India Khetibadi

ਜਿਸ ਫੈਕਟਰੀ ‘ਚ 1 ਲੀਟਰ ਦੁੱਧ ਨਹੀਂ ਆਇਆ, ਉੱਥੇ ਦੋ ਸਾਲਾਂ ਤੋਂ ਰੋਜ਼ਾਨਾ ਹਜ਼ਾਰਾਂ ਲੀਟਰ ਘਿਓ ਬਣਦਾ ਰਿਹੈ

spurious ghee, spurious milk products, adulterated milk

ਰਾਜਸਥਾਨ (Rajasthan) ਦੇ ਸ਼ਹਿਰ ਦੇ ਪਾਨੀਆ ਨਾਡਾ ਸਥਿਤ ਓਮ ਗਣਪੱਤੀ ਮਿਲਕ ਪ੍ਰੋਡਕਟ ‘ਚ ਦੋ ਸਾਲਾਂ ਤੋਂ ਨਕਲੀ ਘਿਓ(Spurious Ghee) ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਫੈਕਟਰੀ ਵਿੱਚ ਘਿਓ ਬਣਾਉਣ ਲਈ ਇੱਕ ਲੀਟਰ ਦੁੱਧ ਵੀ ਉਪਲਬਧ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮੱਖਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕੈਮੀਕਲਾਂ ਨਾਲ ਮਿਲਾਵਟੀ ਘਿਓ ਤਿਆਰ ਕਰਨ ਦੇ ਨਾਲ-ਨਾਲ ਬਾਜ਼ਾਰ ‘ਚ ਮੰਗ ਅਨੁਸਾਰ ਵੱਖ-ਵੱਖ ਬ੍ਰਾਂਡਾਂ ਦਾ ਪੈਕ ਕਰਕੇ ਵੇਚਦੇ ਸਨ।

ਹੈਰਾਨਕੁਨ ਖ਼ੁਲਾਸਾ

ਭਾਸਕਰ ਦੀ ਖ਼ਬਰ ਮੁਤਾਬਿਕ ਫੈਕਟਰੀ ਚੱਲਣ ਤੋਂ ਬਾਅਦ ਕਦੇ ਦੁੱਧ ਨਹੀਂ ਖਰੀਦਿਆ ਗਿਆ। ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਮੰਨਿਆ ਕਿ ਉਹ ਕਰੀਮ ਅਤੇ ਹੋਰ ਸਮੱਗਰੀ ਤੋਂ ਘਿਓ ਬਣਾਉਂਦੇ ਸਨ। ਇੱਥੇ ਦੁੱਧ ਵੀ ਨਹੀਂ ਵਰਤਿਆ ਜਾਂਦਾ ਸੀ। ਫੈਕਟਰੀ ਵਿੱਚ ਦੁੱਧ ਗਰਮ ਕਰਨ ਲਈ ਭੱਠੀ ਵੀ ਹੈ ਪਰ ਕਈ ਮਹੀਨਿਆਂ ਤੋਂ ਇਸ ਦੀ ਵਰਤੋਂ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਫ਼ੈਕਟਰੀ ਨੂੰ ਜ਼ਬਤ ਕਰਦੇ ਹੋਏ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।

512 ਕਿੱਲੋ ਪਿਆਜ਼ ਵੇਚਣ ਲਈ 70Km ਦਾ ਕੀਤਾ ਸਫ਼ਰ, ਵੇਚਣ ਤੋਂ ਬਾਅਦ ਮਿਲਿਆ 2 ਰੁਪਏ ਦਾ ਚੈੱਕ

ਇਸ ਫੈਕਟਰੀ ਤੋਂ ਤਿਆਰ ਕੀਤੇ ਗਏ ਸੈਂਪਲ ਦੀਵਾਲੀ ਦੇ ਆਸ-ਪਾਸ ਵੀ ਲਏ ਗਏ ਸਨ। ਇਸ ਦੀ ਰਿਪੋਰਟ ਵਿੱਚ ਸਬ-ਸਟੈਂਡਰਡ ਭਾਵ ਸਹੀ ਨਹੀਂ ਪਾਇਆ ਗਿਆ। ਜਿਸ ‘ਤੇ ਮੈਡੀਕਲ ਵਿਭਾਗ ਵੱਲੋਂ ਏ.ਡੀ.ਐਮ ਦੀ ਅਦਾਲਤ ‘ਚ ਸ਼ਿਕਾਇਤ ਦਿੱਤੀ ਗਈ ਹੈ। ਐਸਡੀਐਮ ਅਦਾਲਤ ਉਸ ਸ਼ਿਕਾਇਤ ’ਤੇ ਜੁਰਮਾਨਾ ਵਸੂਲਦੀ ਹੈ ਪਰ ਮੈਡੀਕਲ ਵਿਭਾਗ ਨੇ ਅਜੇ ਤੱਕ ਇਸ ਸ਼ਿਕਾਇਤ ਨੂੰ ਏਡੀਐਮ ਅਦਾਲਤ ਵਿੱਚ ਪੇਸ਼ ਨਹੀਂ ਕੀਤਾ। ਅਜਿਹੇ ‘ਚ ਕਾਰਵਾਈ ਨਾ ਹੋਣ ਕਾਰਨ ਇੱਥੇ ਨਕਲੀ ਘਿਓ ਦਾ ਕਾਰੋਬਾਰ ਜ਼ੋਰਾਂ ‘ਤੇ ਚੱਲ ਰਿਹਾ ਹੈ।

ਕੌਮਾਂਤਰੀ ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਇਸ ਮਾਮਲੇ ਵਿੱਚ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਲਿਖਿਆ ਕਿ ਸਾਰੀਆਂ ਕੋਸ਼ਿਸ਼ਾਂ ਅਤੇ ਦਾਅਵਿਆਂ ਦੇ ਬਾਵਜੂਦ, ਨਕਲੀ ਦੁੱਧ ਉਤਪਾਦਾਂ ਅਤੇ ਮਿਲਾਵਟੀ ਦੁੱਧ ਦੀ ਉਪਲਬਧਤਾ ਅਜੇ ਵੀ ..

ਮੈਡੀਕਲ ਵਿਭਾਗ ਨੇ ਸੈਂਪਲ ਲਏ, ਫੈਕਟਰੀ ਸੀਜ਼

ਲੰਘੇ ਮੰਗਲਵਾਰ ਦੇਰ ਰਾਤ ਪੁਲਿਸ ਦੀ ਸੂਚਨਾ ‘ਤੇ ਮੈਡੀਕਲ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਫੂਡ ਇੰਸਪੈਕਟਰ ਵਿਨੋਦ ਪਰਮਾਰ ਨੇ ਇਸ ਦੇ ਸੈਂਪਲ ਲੈ ਲਏ ਹਨ। ਪੁਲਿਸ ਨੇ 102 ਤਹਿਤ ਫ਼ੈਕਟਰੀ ਨੂੰ ਜ਼ਬਤ ਕਰਦਿਆਂ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਫੈਕਟਰੀ ਮਾਲਕਾਂ ਨੂੰ ਕਾਬੂ ਕਰ ਲਿਆ। ਫੂਡ ਇੰਸਪੈਕਟਰ ਵਿਨੋਦ ਪਰਮਾਰ ਨੇ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ। ਉਸ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਨੇ ਮੱਖਣ ਤੋਂ ਘਿਓ ਬਣਾਉਣ ਦਾ ਦਾਅਵਾ ਕੀਤਾ ਹੈ। 102 ਤਹਿਤ ਕਾਰਵਾਈ ਕਰਕੇ ਕਾਬੂ ਕਰ ਲਿਆ। ਮੈਡੀਕਲ ਵਿਭਾਗ ਨੇ ਇਸ ਦੇ ਸੈਂਪਲਾਂ ਦੀ ਰਿਪੋਰਟ ਜੋਧਪੁਰ ਭੇਜ ਦਿੱਤੀ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।