ਦੱਖਣੀ ਅਫਰੀਕਾ ਵਿੱਚ ਏਅਰ ਸ਼ੋਅ ਦੌਰਾਨ ਜਹਾਜ਼ ਹਾਦਸਾਗ੍ਰਸਤ
ਦੱਖਣੀ ਅਫਰੀਕਾ ਦੇ ਸਾਲਦਾਨਹਾ ਸ਼ਹਿਰ ਵਿੱਚ ਵੈਸਟ ਕੋਸਟ ਏਅਰ ਸ਼ੋਅ ਦੌਰਾਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਫੁਟੇਜ ਵਿੱਚ ਇੱਕ ਏਅਰ ਸ਼ੋਅ ਦੌਰਾਨ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਅਸਮਾਨ ਵਿੱਚੋਂ ਲੰਘਦੇ ਹੋਏ ਦਿਖਾਇਆ ਗਿਆ ਹੈ।