ਨਹਿਰੀ ਪਾਣੀ ਨੂੰ ਮੋਘੇ ਓੁੱਚੇ ਕਰਕੇ ਕੀਤੀ ਕਟੌਤੀ : ਦਰਜ ਪਰਚੇ ਰੱਦ ਕਰਵਾਉਣ ਲਈ ਸੜਕਾਂ ‘ਤੇ ਨਿੱਤਰੇ ਕਿਸਾਨ
ਫਰੀਦਕੋਟ : ਕਿਰਤੀ ਕਿਸਾਨ ਯੂਨੀਅਨ ਨੇ ਮਾਲਵੇ ਦੇ ਵੱਡੇ ਹਿੱਸੇ ਚ ਕਰੀਬ ਤਿੰਨ ਦਹਾਕਿਆਂ ਤੋ ਮਿਲ ਰਹੇ ਨਹਿਰੀ ਪਾਣੀ ਨੂੰ ਮੋਘੇ ਓੁੱਚੇ ਕਰਕੇ ਕੀਤੀ ਕਟੌਤੀ ਖਿਲਾਫ ਤੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਖਿਲਾਫ ਦਰਜ ਪਰਚਾ ਰੱਦ ਕਰਾਉਣ ਲਈ ਫਰੀਦਕੋਟ ਚ ਜੋਰਦਾਰ ਮੁਜਾਹਰਾ ਕਰਦਿਆਂ ਐਕਸੀਅਨ ਨਹਿਰੀ ਵਿਭਾਗ ਦਾ ਘਿਰਾਓ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ