‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਸਾਰੇ ਦੇਸ਼ਾਂ ਵਿਦੇਸ਼ਾਂ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਆਪਣੇ ਮੁਲਕ ਤੋਂ ਵਿਦੇਸ਼ਾਂ ਵਿੱਚ ਗਏ ਲੋਕਾਂ ਨੂੰ ਆਪੋ ਆਪਣੇ ਮੁਲਕ ਵਾਪਿਸ ਭੇਜਣ ਲਈ ਸਰਕਾਰਾਂ ਨਵੇਂ ਤੋਂ ਨਵਾਂ ਨਿਯਮ ਬਣਾ ਰਹੀਆਂ ਹਨ ਜਾਂ ਫੇਰ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਡਿਪੋਰਟ ਕੀਤੇ ਜਾਣ ਦੇ ਨਾਲ-ਨਾਲ ਭਾਰੀ ਜ਼ੁਰਮਾਨਾ ਵੀ ਲਗਾ ਰਹੀਆਂ ਹਨ ।
ਉਥੇ ਹੀ ਹੁਣ ਸਿੰਘਾਪੁਰ ਨੇ ਵੀ Covid-19 ਦੇ ਚੱਲਦਿਆਂ 10 ਭਾਰਤੀ ਨਾਗਰਿਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਡਿਪੋਰਟ ਕਰ ਦਿੱਤਾ ਹੈ ਅਤੇ ਸਿੰਘਾਪੁਰ ਵਿੱਚ ਮੁੜ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਜਾਣਕਾਰੀ ਮੁਤਾਬਿਕ, ਸਿੰਘਾਪੁਰ ਵਿੱਚ 7 ਅਪ੍ਰੈਲ ਤੋਂ 2 ਜੂਨ ਤੱਕ ਲਾਕਡਾਊਨ ਦਾ ਸਮਾਂ ਚੱਲ ਰਿਹਾ ਸੀ। ਸਿੰਘਾਪੁਰ ਦੇ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ, ਡਿਪੋਰਟ ਕੀਤੇ ਇਹਨਾਂ 10 ਭਾਰਤੀਆਂ ਨੇ 5 ਮਈ ਨੂੰ ਆਪਣੇ ਕਿਰਾਏ ਦੇ ਅਪਾਰਟਮੈਂਟ ਵਿੱਚ ਸਮਾਜਿਕ ਇੱਕਠ ਕੀਤਾ ਸੀ, ਜਿਸ ਕਾਰਨ ਇਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।
ਇੱਕਠ ਦੌਰਾਨ ਨਵਦੀਪ ਸਿੰਘ, ਸਾਜਨਦੀਪ ਸਿੰਘ ਅਤੇ ਅਵਿਨਾਸ਼ ਕੌਰ ਨੇ ਆਪਣੇ ਅਪਾਰਟਮੈਂਟ ਵਿੱਚ ਆਪਣੇ ਸੱਤ ਦੋਸਤਾਂ ਨੂੰ ਬੁਲਾਇਆ ਸੀ ਇਨ੍ਹਾਂ ਵਿਚੋਂ ਕੁਝ ਤਾਂ ਵਿਦਿਆਰਥੀਆਂ ਸਨ ਅਤੇ ਕੁਝ ਵਰਕ ਪਰਮਟ ‘ਤੇ ਸਿੰਘਾਪੁਰ ਗਏ ਸਨ।