾਣੇ ਦੀ ਪਾਰਟੀ ਰੱਖ ਕੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਆਪਣੀ ਸ਼ਕਤੀ ਦਿਖਾਈ ਹੈ।ਜਾਣਕਾਰੀ ਮੁਤਾਬਿਕ ਕੈਪਟਨ ਸਮਰਥਕਾਂ ਵੱਲੋਂ 55 ਵਿਧਾਇਕ ਤੇ 8 ਸੰਸਦ ਮੈਂਬਰਾਂ ਪਹੁੰਚੇ ਦੱਸੇ ਗਏ ਹਨ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਤੋਂ ਮੁੱਖ ਮੰਤਰੀ ਦੀ ਕੁਰਸੀ ਲੈਣ ਲਈ ਜੋ ਦੋਸ਼ਾਂ ਦੀ ਲੰਬੀ ਲੜੀ ਤਿਆਰ ਕੀਤੀ ਸੀ, ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜਵਾਬ ਦੀ ਵੀ ਉਮੀਦ ਕੀਤੀ ਜਾ ਰਹੀ ਸੀ। ਕੈਪਟਨ ਧੜ੍ਹੇ ਦਾ ਇਸ ਤਰ੍ਹਾਂ ਇਕੱਠੇ ਹੋ ਕੇ ਲੰਗਰ ਪਾਣੀ ਛਕਣਾ ਉਸੇ ਦਾ ਇਸ਼ਾਰਾ ਹੈ।

ਇਸ ਮੌਕੇ ਰਾਜ ਕੁਮਾਰ ਵੇਰਕਾ, ਪਿਰਮਲ ਸਿੰਘ ਖਾਲਸਾ, ਸੁਖਪਾਲ ਸਿੰਘ ਖਹਿਰਾ, ਸਾਧੂ ਸਿੰਘ ਧਰਮਸੋਤ, ਰਾਜ ਕੁਮਾਰ ਚੱਬੇਵਾਲ, ਪ੍ਰਨੀਤ ਕੌਰ, ਗੁਰਜੀਤ ਔਜਲਾ, ਸ਼ਮਸ਼ੇਰ ਸਿੰਘ ਦੂਲੋਂ, ਫਤਹਿਜੰਗ ਬਾਜਵਾ, ਰਾਣਾ ਕੇ ਪੀ, ਮਨਪ੍ਰੀਤ ਬਾਦਲ ਤੇ ਅੰਬਿਕਾ ਸੋਨੀ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।