India International

ਅਮਰੀਕਾ ‘ਚ 3 ਭਾਰਤੀਆਂ ਨਾਲ ਹੋਇਆ ਇਹ ਕਾਰਾ , ਜੰਮੀ ਹੋਈ ਝੀਲ ‘ਚ ਡਿੱਗੇ ਨਾਗਰਿਕ

USA: Three Indian citizens including a woman died due to falling into a frozen lake

ਐਰੀਜ਼ੋਨਾ : ਅਮਰੀਕਾ ਦੇ ਐਰੀਜ਼ੋਨਾ ਵਿਚ ਔਰਤ ਸਮੇਤ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ  ਬਾਅਦ ਦੁਪਹਿਰ 3:35 ਵਜੇ ਕੋਕੋਨੀਨੋ ਕਾਊਂਟੀ ਦੀ ਵੁਡੱਸ ਘਾਟੀ ਝੀਲ ਵਿੱਚ ਹੋਇਆ। “ਲਾਪਤਾ ਹੋਏ ਵਿਅਕਤੀ ਦੀਆਂ ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਨਰਾਇਣ ਮੁਦਾਨਾ (49) ਅਤੇ ਗੋਕੁਲ ਮੇਦੀਸੇਤੀ (47) ਵਜੋਂ ਹੋਈ ਹੈ।

ਮ੍ਰਿਤਕ ਔਰਤ ਦੀ ਪਛਾਣ ਹਰੀਥਾ ਮੁਦਾਨਾ ਵਜੋਂ ਹੋਈ ਹੈ। ਤਿੰਨੇ ਪੀੜਤ ਚੈਂਡਲਰ, ਐਰੀਜ਼ੋਨਾ ਵਿੱਚ ਰਹਿੰਦੇ ਸਨ ਅਤੇ ਮੂਲ ਤੌਰ ‘ਤੇ ਭਾਰਤ ਦੇ ਰਹਿਣ ਵਾਲੇ ਸਨ। “ਕੋਕੋਨੀਨੋ ਕਾਉਂਟੀ ਸ਼ੈਰਿਫ ਦਫਤਰ (ਸੀਸੀਐਸਓ) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ।

ਅਧਿਕਾਰੀਆਂ ਨੇ ਕਿਹਾ ਕਿ ਹਰੀਥਾ ਨੂੰ ਜਲਦੀ ਹੀ ਪਾਣੀ ਵਿੱਚੋਂ ਕੱਢ ਲਿਆ ਗਿਆ ਅਤੇ ਉਸ ਦੀ ਜ਼ਿੰਦਗੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫਲ ਨਹੀਂ ਹੋ ਸਕੇ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਫਿਰ ਅਮਲੇ ਨੇ ਝੀਲ ਵਿੱਚ ਜਿੱਗੇ ਨਰਾਇਣ ਅਤੇ ਮੇਡੀਸੇਤੀ ਨੂੰ ਲੱਭਣਾ ਸ਼ੁਰੂ ਕੀਤਾ। ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਦੋਵੇਂ ਮੰਗਲਵਾਰ ਦੁਪਹਿਰ ਨੂੰ ਮ੍ਰਿਤਕ ਮਿਲੇ ਸਨ।

CCSO ਦੇ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਿਕ ਇਲਾਕੇ ਵਿੱਚ ਇੱਕ ਸਬਸਟੇਸ਼ਨ ‘ਤੇ ਤਾਇਨਾਤ ਡਿਪਟੀਆਂ ਨੂੰ ਝੀਲ ਕੋਲ ਬੁਲਾਇਆ ਗਿਆ, ਜਿਥੇ ਦੋ ਮਰਦ ਅਤੇ ਇੱਕ ਔਰਤ ਜੰਮੀ ਹੋਈ ਝੀਲ ‘ਤੇ ਸੈਰ ਕਰ ਰਹੇ ਸਨ ਅਤੇ ਬਰਫ਼ ਵਿੱਚੋਂ ਡਿੱਗ ਗਏ।