Punjab

ਜਾਖੜ ਨੇ AG ਦੇ ਮੁੱਦੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਏਜੀ ਏਪੀਐੱਸ ਦਿਓਲ ਨੂੰ ਹਟਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਾਖੜ ਨੇ ਟਵੀਟ ਕਰਕੇ ਕਿਹਾ ਕਿ ਇੱਕ ਸਮਰੱਥ ਪਰ ਕਥਿਤ ਤੌਰ ‘ਤੇ Compromised ਅਧਿਕਾਰੀ ਨੂੰ ਹਟਾਏ ਜਾਣ ਨਾਲ ਅਸਲ ਵਿੱਚ Compromised ਸੀਐੱਮ ਬੇਨਕਾਬ ਹੋ ਗਿਆ ਹੈ। ਇਸ ਨਾਲ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਸਰਕਾਰ ਕਿਸਦੀ ਹੈ ? ਜਾਖੜ ਨੇ ਅਸਿੱਧੇ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਿਆ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਨਵੇਂ ਏਜੀ ਦੀ ਨਿਯੁਕਤੀ ਕਰਨ ਬਾਰੇ ਕਿਹਾ ਕਿ ਕੋਰਟ, ਟ੍ਰਿਬਿਊਨਲ ਅਤੇ ਅਥਾਰਿਟੀ ਸਾਹਮਣੇ ਕੋਈ ਵੀ ਕੇਸ ਲੈਣ ਨੂੰ ਪਾਬੰਦ ਹੈ। ਉਸਨੂੰ ਆਪਣੇ ਸਾਥੀ ਵਕੀਲਾਂ ਦੇ ਬਰਾਬਰ ਅਤੇ ਕੇਸ ਮੁਤਾਬਕ ਫੀਸ ਵਸੂਲਣੀ ਚਾਹੀਦੀ ਹੈ। ਕੁੱਝ ਖ਼ਾਸ ਹਾਲਾਤ ਵਿੱਚ ਉਹ ਕੋਈ ਕੇਸ ਲੈਣ ਤੋਂ ਇਨਕਾਰ ਵੀ ਕਰ ਸਕਦਾ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਨਵੇਂ ਐਡਵੋਕੇਟ ਜਨਰਲ ਨੂੰ ਨਿਯੁਕਤ ਕਰਨ ਜਾ ਰਹੀ ਹੈ। ਇਸ ਲਈ ਸਲਾਹ ਹੈ ਕਿ ਇਸ ਵਾਰ ਬਾਰ ਕਾਊਂਸਿਲ ਆਫ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਨਿਯੁਕਤੀ ਕੀਤੀ ਜਾਵੇ।