International Punjab

ਪੰਜਾਬੀ ਔਰਤ ਨੇ ਆਸਟ੍ਰੇਲੀਆ ‘ਚ ਪੰਜਾਬ ਦਾ ਵਧਾਇਆ ਮਾਣ, ਕੀਤਾ ਖਿਤਾਬ ਹਾਸਲ

ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਪੰਜਾਬ ਦਾ ਨਾ ਉੱਚਾ ਕੀਤਾ ਹੈ। ਅਜਿਹੀ ਹੀ ਇੱਕ ਤਾਜ਼ਾ ਮਿਸਾਲ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਔਰਤ ਨੂੰ ਰੂਰਲ ਡਾਕਟਰ ਆਫ ਦਾ ਯੀਅਰ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਡਾ. ਮਨਦੀਪ ਕੌਰ ਨੂੰ ਆਸਟ੍ਰੇਲੀਆ ਦੀ ਨਾਮੀ ਸੰਸਥਾ ਰੂਰਲ ਡਾਕਟਰਸ ਐਸੋਸ਼ੀਏਸ਼ਨ ਆਫ਼ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ।

ਡਾ. ਮਨਦੀਪ ਕੌਰ ਦਾ ਜਨਮ ਸਿਡਾਨੀ ਵਿੱਚ ਹੋਇਆ ਸੀ। ਕੁੱਝ ਸਮੇਂ ਬਾਅਦ ਹੀ ਉਹ ਆਪਣੇ ਪਰਿਵਾਰ ਨਾਲ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਵਿੱਚ ਰਹਿਣ ਲੱਗ ਪਈ। ਉਸ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਭਾਰਤ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਹ ਵਾਪਸ ਆਸਟ੍ਰੇਲੀਆ ਜਾ ਕੇ ਆਪਣੀਆਂ ਸੇਵਾਂਵਾ ਦੇਣ ਲੱਗ ਪਈ। ਡਾ. ਮਨਦੀਪ ਕੌਰ ਵੱਲੋਂ ਆਪਣੀਆਂ ਵਧੀਆਂ ਸੇਵਾਂਵਾ ਦੇਣ ਬਦਲੇ ਰੂਰਲ ਡਾਕਟਰ ਆਫ ਦਾ ਯੀਅਰ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।

ਡਾ. ਮਨਦੀਪ ਕੌਰ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਵਿੱਚ ਵੱਡੀ ਹੋਈ ਹੈ, ਜਿਸ ਨੇ ਆਪਣੀ ਪੜ੍ਹਾਈ ਤੋੋਂ ਬਾਅਦ ਆਪਣੇ ਇਲਾਕੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਾ. ਮਨਦੀਪ ਕੌਰ ਦੀ ਪ੍ਰਾਪਤੀ ਨੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ।

ਇਹ ਵੀ ਪੜ੍ਹੋ – ਫਾਜ਼ਿਲਕਾ ਨਹਿਰ ‘ਚੋਂ ਮਿਲੀ 2 ਬੱਚਿਆਂ ਦੇ ਪਿਤਾ ਦੀ ਲਾਸ਼, 2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ