Punjab

ਮਾਨਸਾ ਦੇ ਹੈਵਾਨ ‘ਜਲੇਬੀ ਬਾਬੇ’ ਨੂੰ ਰੱਬ ਨੇ ਦਿੱਤੀ ਕਰਮਾਂ ਦੀ ਸਜ਼ਾ! 120 ਔਰਤਾਂ ਦੀ ਜ਼ਿੰਦਗੀ ਤਬਾਹ ਕੀਤੀ ਸੀ

ਬਿਊਰੋ ਰਿਪੋਰਟ : ਮਾਨਸਾ ਦੇ ਹੈਵਾਨ ਜਲੇਬੀ ਬਾਬੇ ਦੀ ਮੌਤ ਹੋ ਗਈ ਹੈ। ਉਸ ਨੂੰ 120 ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ ਦਾ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਸਾਲ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਵੇਲੇ ਜਲੇਬੀ ਬਾਬਾ ਹਿਸਾਰ ਦੀ ਜੇਲ੍ਹ ਵਿੱਚ ਬੰਦ ਸੀ। ਬਾਬੇ ਦਾ ਅਸਲੀ ਨਾਂ ਸੀ ਬਿੱਲੂ ਰਾਮ ਉਰਫ਼ ਅਮਰਪੁਰੀ ਸੀ। ਮੰਗਲਵਾਰ ਨੂੰ ਉਸ ਦੀ ਸਿਹਤ ਵਿਗੜੀ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਜਲੇਬੀ ਬਾਬੇ ‘ਤੇ ਦੋਸ਼ ਸਾਬਿਤ ਹੋਏ ਸਨ ਕਿ ਉਹ ਔਰਤਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨਾਲ ਜਬਰ-ਜਨਾਹ ਕਰਦਾ ਸੀ, ਫਿਰ ਉਸ ਦਾ ਫਾਇਦਾ ਚੁੱਕੇ ਵੀਡੀਓ ਬਣਾਉਂਦਾ ਸੀ। ਇਲਜ਼ਾਮ ਸਨ ਕਿ ਮਾਨਸਾ ਤੋਂ ਟੋਹਾਣਾ ਪਹੁੰਚੇ ਜਲੇਬੀ ਬਾਬੇ ਨੇ 120 ਮਹਿਲਾਵਾਂ ਨਾਲ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ਹੈ। 19 ਜੁਲਾਈ 2018 ਨੂੰ ਟੋਹਾਣਾ ਦੇ ਤਤਕਾਲੀ SHO ਪ੍ਰਦੀਪ ਕੁਮਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਬਾਬਾ ਬਿੱਲੂ ਰਾਮ ਉਰਫ ਅਮਰਪੁਰੀ ਦੇ ਖਿਲਾਫ਼ ਧਾਰਾ 292, 293, 294, 376, 384, 509 ਅਤੇ IT ਐਰਟ ਦੀ ਧਾਰਾ 67 A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। SHO ਪ੍ਰਦੀਪ ਕੁਮਾਰ ਨੇ ਦੱਸਿਆ ਸੀ ਕੀ ਇੱਕ ਮੁਖਬਰ ਨੇ ਉਨ੍ਹਾਂ ਨੂੰ ਮੋਬਾਈਲ ‘ਤੇ ਬਾਬੇ ਦੀਆਂ ਅਸ਼ਲੀਲ ਵੀਡੀਓ ਵਿਖਾਈਆਂ ਸਨ। ਪੁਲਿਸ ਨੂੰ ਛਾਪੇਮਾਰੀ ਦੌਰਾਨ 120 ਅਸ਼ਲੀਲ ਵੀਡੀਓ ਮਿਲੀਆਂ ਸਨ। ਜਿਸ ਵਿੱਚ ਬਾਬਾ ਵੱਖ-ਵੱਖ ਮਹਿਲਾਵਾਂ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ।

ਮਾਨਸਾ ਤੋਂ ਇਸ ਤਰ੍ਹਾਂ ਪਹੁੰਚਿਆ ਟੋਹਾਣਾ

ਬਾਬੇ ‘ਤੇ ਇਲਜ਼ਾਮ ਹਨ ਕੀ ਧਰਮ ਦੀ ਆੜ ਵਿੱਚ ਮਹਿਲਾਵਾਂ ਦਾ ਸਰੀਰਕ ਸੋਸ਼ਣ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਲੈਕ ਮੇਲ ਕਰਦਾ ਸੀ। ਪੁਲਿਸ ਦੇ ਮੁਖਬਰ ਨੇ ਬਾਬਾ ਦੀ ਇੱਕ ਅਸ਼ਲੀਲ ਸੀਡੀ SHO ਪ੍ਰਦੀਪ ਕੁਮਾਰ ਨੂੰ ਦਿੱਤੀ ਸੀ। ਪੁਲਿਸ ਦੀ ਤਫਤੀਸ਼ ਦੇ ਬਾਅਦ ਮੁਲਜ਼ਮ ਦੇ ਖਿਲਾਫ਼ NDPS ਅਤੇ ਆਰਮਸ ਐਕਟ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਨਸ਼ੇ ਦੀਆਂ ਗੋਲੀਆਂ, VCR ਵੀ ਬਰਾਮਦ ਹੋਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ 8 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ ਅਤੇ ਦਿੱਲੀ ਚਲਾ ਗਿਆ ਸੀ। ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਉਸ ਨੂੰ ਬਾਬਾ ਦਿਗੰਬਰ ਰਾਮੇਸ਼ਵਰ ਮਿਲੇ ਜਿੰਨ੍ਹਾਂ ਨੂੰ ਉਸ ਨੇ ਆਪਣਾ ਗੁਰੂ ਬਣਾ ਲਿਆ ਅਤੇ ਉਜੈਨ ਡੇਰੇ ਵਿੱਚ ਰਹਿਣ ਲੱਗਿਆ। 18 ਦੀ ਉਮਰ ਵਿੱਚ ਉਹ ਮਾਨਸਾ ਪਰਤਿਆ ਅਤੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਰਵਾ ਦਿੱਤਾ। 1984 ਵਿੱਚ ਮਾਨਸਾ ਤੋਂ ਟੋਹਾਨਾ ਵਿੱਚ ਆਇਆ ਅਤੇ ਜਲੇਬੀ ਦੀ ਰੇੜੀ ਲਗਾਉਣੀ ਸ਼ੁਰੂ ਕਰ ਦਿੱਤੀ। 20 ਸਾਲ ਪਹਿਲਾਂ ਟੋਹਾਨਾ ਵਿੱਚ ਮੰਦਰ ਬਣਵਾਇਆ ਜਿੱਥੇ ਤੰਤਰ ਮੰਤਰ ਨਾਲ ਇਲਾਜ ਕਰਵਾਉਣ ਦੇ ਲਈ ਕਈ ਮਰੀਜ਼ ਆਉਣ ਲੱਗੇ।

ਮਹਿਲਾਵਾਂ ਨੂੰ ਇਸ ਤਰ੍ਹਾਂ ਸ਼ਿਕਾਰ ਬਣਾਉਂਦਾ ਸੀ

ਬਾਬਾ ਬਿੱਲੂ ਰਾਮ ਉਰਫ ਅਮਰਪੁਰੀ ਉਰਫ ਜਲੇਬੀ ਬਾਬਾ ਨੇ ਦੱਸਿਆ ਜਿਹੜੀ ਮਹਿਲਾ ਉਸ ਕੋਲ ਆਉਂਦੀ ਸੀ, ਉਹ ਨਸ਼ੇ ਦੀ ਗੋਲੀਆਂ ਦੇ ਕੇ ਉਨ੍ਹਾਂ ਨਾਲ ਜਬਰ ਜਨਾਹ ਦਾ ਘਿਨੌਣਾ ਅਪਰਾਧ ਕਰਦਾ ਸੀ। ਫਿਰ ਮੋਬਾਈਲ ‘ਤੇ ਵੀਡੀਓ ਬਣਾ ਲੈਂਦਾ ਸੀ। ਇਸ ਤੋਂ ਬਾਅਦ ਬਾਬੇ ਦਾ ਸ਼ੁਰੂ ਹੋਇਆ ਬਲੈਕ ਮੇਲਿੰਗ ਦਾ ਖੇਡ, ਵੀਡੀਓ ਦੇ ਸਹਾਰੇ ਉਹ ਮਹਿਵਾਲਾਂ ਤੋਂ ਪੈਸੇ ਲੈਂਦਾ ਸੀ। ਬਦਨਾਮੀ ਦੇ ਡਰ ਤੋਂ ਮਹਿਲਾਵਾਂ ਬਾਬੇ ਨੂੰ ਪੈਸੇ ਦਿੰਦੀਆਂ ਸਨ।

ਇਹ ਵੀ ਪੜ੍ਹੋ – ਭਰਾ ਦਾ ਕਤਲ ਕਰਕੇ ਲਾਸ਼ ਬੈੱਡ ਵਿੱਚ ਲੁਕਾਈ ! ਫਿਰ ਪਿਤਾ ਨਾਲ ਖੇਡੀ ਇਹ ਖੇਡ