India International

ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ! ਮਸਾਲਿਆਂ ’ਚੋਂ ਮਿਲ ਰਿਹਾ ਜਾਨਲੇਵਾ ਕੀਟਨਾਸ਼ਕ!

ਹਾਂਗਕਾਂਗ ਵਿੱਚ ਫੂਡ ਸੇਫਟੀ ਸੈਂਟਰ ਨੇ ਬਾਜ਼ਾਰ ਤੋਂ ਫਿਸ਼ ਕਰੀ ਮਸਾਲਾ ਵਾਪਸ ਮੰਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਜ਼ਿਆਦਾ ਹੋਣ ਕਾਰਨ ਅਜਿਹਾ ਫ਼ੈਸਲਾ ਲਿਆ ਗਿਆ ਹੈ। ਈਥੀਲੀਨ ਆਕਸਾਈਡ (Ethylene Oxide) ਇੱਕ ਕੀਟਨਾਸ਼ਕ ਹੈ।

ਸਿੰਗਾਪੁਰ ਭਾਰਤ ਤੋਂ ਇਹ ਮਸਾਲਾ ਦਰਾਮਦ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ (ਐਸਐਫਏ) ਨੇ ਦਰਾਮਦਕਾਰ ਐਸਪੀ ਮੁਥੀਆ ਐਂਡ ਸੰਨਜ਼ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਕੰਪਨੀ ਐਵਰੈਸਟ ਦੇ ਉਤਪਾਦ 80 ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕੀਤੇ ਜਾਂਦੇ ਹਨ।

ਮਸਾਲਿਆਂ ਵਿੱਚ ਈਥੀਲੀਨ ਆਕਸਾਈਡ ਵਰਤਨ ਦੀ ਮਨਾਹੀ ਹੈ

ਈਥੀਲੀਨ ਆਕਸਾਈਡ ਦੀ ਵਰਤੋਂ ਖੇਤੀਬਾੜੀ ਉਤਪਾਦਾਂ ਵਿੱਚ ਮਾਈਕ੍ਰੋਬਾਇਲ ਗੰਦਗੀ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਸਿੰਗਾਪੁਰ ਦੇ ਫੂਡ ਰੈਗੂਲੇਸ਼ਨ ਦੇ ਤਹਿਤ, ਮਸਾਲਿਆਂ ਵਿੱਚ ਈਥੀਲੀਨ ਆਕਸਾਈਡ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।

SFA ਨੇ ਖਪਤਕਾਰਾਂ ਨੂੰ ਇਨ੍ਹਾਂ ਮਸਾਲਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ

ਸਿੰਗਾਪੁਰ ਫੂਡ ਏਜੰਸੀ (SFA) ਨੇ ਆਪਣੀ ਜਾਰੀ ਐਡਵਾਈਜ਼ਰੀ ‘ਚ ਕਿਹਾ ਹੈ ਕਿ ਜਿਨ੍ਹਾਂ ਖਪਤਕਾਰਾਂ ਨੇ ਪ੍ਰਭਾਵਿਤ ਉਤਪਾਦ ਖਰੀਦੇ ਹਨ, ਉਹ ਇਸ ਦੀ ਵਰਤੋਂ ਨਾ ਕਰਨ ਅਤੇ ਜਿਨ੍ਹਾਂ ਲੋਕਾਂ ਨੇ ਪ੍ਰਭਾਵਿਤ ਉਤਪਾਦਾਂ ਦਾ ਸੇਵਨ ਕੀਤਾ ਹੈ, ਉਹ ਡਾਕਟਰ ਦੀ ਸਲਾਹ ਲੈਣ।

ਐਵਰੈਸਟ ਦਾ ਫਿਸ਼ ਕਰੀ ਮਸਾਲਾ ਮਿਰਚ, ਧਨੀਆ ਅਤੇ ਇਮਲੀ ਵਰਗੀਆਂ ਚੀਜ਼ਾਂ ਤੋਂ ਬਣਾਇਆ ਜਾਂਦਾ ਹੈ

ਕੰਪਨੀ ਮੁਤਾਬਕ ਫਿਸ਼ ਕਰੀ ਮਸਾਲਾ ‘ਚ ਮਿਰਚ, ਧਨੀਆ, ਇਮਲੀ, ਜੀਰਾ ਅਤੇ ਲਸਣ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਵਰੈਸਟ ਫਿਸ਼ ਕਰੀ ਮਸਾਲਾ ਦੀ ਵਰਤੋਂ ਤਾਜ਼ੇ ਪਾਣੀ ਅਤੇ ਸਮੁੰਦਰੀ ਪਾਣੀ ਦੀਆਂ ਮੱਛੀਆਂ ਦੀਆਂ ਕਈ ਤਰ੍ਹਾਂ ਦੀਆਂ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ।